ਕਿਸਾਨਾਂ ਦੀ ਖੁਦਕੁਸ਼ੀ ਦੇ ਮੁੱਦੇ 'ਤੇ ਬਣੀ ਪੰਜਾਬੀ ਲਘੂ ਫਿਲਮ 'ਰੇਨ' ਨੇ 8 ਅੰਤਰਰਾਸ਼ਟਰੀ ਐਵਾਰਡ ਜਿੱਤੇ

ਕਿਸਾਨਾਂ ਦੀ ਖੁਦਕੁਸ਼ੀ ਦੇ ਮੁੱਦੇ 'ਤੇ ਬਣੀ ਪੰਜਾਬੀ ਲਘੂ ਫਿਲਮ 'ਰੇਨ' ਨੇ 8 ਅੰਤਰਰਾਸ਼ਟਰੀ ਐਵਾਰਡ ਜਿੱਤੇ

ਜਲੰਧਰ (ਬੇਦੀ) - ਕਿਸਾਨਾਂ ਦੀ ਖੁਦਕੁਸ਼ੀ ਜਿਹੇ ਗੰਭੀਰ ਮੁੱਦੇ 'ਤੇ ਬਣੀ ਸ਼ਾਰਟ ਫਿਲਮ 'ਰੇਨ' ਨੇ 8 ਅੰਤਰਰਾਸ਼ਟਰੀ ਐਵਾਰਡ ਹਾਸਲ ਕਰਕੇ ਪੰਜਾਬੀ ਸਿਨੇਮਾ ਨੂੰ ਇਕ ਵਾਰ ਫਿਰ ਵਿਸ਼ਵ ਸਿਨੇਮਾ ਵਿਚ ਚਰਚਿਤ ਕਰ ਦਿੱਤਾ ਹੈ। ਇੰਗਲੈਂਡ ਵਿਚ ਜੰਮੇ ਪਲੇ ਤੇ ਫਿਲਮੀ ਸਿੱਖਿਆ ਪ੍ਰਾਪਤ ਨੌਜਵਾਨ ਡਾਇਰੈਕਟਰ ਸਿਮਰਨ ਸਿੱਧੂ ਨੇ ਕਿਸਾਨ ਖੁਦਕੁਸ਼ੀ ਦੀ ਤ੍ਰਾਸਦੀ ਨੂੰ ਅੰਤ ਵਿਚ ਇਕ ਬਹੁਤ ਹੀ ਸਾਕਾਰਾਤਮਕ ਨੋਟ 'ਤੇ ਲਿਆ ਕੇ ਬਹੁਤ ਹੀ ਵਧੀਆ ਮੈਸੇਜ ਦਿੱਤਾ ਹੈ ਕਿ ਜੇਕਰ ਕਿਸਾਨ ਦਾ ਪਰਿਵਾਰ, ਰਿਸ਼ਤੇਦਾਰ ਤੇ ਉਸ ਦਾ ਭਾਈਚਾਰਾ, ਉਸ ਦੇ ਡਿਪ੍ਰੈਸ਼ਨ ਸਮੇਂ ਉਸ ਦਾ ਸਾਥ ਦੇਣ ਅਤੇ ਉਸ ਲਈ ਦਿਲਾਸਾ ਬਣਨ ਤਾਂ ਉਸ ਨੂੰ ਇਸ ਸਥਿਤੀ ਵਿਚੋਂ ਕੱਢ ਕੇ ਬਚਾਇਆ ਜਾ ਸਕਦਾ ਹੈ। ਇਹੀ ਫਿਲਮ ਦੀ ਭਾਵਨਾਤਮਕ ਸੁੰਦਰਤਾ ਹੈ।ਦੱਸ ਦਈਏ ਕਿ ਫਿਲਮ ਦੇ ਮੁੱਖ ਪਾਤਰ ਬਿੱਟੂ ਬਾਜਵਾ, ਵੀਰ ਸਸਰਾ ਅਤੇ ਯਸ਼ਪਾਲ ਸ਼ਰਮਾ ਹਨ, ਜਿਨ੍ਹਾਂ ਨੇ ਕਮਾਲ ਦਾ ਕੰਮ ਕੀਤਾ ਹੈ। ਫਿਲਮ ਹੀਰ 'ਚ ਮੁੱਖ ਪਾਤਰਾਂ 'ਚ ਇਕ ਵਾਰ ਸਮਰਾ ਦਾ ਕਹਿਣਾ ਹੈ ਕਿ ਇਸ ਫਿਲਮ ਦੇ ਨਿਰਦੇਸ਼ਕ ਪਹਿਲਾਂ ਹੀ ਹਾਲੀਵੁੱਡ ਵਿਚ ਤਿੰਨ ਫਿਲਮਾਂ ਬਣਾ ਚੁੱਕੇ ਹਨ ਅਤੇ 'ਰੇਨ' ਫਿਲਮ 6500 ਫਿਲਮਾਂ 'ਚੋਂ ਚੁਣੀਆਂ ਗਈਆਂ ਚਾਰ ਫਿਲਮਾਂ 'ਚ ਸ਼ਾਮਲ ਹੈ। ਬੀਤੇ ਦਿਨ ਚੰਡੀਗੜ੍ਹ ਵਿਚ ਡਾਕਟਰ ਚੰਨਣ ਸਿੰਘ ਸਿੱਧੂ ਦੁਆਰਾ ਪ੍ਰੋਡਿਊਸ ਕੀਤੀ ਗਈ ਇਸ ਫਿਲਮ ਦਾ ਮੀਡੀਆ ਲਈ ਖਾਸ ਸ਼ੋਅ ਰੱਖਿਆ ਗਿਆ। ਜਿਥੇ ਸਾਰਿਆਂ ਨੇ ਫਿਲਮ ਦੀ ਖੂਬ ਪ੍ਰਸ਼ੰਸਾ ਕੀਤੀ।