ਦੋ ਪੁਲਿਸ ਮੁਲਾਜ਼ਮਾਂ ਵਿਚਕਾਰ ਜੰਮ ਕੇ ਚੱਲੇ ਲੱਤਾਂ-ਘਸੁੰਨ
Wed 21 Aug, 2019 0ਕਾਨਪੁਰ :
ਬਿਠੂਰ ਥਾਣਾ ਇਲਾਕੇ 'ਚ ਦੋ ਪੁਲਿਸ ਮੁਲਾਜ਼ਮਾਂ ਵਿਚਕਾਰ ਜੰਮ ਕੇ ਲੱਤਾਂ-ਘਸੁੰਨ ਚੱਲੇ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਗੱਡੀ ਦੀ ਅਗਲੀ ਸੀਟ 'ਤੇ ਬੈਠਣ ਨੂੰ ਲੈ ਕੇ ਦੋਵੇਂ ਪੁਲਿਸ ਮੁਲਾਜ਼ਮਾਂ ਵਿਚਕਾਰ ਵਿਵਾਦ ਸ਼ੁਰੂ ਹੋਇਆ ਸੀ, ਜੋ ਕੁਝ ਦੇਰ 'ਚ ਮਾਰਕੁੱਟ ਵਿਚ ਬਦਲ ਗਿਆ। ਵੀਡੀਓ ਵਾਇਰਲ ਹੋਣ ਮਗਰੋਂ ਦੋਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਬਿਠੂਰ ਥਾਣਾ ਖੇਤਰ 'ਚ ਚੱਲਣ ਵਾਲੀਆਂ 'ਯੂਪੀ 100' ਵਿਚ ਸੁਨੀਲ ਅਤੇ ਰਾਜੇਸ਼ ਨਾਂ ਦੇ ਸਿਪਾਹੀ ਤੈਨਾਤ ਹਨ। ਦੋਵੇਂ ਸਿਪਾਹੀ ਨਸ਼ੇ ਦੀ ਹਾਲਤ 'ਚ ਇਨੋਵਾ ਕਾਰ ਦੀ ਅਗਲੀ ਸੀਟ 'ਤੇ ਬੈਠਣ ਲਈ ਭਿੜ ਗਏ। ਸਿਪਾਹੀਆਂ ਵਿਚਕਾਰ ਝਗੜਾ ਇੰਨਾ ਵੱਧ ਗਿਆ ਕਿ ਕਾਰ ਤੋਂ ਉਤਰ ਕੇ ਸੜਕ ਵਿਚਕਾਰ ਇਕ-ਦੂਜੇ ਨਾਲ ਲੜਨ ਲੱਗੇ। ਦੋਵੇਂ ਲੜਦੇ-ਲੜਦੇ ਸੜਕ ਦੇ ਕੰਢੇ ਖਤਾਨਾਂ 'ਚ ਚਲੇ ਜਾਂਦੇ ਹਨ। ਦੋਵਾਂ ਨੂੰ ਮਾਰਕੁੱਟ ਕਰਦਿਆਂ ਵੇਖ ਤੀਜਾ ਸਿਪਾਹੀ ਉਨ੍ਹਾਂ ਨੂੰ ਛੁਡਵਾਉਣ ਦੀ ਕੋਸ਼ਿਸ਼ ਕਰਦਾ ਹੈ।
Comments (0)
Facebook Comments (0)