
ਮੋਹਨ ਸਿੰਘ ਬੈਂਸ ਦੇ ਦਿਹਾਂਤ ‘ਤੇ ਵੱਖ-ਵੱਖ ਆਗੂਆਂ ਨੇ ਪ੍ਰਗਟਾਇਆ ਦੁੱਖ
Mon 3 Sep, 2018 0
ਹਰਜਿੰਦਰ ਸਿੰਘ ਗੋਲ੍ਹਣ
ਭਿੱਖੀਵਿੰਡ 3 ਸਤੰਬਰ
ਲੋਕ ਇਨਸਾਫ ਪਾਰਟੀ ਦੇ ਪ੍ਰਧਾਨਸਿਮਰਜੀਤ ਸਿੰਘ ਬੈਂਸ ਤੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਦੇ ਸਤਿਕਾਰਯੋਗ ਪਿਤਾ ਮੋਹਨਸਿੰਘ ਬੈਂਸ ਦੇ ਦਿਹਾਂਤ ‘ਤੇ ਲੋਕ ਇਨਸਾਫ ਪਾਰਟੀ ਦੇ ਮਾਝਾ ਜੋਨ ਇੰਚਾਰਜ ਅਮਰੀਕ ਸਿੰਘ ਵਰਪਾਲ, ਸੂਬਾ ਮੀਤ ਪ੍ਰਧਾਨ ਜਗਜੋਤ ਸਿੰਘ ਖਾਲਸਾ, ਜਿਲ੍ਹਾ ਦਿਹਾਤੀ ਪ੍ਰਧਾਨ ਰਾਜਬੀਰ ਸਿੰਘ ਪੱਖੋਕੇ, ਜਥੇਦਾਰ ਸਰਦੂਲ ਸਿੰਘ, ਜਥੇਦਾਰ ਗੁਰਪਾਲ ਸਿੰਘ, ਸੁਖਜਿੰਦਰ ਸਿੰਘ, ਮੰਗਲ ਸਿੰਘ, ਅਰੁਣ ਕੁਮਾਰ ਪੱਪੂ, ਬਾਬਾ ਰਾਜ ਸਿੰਘ ਗਿੱਲ, ਪ੍ਰੇਮ ਸਿੰਘ ਵਰਪਾਲ, ਜਸਬੀਰ ਸਿੰਘ ਸੁਜਾਨਪੁਰ, ਗੁਰਪਾਲ ਸਿੰਘ ਮਾਡੇ ਕਲਾਂ, ਬਲਵਿੰਦਰ ਸਿੰਘ ਬੋਪਾਰਾਏ, ਕੁਲਵੰਤ ਸਿੰਘ ਅਰੋੜਾ, ਹਰਜੀਤ ਸਿੰਘ ਚੋਪੜਾ, ਬਾਬਾ ਰੇਸ਼ਮ ਸਿੰਘ ਛੀਨਾ, ਮਾਸਟਰ ਸਵਰਨ ਸਿੰਘ, ਜਤਿੰਦਰ ਕੁਮਾਰ, ਅਵਤਾਰ ਸਿੰਘ ਨਵਾਂ ਕੋਟ, ਗੁਰਪ੍ਰੀਤ ਸਿੰਘ ਆਦਿ ਲਿਪ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੋਹਨ ਸਿੰਘ ਬੈਂਸ ਇਕ ਉਸਾਰੂ ਸੋਚ ਦੇ ਮਾਲਕ ਸਨ, ਜਿਹਨਾਂ ਦੇ ਤੁਰ ਜਾਣ ਨਾਲ ਬੈਂਸ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਇਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੁਖਬੀਰ ਸਿੰਘ ਵਲਟੋਹਾ, ਕਰਮਜੀਤ ਸਿੰਘ ਦਿਉਲ, ਅਰਸ਼ਬੀਰ ਸਿੰਘ ਨਾਰਲੀ, ਚਮਕੌਰ ਸਿੰਘ ਬੈਂਕਾ, ਨਰਬੀਰ ਸਿੰਘ ਸੁੱਗਾ, ਨੰਬਰਦਾਰ ਅਮਰਜੀਤ ਸਿੰਘ ਕੱਚਾਪੱਕਾ, ਰਜਿੰਦਰ ਸਿੰਘ ਪੂਹਲਾ, ਕੰਵਲਜੀਤ ਸਿੰਘ ਭਿੱਖੀਵਿੰਡ, ਗੁਰਬਿੰਦਰ ਸਿੰਘ ਭੁੱਚਰ, ਬਲਜੀਤ ਸਿੰਘ ਭੰਡਾਲ, ਗੁਰਸੇਵਕ ਸਿੰਘ ਆਸਲ ਆਦਿ ਨੇ ਵੀ ਮੋਹਨ ਸਿੰਘ ਬੈਂਸ ਦੇ ਅਕਾਲ ਚਲਾਣੇ ‘ਤੇ ਉਹਨਾਂ ਦੇ ਸਪੁੱਤਰਾਂ ਵਿਧਾਇਕ ਬਲਵਿੰਦਰ ਸਿੰਘ ਬੈਂਸ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਆਦਿ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਰੱਬ ਅੱਗੇ ਅਰਦਾਸ ਕੀਤੀ ਕਿ ਮੋਹਨ ਸਿੰਘ ਬੈਂਸ ਨੂੰ ਆਪਣੇ ਚਰਨਾਂ ਨੂੰੂਨਿਵਾਸ ਬਖਸ਼ੇ ਤੇ ਬੈਂਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
Comments (0)
Facebook Comments (0)