
ਹੁਣ ਜੰਮੂ -ਕਸ਼ਮੀਰ ਅਤੇ ਲੱਦਾਖ ਅੱਡ -ਅੱਡ ਕੇਂਦਰ ਸ਼ਾਸਿਤ ਰਾਜ ਹੋਣਗੇ
Mon 5 Aug, 2019 0
ਕੇਂਦਰ ਸਰਕਾਰ ਨੇ ਸੋਮਵਾਰ ਨੂੰ ਧਾਰਾ 370 ਹਟਾ ਦਿੱਤਾ ਗਿਆ । ਹੁਣ ਜੰਮੂ-ਕਸ਼ਮੀਰ ਅਤੇ ਲੱਦਾਖ ਅਲੱਗ -ਅਲੱਗ ਕੇਂਦਰ ਸ਼ਾਸਿਤ ਪ੍ਰਦੇਸ਼ ਹੋਣਗੇ। ਰਾਜ ਸਭਾ ਇਹ ਧਾਰਾ 370 ਨੂੰ ਹਟਾਉਣ ਦਾ ਸੰਕਲਪ ਗ੍ਰਹਿ ਮੰਤਰੀ ਅਮਿਤ ਸਾਹ ਨੇ ਪੇਸ਼ ਕੀਤਾ ਸੀ । ਜਿਸ ਮਗਰੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਅਨੁਛੇਦ 370 ਹਟਾਉਣ ਦੇ ਲਈ ਸੰਵਿਧਾਨ ਹੁਕਮ ( ਜੰਮੂ-ਕਸ਼ਮੀਰ ਦੇ ਲਈ ) 2019 ਦੇ ਤਹਿਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਮੁੱਦੇ 'ਤੇ ਬਹਿਸ ਦੌਰਾਨ ਪੀਡੀਪੀ ਦੇ ਮੈਂਬਰ ਮੀਰ ਫੈਆਜ ਅਤੇ ਨਜੀਰ ਅਹਿਮਦ ਲਾਵੇ ਨੂੰ ਸੰਵਿਧਾਨ ਦੀ ਉਲੰਘਣਾ ਕਰ ਰਹੇ ਸਨ ਜਿਸ ਕਾਰਨ ਸਭਾਪਤੀ ਨੇ ਉਹਨਾਂ ਨੂੰ ਸਦਨ ਵਿੱਚੋਂ ਬਾਹਰ ਜਾਣ ਲਈ ਕਿਹਾ।
ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਮੈਂ ਪੀਡੀਪੀ ਸਾਂਸਦਾਂ ਵੱਲੋਂ ਕੀਤੇ ਗਏ ਕੰਮ ਦੀ ਨਿੰਦਾ ਕਰਦਾ ਹਾਂ। ਅਸੀਂ ਭਾਰਤ ਦੇ ਸੰਵਿਧਾਨ ਦੇ ਨਾਲ ਹਾਂ । ਅਸੀਂ ਸੰਵਿਧਾਨ ਦੀ ਰੱਖਿਆ ਦੇ ਲਈ ਜਾਨ ਦੀ ਬਾਜ਼ੀ ਲਗਾ ਦੇਵਾਂਗੇ ਪਰ ਅੱਜ ਭਾਜਪਾ ਨੇ ਸੰਿਵਧਾਨ ਦੀ ਹੱਤਿਆ ਕਰ ਦਿੱਤੀ ਹੈ।
ਸ਼ਾਹ ਨੇ ਕਿਹਾ ,' ਧਾਰਾ 370 ਦੇ ਤਹਿਤ ਜੰਮੂ-ਕਸ਼ਮੀਰ ਨੂੰ 3 ਪਰਿਵਾਰ ਲੁੱਟ ਰਹੇ ਸਨ ।
ਆਜ਼ਾਦ ਨੇ ਕਿਹਾ ਕਿ ਧਾਰਾ 370 ਭਾਰਤ ਨੂੰ ਜੰਮੂ-ਕਸ਼ਮੀਰ ਨਾਲ ਜੋੜਦੀ ਹੈ , ਇਹ ਸਹੀ ਨਹੀਂ । ਮਹਾਰਾਜਾ ਹਰੀ ਸਿੰਘ ਨੇ ਜੰਮੂ -ਕਸ਼ਮੀਰ ਇੰਸਟੂਮੈਂਟ ਆਫ ਐਕਸੇ਼ਨ ਉਪਰ 27 ਅਕਤੂਬਰ 1947 ਨੂੰ ਦਸਤਖ਼ਤ ਕੀਤੇ ਸਨ। ਅਨੁਛੇਦ 370 , 1954 'ਚ ਹੋਂਦ 'ਚ ਆਇਆ ਸੀ।
Comments (0)
Facebook Comments (0)