
ਚੀਨ ਨੇ ਚੰਦਰਮਾ ਦੇ ਦੂਜੇ ਪਾਸੇ ‘ਚੇਂਜ-4’ ਭੇਜ ਕੇ ਇਤਿਹਾਸ ਰਚਿਆ
Fri 4 Jan, 2019 0
ਚੀਨ ਦੇ ਪੁਲਾੜਯਾਨ ‘ਚੇਂਜ-4’ ਨੇ ਅੱਜ ਚੰਦਰਮਾ ਦੇ ਦੂਜੇ ਪਾਸੇ ਦੇ ਇੱਕ ਹਿੱਸੇ ਉੱਤੇ ਪੁੱਜਕੇ ਅਤੇ ਉੱਥੋਂ ਦੀਆਂ ਤਸਵੀਰਾਂ ਭੇਜਕੇ ਇਤਿਹਾਸ ਸਿਰਜ ਦਿੱਤਾ ਹੈ। ਇਸ ਪ੍ਰਾਪਤੀ ਨਾਲ ਪੁਲਾੜ ਦੇ ਖੇਤਰ ’ਚ ਸੁਪਰਪਾਵਰ ਬਣਨ ਦੀ ਇੱਛਾ ਰੱਖਣ ਵਾਲੇ ਇਸ ਮੁਲਕ ਨੂੰ ਚੰਗਾ ਹੁਲਾਰਾ ਮਿਲਿਆ ਹੈ।
ਚੀਨ ਦੇ ਕੌਮੀ ਪੁਲਾੜ ਪ੍ਰਸ਼ਾਸਨ ਨੇ ਦੱਸਿਆ ਕਿ ਚੇਂਜ-4 ਦਾ ਨਾਂ ਚੀਨ ਦੀ ਚੰਦਰਮਾ ਨਾਲ ਸਬੰਧਤ ਦੇਵੀ ਦੇ ਨਾਂ ’ਤੇ ਰੱਖਿਆ ਗਿਆ ਹੈ। ਇਸ ਯਾਨ ਨੇ ਸਵੇਰੇ 10.26 ਮਿੰਟ ਉੱਤੇ ਪੂਰਬ-ਨਿਰਧਾਰਤ ਥਾਂ ਉੱਤੇ 177.6 ਡਿਗਰੀ ਪੂਰਬੀ ਦੇਸ਼ਾਂਤਰ ਅਤੇ 45.5 ਡਿਗਰੀ ਦੱਖਣੀ ਦੇਸ਼ਾਂਤਰ ’ਤੇ ਚੰਦਰਮਾ ਦੇ ਦੂਜੇ ਪਾਸੇ ਦੇ ਇੱਕ ਹਿੱਸੇ ਉੱਤੇ ਕਦਮ ਰੱਖਿਆ। ਇਸ ਵੱਲੋਂ ਸਤਹਿ ਤੋਂ ਤਸਵੀਰਾਂ ਖਿੱਚਕੇ ਭੇਜੀਆਂ ਗਈਆਂ। ਇਸ ਪ੍ਰਾਪਤੀ ਉੱਤੇ ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ ਚੀਨ ਦੇ ਵਿਗਿਆਨੀਆਂ ਨੂੰ ਉਨ੍ਹਾਂ ਦੀ ਸਫਲਤਾ ਲਈ ਵਧਾਈ ਦਿੱਤੀ ਹੈ। ਇਸ ਰੋਬੋਟਿਕ ਪੁਲਾੜਯਾਨ ਉੱਤੇ ਪਹਿਲਾਂ ਨਾ ਖੋਜੇ ਗਏ ਖਿੱਤੇ ਦਾ ਮੁਲਾਂਕਣ ਕਰਨ ਲਈ ਯੰਤਰ ਭੇਜੇ ਗਏ ਹਨ ਅਤੇ ਇਸ ਵੱਲੋਂ ਜੈਵਿਕ ਪਰੀਖਣ ਵੀ ਕੀਤੇ ਜਾਣਗੇ।
Comments (0)
Facebook Comments (0)