ਸਰਪੰਚ ਦੀਪ ਖਹਿਰਾ ਨੇ ਜਸਬੀਰ ਡਿੰਪਾ ਨੂੰ ਕੀਤਾ ਸਨਮਾਨਿਤ

ਸਰਪੰਚ ਦੀਪ ਖਹਿਰਾ ਨੇ ਜਸਬੀਰ ਡਿੰਪਾ ਨੂੰ ਕੀਤਾ ਸਨਮਾਨਿਤ

ਭਿੱਖੀਵਿੰਡ 5 ਮਈ :

(ਹਰਜਿੰਦਰ ਸਿੰਘ ਗੋਲ੍ਹਣ)-

ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਤੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਦਾ ਪਿੰਡ ਮਾਣਕਪੁਰਾ ਵਿਖੇ ਪਹੰੁਚਣ ‘ਤੇ ਸਰਪੰਚ ਦੀਪ ਖਹਿਰਾ, ਪੰਚ ਗੁਰਮੀਤ ਸਿੰਘ, ਅਰਜਨ ਸਿੰਘ, ਮਿਲਖਾ ਸਿੰਘ, ਬਗੀਚਾ ਸਿੰਘ, ਜਸਵਿੰਦਰ ਸਿੰਘ, ਨੰਬਰਦਾਰ ਚਰਨ ਸਿੰਘ, ਸਾਬਕਾ ਸਰਪੰਚ ਜਰਨੈਲ ਸਿੰਘ, ਸੁਖਵੰਤ ਸਿੰੰਘ, ਫੋਜੀ ਇੰਦਰਜੀਤ ਸਿੰਘ, ਫੋਜੀ ਰਸਾਲ ਸਿੰਘ, ਫੋਜੀ ਜਸਵੰਤ ਸਿੰਘ, ਨਿਰਮਲ ਸਿੰਘ, ਭੁਪਿੰਦਰ ਸਿੰਘ ਮਿਸਤਰੀ, ਦਰਸ਼ਨ ਸਿੰਘ ਆਦਿ ਪਿੰਡ ਵਾਸੀਆਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸਰਪੰਚ ਦੀਪ ਖਹਿਰਾ ਸਮੇਤ ਪੰਚਾਇਤ ਵੱਲੋਂ ਜਸਬੀਰ ਸਿੰਘ ਡਿੰਪਾ ਨੂੰ ਸਿਰਪਾਉ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕਰਦਿਆਂ ਵਿਸ਼ਵਾਸ਼ ਦਿਵਾਇਆ ਗਿਆ ਕਿ ਪਿੰਡ ਮਾਣਕਪੁਰਾ ਵਿਚ ਕਾਂਗਰਸ ਪਾਰਟੀ ਨੂੰ ਰਿਕਾਰਡਤੋੜ ਜਿੱਤ ਦਿਵਾਈ ਜਾਵੇਗੀ। ਕਾਂਗਰਸੀ ਉਮੀਦਵਾਰ ਜਸਬੀਰ ਸਿੰੰਘ ਡਿੰਪਾ ਨੇ ਆਖਿਆ ਕਿ ਨੌਜਵਾਨ ਸ਼ਕਤੀ ਦੇਸ਼ ਦੀ ਰੀੜ ਦੀ ਹੱਡੀ ਹਨ, ਜਿਸ ‘ਤੇ ਕਾਂਗਰਸ ਪਾਰਟੀ ਨੂੰ ਮਾਣ ਹੈ। ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਸਰਪੰਚ ਦੀਪ ਖਹਿਰਾ ਤੇ ਸਮੂਹ ਪੰਚਾਇਤ ਮਾਣਕਪੁਰਾ ਦਾ ਧੰਨਵਾਦ ਕੀਤਾ।