ਖੁਰਾਕੀ ਵਸਤਾਂ 'ਚ ਮਿਲਾਵਟ ਕਰਨ ਵਾਲਿਆਂ ਵਿਰੁੱਧ ਵਿਭਾਗ ਨੇ ਸਬੰਧਤ ਅਦਾਲਤਾਂ ਵਿੱਚ 650 ਕੇਸ ਕੀਤੇ ਦਰਜ
Sun 3 Mar, 2019 0ਚੰਡੀਗੜ੍ਹ : ਸਿਹਤ ਵਿਭਾਗ ਦੇ ਫੂਡ ਸੇਫ਼ਟੀ ਵਿੰਗ ਨੇ ਤਿਉਹਾਰ ਸੀਜ਼ਨ ਬੀਤਣ ਦੇ ਬਾਵਜੂਦ ਮਿਲਾਵਟਖੋਰਾਂ ਵਿਰੁੱਧ ਕਾਰਵਾਈ ਜਾਰੀ ਰੱਖੀ ਹੋਈ ਹੈ। ਮਿਸ਼ਨ 'ਤੰਦਰੁਸਤ ਪੰਜਾਬ' ਅਧੀਨ ਕਮਿਸ਼ਨਰੇਟ ਫੂਡ ਤੇ ਡਰੱਗ ਐਡਮਨਿਸਟਰੇਸ਼ਨ ਪੰਜਾਬ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਖੁਰਾਕੀ ਵਸਤਾਂ ਦੀ ਜਾਂਚ ਲਈ ਤਿੰਨ ਹਜ਼ਾਰ ਥਾਈਂ ਛਾਪੇ ਮਾਰੇ।
ਖੁਰਾਕੀ ਵਸਤਾਂ 'ਚ ਮਿਲਾਵਟ ਕਰਨ ਵਾਲਿਆਂ ਵਿਰੁੱਧ ਵਿਭਾਗ ਨੇ ਸਬੰਧਤ ਅਦਾਲਤਾਂ ਵਿੱਚ 650 ਕੇਸ ਦਰਜ ਕੀਤੇ ਹਨ। ਕੁੱਝ ਕੇਸ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿੱਚ ਵੀ ਚੱਲ ਰਹੇ ਹਨ। ਇਨ੍ਹਾਂ ਕੇਸਾਂ 'ਚ ਖੁਰਾਕੀ ਵਸਤਾਂ ਅਸੁਰੱਖਿਅਤ ਪਾਈਆਂ ਗਈਆਂ।
Food Safety team raid-2600 ਮਿਲਾਵਟਖੋਰਾਂ 65 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ : ਨਵੰਬਰ ਮਹੀਨੇ ਤੋਂ ਜਨਵਰੀ ਮਹੀਨੇ ਦੇ ਅੰਤ ਤੱਕ ਦੇ ਸਮੇਂ ਦੌਰਾਨ ਕੀਤੀ ਕਾਰਵਾਈ 'ਚ ਲਗਭਗ 600 ਮਿਲਾਵਟਖੋਰ ਕਾਰੋਬਾਰੀਆਂ ਤੋਂ 65 ਲੱਖ ਰੁਪਏ ਦਾ ਜੁਰਮਾਨਾ ਵਸੂਲ ਕੀਤਾ ਗਿਆ। ਇਸ ਦੌਰਾਨ ਲੋਕਾਂ ਨੂੰ ਖੁਰਾਕੀ ਵਸਤਾਂ ਵਿੱਚ ਮਿਲਾਵਟਖੋਰੀ ਵਿਰੁੱਧ ਜਾਗਰੂਕ ਕਰਨ ਲਈ 270 ਜਾਗਰੂਕਤਾ ਕੈਂਪ ਲਾਏ ਗਏ। ਇਸ ਤੋਂ ਇਲਾਵਾ ਵਿਭਾਗ ਨੇ ਦੋ ਖੁਰਾਕ ਸੁਰੱਖਿਆ ਵੈਨਾਂ ਚਲਾਈਆਂ ਹਨ, ਜਿਨ੍ਹਾਂ ਨੇ ਖਪਤਕਾਰਾਂ ਤੋਂ ਖੁਰਾਕੀ ਵਸਤਾਂ ਦੇ 2400 ਨਮੂਨੇ ਭਰੇ ਗਏ ਅਤੇ ਘਟੀਆ ਦਰਜੇ ਦੇ 2700 ਕਿਲੋ ਦੁੱਧ ਤੇ ਦੁੱਧ ਉਤਪਾਦ ਅਤੇ 315 ਕਿਲੋ ਫਲ ਫੜੇ ਗਏ।
ਫੂਡ ਤੇ ਡਰੱਗ ਐਡਮਨਿਸਟਰੇਸ਼ਨ ਪੰਜਾਬ ਦੇ ਕਮਿਸ਼ਨਰ ਅਤੇ ਮਿਸ਼ਨ 'ਤੰਦਰੁਸਤ ਪੰਜਾਬ' ਦੇ ਮਿਸ਼ਨ ਡਾਇਰੈਕਟਰ ਕਾਹਨ ਸਿੰਘ ਪੰਨੂੰ ਨੇ ਘਟੀਆ ਦਰਜੇ ਦੀਆਂ ਖੁਰਾਕੀ ਵਸਤਾਂ ਵੇਚਣ ਵਾਲਿਆਂ ਨੂੰ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਖੁਰਾਕੀ ਵਸਤਾਂ ਵਿੱਚ ਮਿਲਾਵਟ ਕਰਨ ਵਾਲੇ ਕਾਰੋਬਾਰੀਆਂ ਖ਼ਿਲਾਫ਼ ਛਾਪੇ ਜਾਰੀ ਰਹਿਣਗੇ ਅਤੇ ਵਿਭਾਗ ਸਬੰਧਤ ਅਦਾਲਤਾਂ ਨੂੰ ਅਪੀਲ ਕਰੇਗਾ ਕਿ ਉਹ ਅਜਿਹੇ ਦੋਸ਼ੀਆਂ ਨੂੰ ਵੱਡੇ ਜੁਰਮਾਨਾ ਕਰਨ।
Comments (0)
Facebook Comments (0)