ਪੁਰਾਣਾ ਬੋਰ ਖਰਾਬ ਹੋ ਜਾਣ ਤੇ ਬਿਨਾਂ ਕਵਰ ਕੀਤੇ ਹੀ ਛੱਡ ਦਿਤਾ ਜਾਂਦਾ ਹੈ। ਡਿਪਟੀ ਕਮਿਸ਼ਨਰ ਤਰਨ ਤਾਰਨ
Mon 10 Jun, 2019 0ਤਰਨ ਤਾਰਨ, 10 ਜੂਨ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਮ ਦੇਖਣ ਵਿੱਚ ਆਉਂਦਾ ਹੈ ਕਿ ਲੋਕਾਂ ਵੱਲੋਂ ਆਪਣੀਆਂ ਜ਼ਮੀਨਾਂ ਵਿੱਚ ਪਾਣੀ ਦੀ ਵਰਤੋਂ ਲਈ ਬੋਰ ਕਰਵਾਏ ਜਾਂਦੇ ਹਨ ਅਤੇ ਕਿਸੇ ਕਾਰਨ ਪੁਰਾਣਾ ਬੋਰ ਖਰਾਬ ਹੋ ਜਾਣ ‘ਤੇ ਉਸ ਬੋਰ ਨੂੰ ਬਿਨ੍ਹਾਂ ਕਵਰ ਕੀਤੇ ਹੀ ਖਾਲੀ ਛੱਡ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਕਿਸੇ ਵਿਅਕਤੀ ਦੀ ਜ਼ਮੀਨ ਵਿੱਚ ਜੇਕਰ ਕੋਈ ਅਜਿਹਾ ਬੋਰ ਹੈ, ਜੋ ਵਰਤੋਂ ਵਿੱਚ ਨਹੀਂ ਆ ਰਿਹਾ ਹੈ, ਤਾਂ ਉਸ ਨੂੰ ਠੀਕ ਢੰਗ ਨਾਲ ਕਵਰ ਕਰਕੇ ਬੰਦ ਕੀਤਾ ਜਾਵੇ, ਜੇਕਰ ਕਿਸੇ ਪੁਰਾਣੇ ਬਿਨ੍ਹਾਂ ਕਵਰ ਕੀਤੇ ਬੋਰ ਕਾਰਨ ਕੋਈ ਅਣ-ਸੁਖਾਵੀਂ ਘਟਨਾ ਵਾਪਰ ਜਾਂਦੀ ਹੈ ਤਾਂ ਇਸ ਦੀ ਜਿੰਮੇਵਾਰੀ ਸਬੰਧਿਤ ਜ਼ਮੀਨ ਦੇ ਮਾਲਕ ਦੀ ਹੋਵੇਗੀ।
Comments (0)
Facebook Comments (0)