ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਕਾਂਗਰਸੀਆਂ ਨੇ ਫੂਕਿਆ ਪ੍ਰਧਾਨ ਮੰਤਰੀ ਦਾ ਪੁਤਲਾ

ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਕਾਂਗਰਸੀਆਂ ਨੇ ਫੂਕਿਆ ਪ੍ਰਧਾਨ ਮੰਤਰੀ ਦਾ ਪੁਤਲਾ

ਵਲਟੋਹਾ 18 ਜੂਨ (ਗੁਰਮੀਤ ਸਿੰਘ )

ਦੇਸ਼ ਵਿੱਚ ਆਸਮਾਨ ਨੂੰ ਛੂੰਹ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਖਿਲਾਫ ;ਪਿੰਡ ਭਗਵਾਨਪੁਰ ਦੇ ਸੀਨੀਅਰ ਕਾਂਗਰਸੀ ਆਗੂ ਪ੍ਰਦੂਮਣ  ਸਿੰਘ ਅਤੇ ਜਗਪ੍ਰੀਤ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ.ਇਸ ਮੌਕੇ ਤੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਪਿੱਟ ਸਿਆਪਾ ਕੀਤਾ ਗਿਆ.ਇੱਕਠ ਨੂੰ ਸੰਬੋਧਨ ਕਰਦਿਆਂ ਪ੍ਰਦੂਮਣ ਸਿੰਘ ਅਤੇ ਜਗਪ੍ਰੀਤ ਸਿੰਘ ਪ੍ਰਧਾਨ ਨੇ ਆਖਿਆ ਕਿ ਅੱਛੇ ਦਿਨਾਂ ਦੇ ਝੂਠੇ ਸਬਜ਼ਬਾਗ ਵਿਖਾ ਕੇ ਸੱਤਾ ਤੇ ਕਾਬਜ ਹੋਈ ਮੋਦੀ ਸਰਕਾਰ ਨੇ ਆਮ ਲੋਕਾਂ ਦਾ ਏਨਾ ਜਿਆਦਾ ਬੁਰਾ ਹਾਲ ਕਰ ਦਿੱਤਾ ਹੈ ਕਿ ਲੋਕ ਹੁਣ ਮੋਦੀ ਸਰਕਾਰ ਨੂੰ ਰੱਜ ਕੇ ਕੋਸ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਏ ਦਿਨ ਪੈਟਰੋਲ ,ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਚੂ ਵਾਧਾ ਕੀਤਾ ਜੀ ਰਿਹਾ ਹੈ ਜਿਸ ਕਾਰਨ ਲੋਕਾਂ ਕਿ ਜੇਬ੍ਹ ਉੱਪਰ ਭਾਰੀ ਡਾਕਾ ਵੱਜ ਰਿਹਾ ਹੈ.ਪਰ ਮੋਦੀ ਸਰਕਾਰ ਲੋਕਾਂ ਦਾ ਕਚੂੰਮਰ ਕੱਢਣ ਤੇ ਤੁਲੀ ਹੋਈ ਹੈ.ਜਿਸ ਦਾ ਜਵਾਬ ਲੋਕ 2019 ਦੀਆਂ ਚੋਣਾਂ ਵਿੱਚ ਭਾਜਪਾ ਨੂੰ ਕਰਾਰੀ ਹਰ ਦੇ ਕੇ ਦੇਣਗੇ।ਇਸ ਮੌਕੇ ਤੇ ਬਾਬਾ ਰਾਮ ਸਿੰਘ,ਲਖਵਿੰਦਰ ਸਿੰਘ ਦੋਧੀ,ਗੁਰਮੇਜ ਸਿੰਘ ਮੇਂਬਰ ,ਸੁਖਵੰਤ ਸਿੰਘ ਗਿੱਲ,ਸੰਤੋਖ ਸਿੰਘ,ਬਾਬਾ ਰਾਮ ਸਿੰਘ,ਹਰਪ੍ਰੀਤ ਸਿੰਘ,ਲਾਲੀ ਸਿੰਘ,ਜਗਜੀਤ ਸਿੰਘ,ਬਾਬਾ ਭਗਤ ਸਿੰਘ,ਗੁਰਮੇਜ ਸਿੰਗ ਮੇਂਬਰ ,ਕਲਾ ਸਿੰਘ,ਮਨਜੀਤ ਸਿੰਘ,ਬਾਊ ,ਬਾਜ ਸਿੰਘ,ਜਸਬੀਰ ਸਿੰਘ,ਲਖਵਿੰਦਰ ਸਿੰਘ,ਬਤੋਰ ਸੋਂਘ,ਜਸਵਿੰਦਰਪਾਲ ਸਿੰਘ,ਗੁਰਵੇਲ ਸਿੰਘ ਆਦਿ ਹਾਜ਼ਰ ਸਨ.