ਹਲਕਾ ਖੇਮਕਰਨ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਡਿੰਪਾ ਨੇ ਚੋਣ ਮੁਹਿੰਮ ਦੀ ਕੀਤੀ ਸ਼ੁਰੂਆਤ
Thu 11 Apr, 2019 0ਭਿੱਖੀਵਿੰਡ : (ਹਰਜਿੰਦਰ ਸਿੰਘ ਗੋਲ੍ਹਣ )
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਵੱਲੋਂ ਖੜ੍ਹੇ ਕੀਤੇ ਗਏ ਉਮੀਦਵਾਰ ਜਸਬੀਰ ਸਿੰਘ ਡਿੰਪਾ ਦੇ ਹੱਕ ਵਿਚ ਵਿਧਾਨ ਹਲਕਾ ਖੇਮਕਰਨ ਦੇ ਪਾਮ ਗਾਰਡਨ ਵਿਖੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਇਕ ਮੀਟਿੰਗ ਕੀਤੀ ਗਈ, ਜੋ ਰੈਲੀ ਦਾ ਰੂਪ ਧਾਰ ਗਈ। ਮੀਟਿੰਗ ਦੌਰਾਨ ਇਕੱਤਰ ਹੋਏ ਕਾਂਗਰਸ ਪਾਰਟੀ ਆਗੂਆਂ ਤੇ ਵਰਕਰਾਂ ਦੇ ਇਕੱਠ ਕੋਲੋਂ ਹੱਥ ਖੜ੍ਹੇ ਕਰਵਾ ਕੇ ਵੋਟਾਂ ਦੀ ਮੰਗ ਕਰਦਿਆਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਜਿਸ ਤਰ੍ਹਾਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਰਿਕਾਰਡ ਜਿੱਤ ਨਾਲ ਜਿਤਾਇਆ ਹੈ, ਉਸੇ ਤਰ੍ਹਾਂ ਹੀ ਲੋਕ ਸਭਾ ਚੋਣਾਂ ਵਿਚ ਵੀ ਕਾਂਗਰਸ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਇਕ ਕਰ ਦਿਉ ਅਤੇ ਕਾਂਗਰਸ ਪਾਰਟੀ ਦੀ ਲੀਡ ਵਧਾਉਣ ਵਾਲੇ ਪਿੰਡ ਨੂੰ ਐਮ.ਪੀ ਬਣਨ ਤੋਂ ਬਾਅਦ ਦਸ ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇਗੀ। ਹਿੱਕ ਥਾਪੜਦਿਆਂ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਮੈਂ ਤੁਹਾਡੇ ਦੁੱਖ-ਸੁੱਖ ਵੇਲੇ ਢਾਲ ਬਣ ਕੇ ਖੜ੍ਹਾਂਗਾ, ਜਿਸ ਵਿਅਕਤੀ ਨੇ ਮੈਨੂੰ ਮਿਲਣਾ ਹੋਵੇ, ਬਿਨ੍ਹਾ ਵਿਚੋਲੇ ਤੋਂ ਸਿੱਧਾ ਆ ਕੇ ਮਿਲ ਸਕਦਾ ਹੈ। ਉਹਨਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਾਲੇ ਤੇ ਸੋਦਾ-ਸਾਧ ਦੀਆਂ ਫਿਲਮਾਂ ਚਲਾਉਣ ਵਾਲੇ ਸੁਖਬੀਰ ਬਾਦਲ ਹੁਰਾਂ ਨੂੰ ਵੀ ਸੋਦੇ ਸਾਧ ਕੋਲਜਾਣਾ ਪਵੇਗਾ। ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਜਸਬੀਰ ਸਿੰਘ ਡਿੰਪਾ ਨੂੰ ਭਾਰੀ ਲੀਡ ਨਾਲ ਜਿਤਾਉਣ ਦਾ ਵਿਸ਼ਵਾਸ਼ ਦਿਵਾਉੁਦਿਆਂ ਪਾਰਟੀ ਵਰਕਰਾਂ ਤੇ ਸਰਪੰਚਾਂ-ਪੰਚਾਂ ਨੂੰ ਸਖਤ ਹਦਾਇਤਾਂ ਕੀਤੀਆਂ ਕਿ ਉਹ ਵਿਧਾਨ ਸਭਾ ਚੋਣਾਂ ਦੌਰਾਨ ਬਣੀ ਲੀਡ ਨੂੰ ਵਧਾਉਣ ਲਈ ਪੂਰਾ-ਪੂਰਾ ਜੋਰ ਲਾ ਦੇਣ। ਉਹਨਾਂ ਨੇ ਕਿਹਾ ਕਿ ਅਕਾਲੀ ਉਮੀਦਵਾਰ ਬੀਬੀ ਜਗੀਰ ਸਿੰਘ ਨੂੰ ਹਲਕੇ ਦੇ ਪਿੰਡਾਂ ਦੀ ਜਾਣਕਾਰੀ ਨਹੀ, ਜਦੋਂਕਿ ਜਸਬੀਰ ਡਿੰਪਾ ਨੂੰ ਬੱਚਾ-ਬੱਚਾ ਜਾਣਦਾ ਹੈ। ਭੁੱਲਰ ਨੇ ਆਖਿਆ ਕਿ ਸਾਨੂੰ ਡਿੰਪਾ ‘ਤੇ ਪੂਰਾ ਮਾਣ ਹੈ, ਉਥੇ ਵਿਰੋਧੀਆਂ ਨੂੰ ਡਰ ਵੀ ਹੈ। ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਅਕਾਲੀ ਦਲ ਦੀ ਤਿੱਖੀ ਅਲੋਚਨਾ ਕੀਤੀ ਤੇ ਬਾਦਲਾਂ ਨੂੰ ਧੋਖੇਬਾਜ ਦੱੱਸਦਿਆਂ ਕਿਹਾ ਮੋਦੀ ਸਰਕਾਰ ਨੇ ਨੋਟਬੰਦੀ ਕਰਕੇ ਲੋਕਾਂ ਦੇ ਕਾਰੋਬਾਰ ਖਤਮ ਕਰਕੇ ਰੱਖ ਦਿੱਤੇ ਹਨ। ਉਹਨਾਂ ਨੇ ਰਾਹੁਲ ਗਾਂਧੀ ਦੇ ਸੋਹਲੇ ਗਾਉਦਿਆਂ ਕਾਂਗਰਸ ਪਾਰਟੀ ਤੇ ਪੰਜਾਬ ਸਰਕਾਰ ਦੀ ਰੱਜ ਕੇ ਪ੍ਰਸ਼ੰਸਾ ਕੀਤੀ। ਸਰਵਨ ਸਿੰਘ ਧੰੁਨ ਨੇ ਜਸਬੀਰ ਸਿੰਘ ਡਿੰਪਾ ਨੂੰ ਬੱਬਰ ਸ਼ੇਰ ਲੀਡਰ ਦੱਸਦਿਆਂ ਕਿਹਾ ਕਿ ਜੇਕਰ ਹਲਕਾ ਖੇਮਕਰਨ ਦੇ ਲੋਕ ਭਾਰੀ ਲੀਡ ਨਾਲ ਜਿਤਾ ਕੇ ਡਿੰਪਾ ਨੂੰ ਲੋਕ ਸਭਾ ਵਿਚ ਭੇਜਦੇ ਹਨ ਤਾਂ ਉਹ ਲੋਕਾਂ ਦਾ ਅਹਿਸਾਨ ਨਹੀ ਭੁੱਲਣਗੇ। ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋਂ ਜਸਬੀਰ ਸਿੰਘ ਡਿੰਪਾ ਨੂੰ ਕਿਰਪਾਨ ਤੇ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਮੀਟਿੰਗ ਨੂੰ ਵਿਧਾਇਕ ਧਰਮਬੀਰ ਅਗਨੀਹੋਤਰੀ, ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਸਰਵਨ ਸਿੰਘ ਧੰੁਨ ਆਦਿ ਵੱਲੋਂ ਸੰਬੋਧਨ ਕੀਤਾ ਗਿਆ। ਇਸ ਮੌਕੇ ਕਿਰਨਜੀਤ ਸਿੰਘ ਮਿੱਠਾ ਮਾੜੀਮੇਘਾ, ਤਰਲੋਕ ਸਿੰਘ ਚੱਕਵਾਲੀਆ, ਸਰਪੰਚ ਸਰਪੰਚ ਰਾਜਵੰਤ ਸਿੰਘ ਪਹੂਵਿੰਡ, ਸਰਪੰਚ ਇੰਦਰਬੀਰ ਸਿੰਘ ਪਹੂਵਿੰਡ, ਸਰਪੰਚ ਸਿਮਰਜੀਤ ਸਿੰਘ ਭੈਣੀ, ਸਰਪੰਚ ਸਤਰਾਜ ਸਿੰਘ ਮਰਗਿੰਦਪੁਰਾ, ਸਰਪੰਚ ਕਰਤਾਰ ਸਿੰਘ ਬਲ੍ਹੇਰ, ਸਰਪੰਚ ਬਲਜੀਤ ਸਿੰਘ ਚੂੰਗ, ਜੱਸ ਵਾਂ, ਬੱਬੂ ਸ਼ਰਮਾ, ਸੁਰਿੰਦਰ ਸਿੰਘ ਬੁੱਗ, ਸਰਪੰਚ ਗੁਰਮੁਖ ਸਿੰਘ ਸਾਂਡਪੁਰਾ, ਸਰਪੰਚ ਸੁੱਚਾ ਸਿੰਘ ਕਾਲੇ, ਸਰਪੰਚ ਗੋਰਾ ਸਾਂਧਰਾ, ਸਰਪੰਚ ਲਾਲੀ ਕਾਜੀਚੱਕ, ਗੁਰਜੀਤ ਸਿੰਘ ਘੁਰਕਵਿੰਡ, ਨਗਰ ਪੰਚਾਇਤ ਭਿੱਖੀਵਿੰਡ ਪ੍ਰਧਾਨ ਕ੍ਰਿਸ਼ਨਪਾਲ ਜੱਜ, ਸਰਪੰਚ ਦੀਪ ਖਹਿਰਾ, ਸਰਪੰਚ ਬਲਜੀਤ ਸਿੰਘ ਫਰੰਦੀਪੁਰ, ਸਰਪੰਚ ਗੁਰਜੰਟ ਸਿੰਘ ਭਗਵਾਨਪੁਰਾ ਕਲਾਂ, ਸਰਪੰਚ ਹਰਪ੍ਰੀਤ ਸਿੰਘ ਸਿੰਘਪੁਰਾ, ਪੰਚ ਬੋਹੜ ਸਿੰਘ ਬਲ੍ਹੇਰ, ਸਰਪੰਚ ਮਨਦੀਪ ਸਿੰਘ ਸੰਧੂ, ਸਰਪੰਚ ਬਲਜਿੰਦਰ ਸਿੰਘ ਸੰਤਪੁਰਾ, ਸਰਪੰਚ ਜਰਨੈਲ ਸਿੰਘ ਚੇਲਾ, ਸਰਪੰਚ ਦਿਲਬਾਗ ਸਿੰਘ ਕੱਚਾਪੱਕਾ, ਸਰਪੰਚ ਗੁਰਸ਼ਰਨ ਸਿੰਘ ਪਹਿਲਵਾਨਕੇ, ਸਾਬਕਾ ਸਰਪੰਚ ਦਰਸ਼ਨ ਸਿੰਘ ਬਲ੍ਹੇਰ, ਸਰਪੰਚ ਮਿਲਖਾ ਸਿੰਘ ਅਲਗੋਂ, ਸਰਪੰਚ ਸੁਖਵਿੰਦਰ ਸਿੰਘ ਪਠਾਣਕੀਆ, ਰਿੰਕੂ ਝਬਾਲ, ਸਰਪੰਚ ਪ੍ਰਭਜੀਤ ਸਿੰਘ ਸੁਰਸਿੰਘ, ਸਰਬਜੀਤ ਸਿੰਘ ਡਲੀਰੀ, ਸਰਪੰਚ ਫੋਜਾ ਸਿੰਘ ਸਮਰਾ, ਸਰਪੰਚ ਗੁਰਵਿੰਦਰ ਸਿੰਘ ਦਰਾਜਕੇ, ਸਰਪੰਚ ਹਰਵਿੰਦਰ ਸਿੰਘ ਹੰੁਦਲ, ਸੁਖਜਿੰਦਰ ਸਿੰਘ ਹੰੁਦਲ, ਸਰਪੰਚ ਕਰਮ ਸਿੰਘ ਮਾੜੀਗੋੜ ਸਿੰਘ, ਸਰਪੰਚ ਰਾਮ ਸਿੰਘ ਮਾੜੀ ਗੋੜ ਕਲਾਂ, ਪੀ.ਏ ਕੰਵਲ ਭੁੱਲਰ, ਸਰਪੰਚ ਗੁਰਵਿੰਦਰ ਸਿੰਘ ਦਾਊਦਪੁਰਾ, ਕੁਲਵੰਤ ਸਿੰਘ ਚੰੁਗ, ਸਰਪੰਚ ਸੁਰਿੰਦਰ ਸਿੰਘ ਘਰਿਆਲੀ, ਬਲਜੀਤ ਸਿੰਘ ਅਲਗੋਂ, ਜਗਜੀਤ ਸਿੰਘ ਘੁਰਕਵਿੰਡ ਆਦਿ ਵੱਡੀ ਗਿਣਤੀ ਵਿਚ ਕਾਂਗਰਸੀ ਪਾਰਟੀ ਦੇ ਸਰਪੰਚ, ਪੰਚ, ਮੋਹਤਬਾਰ ਵਿਅਕਤੀ ਹਾਜਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਬਲਜੀਤ ਸਿੰਘ ਅਲਗੋਂ ਵੱਲੋਂ ਨਿਭਾਈ ਗਈ।
Comments (0)
Facebook Comments (0)