
ਪੁਰੇ ਦੀ ਪੌਣ ਰੁਮਕੇ ਨੀ--------------ਸਰਬਜੀਤ ਕੌਰ ਹਾਜੀਪੁਰ
Sun 12 May, 2019 0
ਪੁਰੇ ਦੀ ਪੌਣ ਰੁਮਕੇ ਨੀ--------------ਸਰਬਜੀਤ ਕੌਰ ਹਾਜੀਪੁਰ
ਪੁਰੇ ਦੀ ਪੌਣ ਰੁਮਕੇ ਨੀ
ਸੂਰਜੀ ਹੁਸਨ ਗਵਾ ਬੈਠੀ,
ਕਾਲੀ ਘਟਾ ਤੋਂ ਡਰ ਲੱਗਦਾ
ਕਿਤੇ ਊਜ ਨਾ ਲਵਾਂ ਬੈਠੀ ,
ਹਾਲੀ ਹਲ ਸੰਵਾਰਦਾ ਈ
ਤੂੰ ਉਸਦਾ ਨਫਾ ਨੁਕਸਾਂ ਵੇਖੀ. .
ਬੜਾ ਸੁਹਲ ਕਿਰਸਾਨੀ ਦਿਲ
ਕਿਤੇ ਕੋਈ ਛਿੱਟ ਨਾ ਵਰ ਜਾਵੇ. .
ਫਸਲ ਹੀ ਧੀਆਂ ਪੁੱਤਰ ਨੇ
ਕਿਤੇ ਜਿਊਂਦਾ ਨਾ ਮਰ ਜਾਵੇ. !!
ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ
Comments (0)
Facebook Comments (0)