ਜਿੱਥੇ ਬਜਟ ਵਿੱਚ ਸਿਹਤ ਖੇਤਰ ਨੂੰ ਬਹੁਤਾ ਕੁਝ ਨਹੀਂ ਦਿੱਤਾ

ਜਿੱਥੇ ਬਜਟ ਵਿੱਚ ਸਿਹਤ ਖੇਤਰ ਨੂੰ ਬਹੁਤਾ ਕੁਝ ਨਹੀਂ ਦਿੱਤਾ

ਪਿਛਲੇ ਬਜਟ ਦੇ ਮੁਕਾਬਲਤਨ 10.87 ਫੀਸਦੀ ਹੀ ਵਧਾਇਆ ਗਿਆ ਹੈ ਉਥੇ ਪੰਜਾਬ ਦੇ ਮੌਜੂਦਾ ਬਜਟ ਵਿੱਚ ਮੈਡੀਕਲ ਸਿੱਖਿਆ ਦੇ ਖੇਤਰ ਨੂੰ ਨਿਜੀ ਮੁਨਾਫ਼ਾਖੋਰਾਂ ਲਈ ਖੋਲ ਦਿੱਤਾ ਗਿਆ ਹੈ। ਪਿਛਲੇ 45 ਸਾਲਾਂ ਵਿੱਚ ਸਰਕਾਰ ਨੇ ਇੱਕ ਵੀ ਸਰਕਾਰੀ ਮੈਡੀਕਲ ਕਾਲਜ ਨਹੀਂ ਖੋਲ੍ਹਿਆ।ਪਿਛਲੇ ਦੋ ਬਜਟਾ ਵਿੱਚ ਸਰਕਾਰ ਨੇ ਮੋਹਾਲੀ ਵਿਖੇ ਮੈਡੀਕਲ ਕਾਲਜ ਖੋਲ੍ਹਣ ਲਈ ਕਿਹਾ ਜ਼ਰੂਰ ਪਰ ਕੀਤਾ ਕੁਝ ਨਹੀਂ।ਸਰਕਾਰੀ ਖੇਤਰ ਨੂੰ ਉਤਸ਼ਾਹਤ ਕਰਨ ਦੀ ਬਜਾਏ ਵੱਡਾ ਅੈਲਾਨ ਇਹ ਕੀਤਾ ਗਿਆ ਕਿ ਨਿੱਜੀ ਮੁਨਾਫਾਖੋਰਾਂ ਲਈ ਮੈਡੀਕਲ ਸਿੱਖਿਆ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ।ਗੁਰਦਾਸਪੁਰ,ਪਠਾਨਕੋਟ ਤੇ ਸੰਗਰੂਰ ਜ਼ਿਲ੍ਹਿਅਾ ਵਿੱਚ ਬਣਨ ਵਾਲੇ ਤਿੰਨ ਮੈਡੀਕਲ ਕਾਲਜ ਹੁਣ ਜਨਤਕ ਨਿੱਜੀ ਭਾਗੀਦਾਰੀ (ਪੀਪੀਪੀ ਮਾਡਲ) ਤਹਿਤ ਹੀ ਉਸਾਰੇ ਜਾਣਗੇ। ਲੋਕਾਂ ਦੀ ਸਿਹਤ ਦਾ ਖਿਆਲ ਹੁਣ ਬੀਮਾ ਕੰਪਨੀਆਂ ਕਰਨਗੀਆਂ ਇਸ ਮਕਸਦ ਲਈ 250 ਕਰੋੜ ਰੁਪਏ ਸਰਬੱਤ ਸਿਹਤ ਬੀਮਾ ਯੋਜਨਾ ਲਈ ਰੱਖੇ ਗਏ ਹਨ