ਜੰਮੂ-ਕਸ਼ਮੀਰ ਵਿੱਚ ਇੰਟਰਨੈੱਟ ਸੇਵਾ ਬੰਦ , ਰਾਜਨੀਤਿਕ ਲੀਡਰ ਕੀਤੇ ਨਜ਼ਰਬੰਦ
Mon 5 Aug, 2019 0ਜੰਮੂ ਕਸ਼ਮੀਰ ਵਿੱਚ ਹਲਚਲ ਜਾਰੀ ਹੈ ਅਤੇ ਅਟਕਲਾਂ ਦਾ ਬਾਜ਼ਾਰ ਗਰਮ ਹੈ।ਤਾਜ਼ੀਆਂ ਖ਼ਬਰਾਂ ਅਨੁਸਾਰ ਘਾਟੀ ਅੰਦਰ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਕਸ਼ਮੀਰ ਘਾਟੀ ਵਿੱਚ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਰਾਜ ਦੀਆਂ ਮਹੱਤਵਪੂਰਨ ਰਾਜਨੀਤਿਕ ਪਾਰਟੀਆਂ ਦੀ ਐਤਵਾਰ ਸ਼ਾਮ 6 ਵਜੇ ਸ੍ਰੀਨਗਰ ਵਿਖੇ ਇਕ ਅਹਿਮ ਮੀਟਿੰਗ ਹੋਈ। ਜਿਸ ਤੋਂ ਮਗਰੋਂ ਉਮਰ ਅਬਦੁੱਲਾ , ਪੀਡੀਪੀ ਆਗੂ ਮਹਿਬੂਬਾ ਮੁਫਤੀ ਨੂੰ ਉਨ੍ਹਾਂ ਘਰਾਂ ਵਿੱਚ ਨਜਰਬੰਦ ਕਰ ਦਿੱਤਾ ਗਿਆ ਹੈ ।
ਕਸ਼ਮੀਰ ਵਿੱਚ ਵਾਧੂ ਬਲਾਂ ਦੀ ਤਾਇਨਾਤੀ ਅਤੇ ਅਮਰਨਾਥ ਯਾਤਰੀਆਂ ਅਤੇ ਸ਼ਰਧਾਲੂਆਂ ਨੂੰ ਸੁਰੱਖਿਆ ਕਾਰਨਾਂ ਕਰਕੇ ਘਾਟੀ ਛੱਡਣ ਦੇ ਪ੍ਰਬੰਧਕੀ ਹੁਕਮ ਤੋਂ ਬਾਅਦ ਆਮ ਲੋਕਾਂ ਦੇ ਨਾਲ ਹੀ ਸਿਆਸੀ ਦਲ ਵੀ ਸਰਕਾਰ ਦੇ ਇਸ ਕਦਮ ਨੂੰ ਲੈ ਕੇ ਸਵਾਲ ਚੁੱਕ ਰਹੇ ਹਨ।ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਨੇ ਸ਼੍ਰੀਨਗਰ ਵਿੱਚ ਸਰਬ ਪਾਰਟੀ ਬੈਠਕ (ਵਿਰੋਧੀ ਧਿਰ ਦੀ ਬੈਠਕ) ਤੋਂ ਬਾਅਦ ਕਿਹਾ ਕਿ ਮੈਂ ਦੋਵਾਂ ਦੇਸ਼ਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕੋਈ ਜਿਹਾ ਕਦਮ ਨਾ ਚੁੱਕਣ ਜੋ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਵਿੱਚ ਵਾਧਾ ਕਰੇ। ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲਾ ਨੇ ਸ਼੍ਰੀਨਗਰ ਵਿੱਚ ਸਰਬ ਪਾਰਟੀ ਬੈਠਕ (ਵਿਰੋਧੀ ਧਿਰ ਦੀ ਬੈਠਕ) ਤੋਂ ਬਾਅਦ ਕਿਹਾ ਕਿ ਇਹ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਸਾਰੇ ਹਮਲਿਆਂ ਵਿਰੁੱਧ ਜੰਮੂ-ਕਸ਼ਮੀਰ ਅਤੇ ਲੱਦਾਖ ਦੀ ਪਛਾਣ, ਖੁਦਮੁਖਤਿਆਰੀ ਅਤੇ ਵਿਸ਼ੇਸ਼ ਸਥਿਤੀ ਦੀ ਰੱਖਿਆ ਅਤੇ ਬਚਾਅ ਦੇ ਉਨ੍ਹਾਂ ਦੇ ਦ੍ਰਿੜ ਇਰਾਦੇ ਵਿੱਚ ਇਕਜੁੱਟ ਕੀਤਾ ਜਾਵੇਗਾ।
ਮਹਿਬੂਬਾ ਮੁਫਤੀ ਨੇ ਕਿਹਾ ਕਿ ਅਸੀਂ ਇਸ ਦੇਸ਼ ਦੇ ਲੋਕਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਜੇ ਅਸੀਂ 35ਏ ਜਾਂ 370 ਨਾਲ ਛੇੜਛਾੜ ਕੀਤੀ ਤਾਂ ਇਸ ਦੇ ਨਤੀਜੇ ਕੀ ਹੋਣਗੇ। ਅਸੀਂ ਅਪੀਲ ਵੀ ਕੀਤੀ ਹੈ, ਪਰ ਕੇਂਦਰ ਵੱਲੋਂ ਕੋਈ ਭਰੋਸਾ ਨਹੀਂ ਮਿਲਿਆ ਹੈ। ਉਹ ਇਹ ਵੀ ਨਹੀਂ ਕਹਿ ਰਹੇ ਕਿ ਸਭ ਕੁਝ ਠੀਕ ਹੋ ਜਾਵੇਗਾ।
Comments (0)
Facebook Comments (0)