
ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਮੁੜ ਹੋਇਆ ਸ਼ੁਰੂ
Sun 30 Jun, 2019 0
ਡੇਰਾ ਬਾਬਾ ਨਾਨਕ:
ਕਰਤਾਰਪੁਰ ਸਾਹਿਬ ਲਾਂਘੇ ਦਾ ਰੁਕਿਆ ਹੋਇਆ ਕੰਮ ਫਿਰ ਤੋਂ ਸ਼ੁਰੂ ਹੋ ਗਿਆ ਹੈ। ਦਰਅਸਲ, ਕਰਤਾਰਪੁਰ ਸਾਹਿਬ ਲਾਂਘੇ ਵਿਚ ਇਕ ਨਵਾਂ ਅੜਿੱਕਾ ਪੈ ਗਿਆ ਸੀ। ਲਾਂਘੇ ਦੇ ਰਾਹ ਵਿਚ ਇਕ ਦਰਗ਼ਾਹ ਤੇ ਇਕ ਇਤਿਹਾਸਕ ਮੰਦਰ ਆਉਂਦਾ ਹੈ। ਪ੍ਰਸ਼ਾਸਨ ਨੇ ਦਰਗਾਹ ਨੂੰ ਬਲ ਵਰਤ ਕੇ ਹਟਾ ਦਿਤਾ ਹੈ, ਪਰ ਮੰਦਰ ਦੇ ਟਰੱਸਟ ਨਾਲ ਗੱਲਬਾਤ ਚੱਲ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦਾਸਪੁਰ ਦੇ ਐਸਡੀਐਮ ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਪੂਰੇ ਲਾਂਘੇ ਦਾ ਕੰਮ ਨਹੀਂ ਰੁਕਿਆ ਸੀ, ਸਿਰਫ਼ ਦਰਗਾਹ ਤੇ ਮੰਦਰ ਵਾਲੇ ਪਾਸੇ ਕੰਮ ਰੁਕਿਆ ਸੀ। ਉਨ੍ਹਾਂ ਦੱਸਿਆ ਕਿ ਪੁਰਾਣੀ ਦਰਗਾਹ ਨੂੰ ਛੱਡ ਬਾਕੀ ਹਿੱਸੇ ਨੂੰ ਹਟਵਾ ਕੇ ਕੰਮ ਸ਼ੁਰੂ ਕਰਵਾ ਦਿਤਾ ਗਿਆ ਹੈ। ਐਸਡੀਐਮ ਮੁਤਾਬਕ ਮੰਦਰ ਦੇ ਕੁਝ ਕਮਰੇ ਵੀ ਪ੍ਰਾਜੈਕਟ ਵਿੱਚ ਆ ਰਹੇ ਹਨ, ਜਿਸ ਬਾਰੇ ਟਰੱਸਟ ਨਾਲ ਗੱਲਬਾਤ ਚੱਲ ਰਹੀ ਹੈ ਤੇ ਛੇਤੀ ਹੀ ਮਾਮਲਾ ਹੱਲ ਹੋ ਜਾਵੇਗਾ।
ਦੱਸ ਦਈਏ ਕਿ ਸਾਲ 2018 ਵਿਚ ਜਦੋਂ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਲਾਂਘੇ ਲਈ ਹਾਮੀ ਭਰੀ ਸੀ ਤਾਂ ਨਾਨਕ ਨਾਮਲੇਵਾ ਸੰਗਤ 'ਚ ਭਾਰੀ ਖ਼ੁਸ਼ੀ ਪਾਈ ਗਈ ਸੀ ਤੇ ਫਿਰ ਕਈ ਵਾਰ ਦੋਹਾਂ ਸਰਕਾਰਾਂ ਦੇ ਉਚ ਅਧਿਕਾਰੀਆਂ ਦੀਆਂ ਮੀਟਿੰਗਾਂ ਵੀ ਹੋਈਆਂ, ਕਈ ਗੱਲਾਂ 'ਤੇ ਸਹਿਮਤੀ ਵੀ ਬਣੀ ਤੇ ਕਈ ਅੱਧ ਵਿਚਾਲੇ ਵੀ ਰਹਿ ਗਈਆਂ ਪਰ ਫਿਰ ਵੀ ਦੋਹਾਂ ਸਰਕਾਰਾਂ ਨੇ ਅਹਿਦ ਕੀਤਾ ਕਿ ਕਰਤਾਰਪੁਰ ਲਾਂਘਾ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ-ਪਹਿਲਾਂ ਸੰਗਤ ਨੂੰ ਸਮਰਪਤ ਕਰ ਦਿਤਾ ਜਾਵੇਗਾ।
Comments (0)
Facebook Comments (0)