ਚੋਰੀ ਕਰ ਕੇ ਲੜਕੀ ਨੇ ਪਾਈਆਂ 8 ਜੀਨਾਂ, ਵੀਡੀਓ ਵਾਇਰਲ

ਨਵੀਂ ਦਿੱਲੀ- ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਤੇ ਹੁਣ ਇੱਕ ਲੜਕੀ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਹੈਰਾਨ ਕਰਨ ਵਾਲੀ ਵੀਡੀਓ ਵਿਚ ਵੇਖਿਆ ਜਾ ਸਕਦਾ 

ਹੈ ਕਿ ਇੱਕ ਸ਼ੋਅ ਰੂਮ ਵਿਚ ਚੋਰੀ ਕਰਨ ਦੇ ਇਰਾਦੇ ਨਾਲ ਗਈ ਲੜਕੀ ਨੇ ਆਪਣੇ ਪਾਈ ਹੋਈ ਜੀਨਸ ਦੇ ਉਪਰੋਂ 8 ਹੋਰ ਜੀਨਸ ਚੋਰੀ ਕਰ ਕੇ ਪਹਿਨ ਲਈਆਂ। ਇਹ ਵਾਧੂ 8 ਜੀਨਸ ਉਸ ਨੇ ਉਸੇ ਸ਼ੋਅਰੂਮ ਤੋਂ ਚੋਰੀ ਕੀਤੀਆਂ ਸਨ ਜਿੱਥੇ ਉਹ ਸ਼ਾਪਿੰਗ ਕਰਨ ਗਈ ਸੀ। ਫੇਸਬੁੱਕ, ਯੂ-ਟਿਊਬ ਸਣੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇਸ ਮਹਿਲਾ ਦਾ ਵੀਡੀਓ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਖਪਤਕਾਰ ਇਸ 'ਤੇ ਵੱਖ-ਵੱਖ ਤਰੀਕਿਆਂ ਨਾਲ ਟਿਪਣੀਆਂ ਕਰ ਰਹੇ ਹਨ।

ਇਸ ਵੀਡੀਓ ਵਿਚ ਦਿਖਾਈ ਗਈ ਲੜਕੀ ਵੈਨਜ਼ੂਏਲਾ ਦੀ ਹੈ। ਇਹ ਵੀਡੀਓ ਅਤੇ ਘਟਨਾ ਕਿੱਥੇ ਵਾਪਰੀ ਇਸ ਦਾ ਪਤਾ ਨਹੀਂ ਹੈ। ਵੀਡੀਓ ਕਾਫ਼ੀ ਵਾਇਰਲ ਹੋ ਗਈ ਹੈ। ਵੀਡੀਓ ਵਿਚ ਦਿਖਾਈ ਗਈ ਔਰਤ ਦੀ ਵੀ ਪਛਾਣ ਨਹੀਂ ਹੋ ਸਕੀ ਹੈ।ਇਹ ਵੀਡੀਓ raymundo.mendoza.73 ਫੇਸਬੁੱਕ ਅਕਾਊਂਟ 'ਤੇ ਪੋਸਟ ਕੀਤੀ ਗਈ ਸੀ। ਇਸ ਨੂੰ 4.4 ਮਿਲੀਅਨ (44 ਲੱਖ) ਤੋਂ ਵੱਧ ਵਾਰ ਵੇਖਿਆ ਗਿਆ ਹੈ।