ਰੋਹ ਵਿੱਚ ਆ ਕੇ ਸਥਾਨਕ ਨਿਵਾਸੀਆਂ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਕੇ ਸੁਨਾਮ ’ਚ ਪਟਿਆਲਾ–ਮਾਨਸਾ ਸੜਕ ਜਾਮ ਕਰ ਦਿੱਤੀ

ਰੋਹ ਵਿੱਚ ਆ ਕੇ ਸਥਾਨਕ ਨਿਵਾਸੀਆਂ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਕੇ ਸੁਨਾਮ ’ਚ ਪਟਿਆਲਾ–ਮਾਨਸਾ ਸੜਕ ਜਾਮ ਕਰ ਦਿੱਤੀ

ਸੰਗਰੂਰ : ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਦੇ ਇੱਕ ਬੋਰਵੈੱਲ 'ਚ ਡਿੱਗੇ ਦੋ ਸਾਲਾਂ ਬੱਚੇ ਫ਼ਤਿਹਵੀਰ ਸਿੰਘ ਨੂੰ ਅੱਜ ਵੀਰਵਾਰ 5ਵੇਂ ਦਿਨ ਵੀ ਬਾਅਦ ਦੁਪਹਿਰ ਬਾਹਰ ਨਹੀਂ ਕੱਢਿਆ ਜਾ ਸਕਿਆ। ਬੱਚੇ ਦੇ ਸਹੀ–ਸਲਾਮਤ ਬਾਹਰ ਕੱਢ ਲਏ ਜਾਣ ਦੀਆਂ ਪੱਕੀਆਂ ਆਸਾਂ ਹੁਣ ਤਿੜਕਣ ਲੱਗ ਪਈਆਂ ਹਨ। ਇਸੇ ਲਈ ਅੱਜ ਰੋਹ ਵਿੱਚ ਆ ਕੇ ਸਥਾਨਕ ਨਿਵਾਸੀਅਆਂ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਕੇ ਸੁਨਾਮ ’ਚ ਪਟਿਆਲਾ–ਮਾਨਸਾ ਸੜਕ ਜਾਮ ਕਰ ਦਿੱਤੀ।