ਅੰਗਹੀਣ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਵਿਰੁੱਧ ਵੱਡਾ ਸੰਘਰਸ਼ ਅਰੰਭਣ ਦਾ ਐਲਾਨ

ਅੰਗਹੀਣ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਵਿਰੁੱਧ ਵੱਡਾ ਸੰਘਰਸ਼ ਅਰੰਭਣ ਦਾ ਐਲਾਨ

ਚੋਹਲਾ ਸਾਹਿਬ 2 ਜੁਲਾਈ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਸ਼ਹੀਦ ਬਾਬਾ ਦੀਪ ਸਿੰਘ ਅੰਗਹੀਣ ਐਸੋਸੀਏਸ਼ਨ ਪੰਜਾਬ ਦੀ ਇੱਕ ਭਰਵੀਂ ਮੀਟਿੰਗ ਸੰਸਥਾ ਦੇ ਪ੍ਰਧਾਨ ਗੁਰਮੀਤ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਕੰਪਨੀ ਬਾਗ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਅੰਗਹੀਣ ਵਿਆਕਤੀਆਂ ਨੇ ਸ਼ਮੂਲੀਅਤ ਕੀਤੀ ਜਿੱਥੇ ਅੰਗਹੀਣ ਵਿਆਕਤੀਆਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਗੁਰਮੀਤ ਸਿੰਘ ਛੀਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅੰਗਹੀਣ ਵਿਆਕਤੀਆਂ ਦਾ ਸਰਕਾਰੀ ਨੌਕਰੀਆਂ ਵਿੱਚ ਬੈਕਲਾਗ ਪੂਰਾ ਕਰਨ ਵਿੱਚ ਅਸਫਲ ਰਹੀ ਹੈ ਕਈ ਵਾਰ ਸਰਕਾਰ ਨੂੰ ਸੈਕਟਰੀਏਟ ਪਹੁੰਚ ਕੇ ਮੰਗ ਪੱਤਰ ਦਿੱਤੇ ਗਏ ਪਰ ਸਰਕਾਰ ਵੱਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਹੈ।ਉਹਨਾਂ ਕਿਹਾ ਕਿ ਕੈਪਟਨ ਸਰਕਾਰ ਦੇ ਰਾਜ ਵਿੱਚ ਹਰ ਵਰਗ ਦੁੱਖੀ ਹੈ ਅਤੇ ਖਾਸਕਰਕੇ ਅੰਗਹੀਣ ਵਿਆਕਤੀਆਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ ਹੈ ਸਗੋਂ 18 ਨਵੰਬਰ ਨੂੰ ਪੰਜਾਬ ਸਰਕਾਰ ਨੇ ਕੈਬਨਿਟ ਵਿੱਚ ਅੰਗਹੀਣ ਵਿਆਕਤੀਆਂ ਦਾ ਕੋਟਾ 6 ਮਹੀਨਿਆਂ ਵਿੱਚ ਪੁਰਾ ਕਰਨ ਦਾ ਫੈਸਲਾ ਲਿਆ ਗਿਆ ਸੀ ਜ਼ੋ ਕਿ ਅੱਜ ਤੱਕ ਕਿਸੇ ਵੀ ਅੰਗਹੀਣ ਵਿਆਕਤੀਆਂ ਨੂੰ ਸਰਕਾਰ ਵੱਲੋਂ ਸਰਕਾਰੀ ਵਿਭਾਗਾਂ ਵਿੱਚ ਕੋਈ ਰੁਜਗਾਰ ਨਹੀਂ ਦਿੱਤਾ ਗਿਆ। ਜਿਸ ਗੱਲ ਤੋਂ ਇਹ ਸਾਬਤ ਹੁੰਦਾ ਹੈ ਕਿ ਪੰਜਾਬ ਸਰਕਾਰ ਅੰਗਹੀਣ ਵਿਆਕਤੀਆਂ ਨੂੰ ਕਦੇ ਵੀ ਇੰਨਸਾਫ ਨਹੀਂ ਦੇਵੇਗੀ।ਉਹਨਾਂ ਕਿਹਾ ਕਿ ਅੰਗਹੀਣ ਵਿਆਕਤੀਆਂ ਦੀਆਂ ਕਾਰਪੋਰੇਸ਼ਨਾਂ ਵਿੱਚ 332 ਪੋਸਟਾਂ 2019 ਤੋਂ ਲਟਕ ਰਹੀਆਂ ਹਨ ਜਿਨ੍ਹਾਂ ਦਾ ਕੋਈ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਸਗੋਂ ਅੰਗਹੀਣ ਵਿਆਕਤੀਆਂ ਨਾਲ ਧੱਕਾ ਹੋ ਰਿਹਾ ਸਰਮਾਏਦਾਰਾਂ ਤੇ ਤਰਸ ਕੀਤਾ ਜਾ ਰਿਹਾ ਹੈ ਅੰਗਹੀਣ ਨੂੰ ਧੱਕੇ ਪੈ ਰਹੇ ਹਨ। ਉਨਾਂ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਅੰਗਹੀਣ ਅਤੇ ਨੇਤਰਾਹੀਣ ਵਿਆਕਤੀਆਂ ਵੱਲੋਂ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦਾ ਦਰਵਾਜਾ ਖੜਕਾਇਆ ਜਾਵੇਗਾ ਅਤੇ ਇੰਨਸਾਫ ਦੀ ਮੰਗ ਕੀਤੀ ਜਾਵੇਗੀ।ਇਸ ਸਮੇਂ ਅੰਗਹੀਣ ਵਿਆਕਤੀਆਂ ਦੇ ਰਾਸ਼ਨ ਕਾਰਡ ਫਾਰਮ ਭਰਕੇ ਉਹਨਾਂ ਨੂੰ ਯੂ.ਡੀ.ਆਈ.ਡੀ.ਕਾਰਡ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ।ਇਸ ਸਮੇਂ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਚੰਬਾ ਅਤੇ ਬਲਵਿੰਦਰ ਸਿਘੰ ਝਾਮਕਾ ਵੱਲੋਂ ਵੀ ਸਰਕਾਰ ਦੀ ਜੰਮਕੇ ਨਿੰਦਾ ਕੀਤੀ ਗਈ।ਇਸ ਸਮੇਂ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਹਰਦੇਵ ਸਿੰਘ ਮਾਹਲਾ,ਪ੍ਰੈਸ ਸਕੱਤਰ ਜਸਵਿੰਦਰ ਸਿਘ ਢਿਲੋਂ,ਹਰਜਿੰਦਰ ਸਿਘੰ ਔਲਖ,ਮਨਪ੍ਰੀਤ ਕੌਰ,ਡਾ:ਹਰਮੀਤ ਸਿੰਘ,ਸਰਵੈਲ ਸਿੰਘ ਤਰਸਿੱਕਾ,ਕਵਲਜੀਤ ਸਿੰਘ ਚੱਬਾ,ਗੁਰਮੀਤ ਸਿੰਘ ਦੋਲੋਨੰਗਲ,ਸੁਖਦੇਵ ੰਿਸੰਘ ਬਿਆਸ,ਜਗੀਰ ਸਿੰਘ,ਜ਼ਸਵਿੰਦਰ ਸਿੰਘ ਭਾਈ ਲੱਧੂ,ਕਸ਼ਮੀਰ ਸਿੰਘ,ਮਨਦੀਪ ਕੌਰ ਆਦਿ ਹਾਜ਼ਰ ਸਨ।