
ਨੀਰਵ ਮੋਦੀ ਦੇ ਜ਼ਬਤ ਕੀਤੇ ਸਾਮਾਨ ਦੀ ਹੋਵੇਗੀ ਆਨਲਾਈਨ ਨਿਲਾਮੀ
Wed 22 Jan, 2020 0
ਪੰਜਾਬ ਨੈਸ਼ਨਲ ਬੈਂਕ ਨਾਲ ਧੋਖਾਧੜੀ ਮਾਮਲੇ 'ਚ ਫਰਾਰ ਹੀਰਾ ਕਾਰੋਬਾਰੀ ਨੀਰਵ ਮੋਦੀ ਦੀਆਂ ਜ਼ਬਤ ਕੀਤੀਆਂ ਮਹਿੰਗੀਆਂ ਘੜੀਆਂ, ਹੈਂਡਬੈਗ, ਕਾਰਾਂ ਤੇ ਕਲਾਕ੍ਰਿਤੀਆਂ ਦੀ ਨਿਲਾਮੀ ਕੀਤੀ ਜਾਵੇਗੀ। ਇਹ ਨਿਲਾਮੀ ਸੈਫਰਨਆਰਟ ਵੱਲੋਂ ਕੀਤੀ ਜਾਵੇਗੀ। ਪਹਿਲੀ ਨਿਲਾਮੀ 27 ਫਰਵਰੀ ਨੂੰ ਮੁੰਬਈ 'ਚ ਹੋਵੇਗੀ ਜਦਕਿ ਦੂਜੀ ਨਿਲਾਮੀ 3-4 ਮਾਰਚ ਨੂੰ ਆਨਲਾਈਨ ਕੀਤੀ ਜਾਵੇਗੀ। ਨਿਲਾਮੀ ਲਈ ਰੱਖੇ ਜਾਣ ਵਾਲੇ ਸਾਮਾਨ 'ਚ ਅੰਮ੍ਰਿਤਾ ਸ਼ੇਰਗਿੱਲ ਦੀ ਪੇਂਟਿੰਗ, ਐੱਮਐੱਫ ਹੁਸੈਨ ਦੀ ਮਹਾਭਾਰਤ ਲੜੀ 'ਚੋਂ ਇੱਕ ਪੇਂਟਿੰਗ, ਵੀਐੱਸ ਗਾਇਤੌਂਡੇ ਦੀ ਪੇਂਟਿੰਗ ਅਤੇ ਮਨਜੀਤ ਬਾਵਾ ਦੀ ਕ੍ਰਿਸ਼ਨ ਪੇਂਟਿੰਗ ਸ਼ਾਮਲ ਹੈ।
Comments (0)
Facebook Comments (0)