
ਜਾਗਦਿਆਂ ਦੇ ਸੁਪਨੇ ਫਨਾਹ ਅੱਖ ਮੀਟ ਦੇ :- ਗੁਰਮੀਤ ਸਿੰਘ ਪੱਟੀ ਐਡਵੋਕੇਟ ਤਰਨਤਾਰਨ
Wed 28 Nov, 2018 0
ਜਾਗਦਿਆਂ ਦੇ ਸੁਪਨੇ ਫਨਾਹ ਅੱਖ ਮੀਟ ਦੇ
ਜਾਗਦਿਆਂ ਦੇ ਸੁਪਨੇ ਫਨਾਹ ਅੱਖ ਮੀਟ ਦੇ,
ਜੀਵਨ ਥੋਹੜਾ ਕਉਣ ਕਰੇ ਜੰਜਾਲ ਨੂੰ।
ਮਹਿਲ ਮਾੜੀਆਂ ਹਸਤੀ ਇਹ ਹੰਕਾਰ ਸਭ,
ਨਾ ਹੈ ਨਾ ਸੀ ਸਥਿਰ ਮੰਨ ਧਨ ਮਾਲ ਨੂੰ।
ਕਹਾਂਗੇ ਜਾਏ ਮੁਲਾਂ ਭਾਈਆਂ ਕਾਜ਼ੀਆਂ,
ਕਹੇ ਅਰਦਾਸ ਕਰ ਅਮੀਰ ਕੰਗਾਲ ਨੂੰ।
ਅਕਾਲ ਤੋਂ ਕਾਲ ਜਿਵੇਂ ਲਹਿਰ ਸਾਗਰ ਤੋਂ,
ਹਰ ਦਮ ਦੇਖ ਗੁਰਮੀਤ ਏਸ ਕਮਾਲ ਨੂੰ।
ਗੁਰਮੀਤ ਸਿੰਘ ਪੱਟੀ ਐਡਵੋਕੇਟ ਤਰਨਤਾਰਨ
Comments (0)
Facebook Comments (0)