
ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਨੇ ਐਨ ਸੀ ਸੀ ਕੈੰਪ ਵਿੱਚ ਦਿੱਤੀ ਡਿਜਿਟਲ ਬੈਂਕ ਦੀ ਜਾਣਕਾਰੀ
Tue 19 Jun, 2018 0
ਗੋਇੰਦਵਾਲ ਸਾਹਿਬ 18 ਜੂਨ (ਐਸ ਸਿੰਘ )
ਪੰਜਾਬ ਏਅਰ ਫੋਰਸ ਐੱਨ ਸੀ ਸੀ ਯੂਨਿਟ ਦੁਆਰਾ ਲਗਾਏ ਜਾ ਰਹੇ ਦਸ ਦਿਨਾਂ ਸਾਲਾਨਾ ਕੈੰਪ ਵਿੱਚ ਅੱਜ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ,ਮਨਵਿੰਦਰ ਸਿੰਘ ਮਾਰਕੀਟ ਪ੍ਰਬੰਧਕ ਅਤੇ ਪਵਨ ਕੁਮਾਰ ਮਾਰਕੀਟ ਪ੍ਰਬੰਧਕ ਨੇ ਕੈਂਡੀਡੇਟ ਨੂੰ ਡਿਜਿਟਲ ਬੈਂਕ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂਨੇ ਬੈਂਕ ਦੀਆਂ ਵਧੀਆ ਯੌਜਨਾਵਾਂ,ਕੈਸ਼ਲੈੱਸ ਲੈਣ -ਦੇਣ ਦੇ ਸੰਬੰਧ ਵਿਚ ਭੀਮ ਐਪ ਵਰਗੇ ਐਪਸ ਬਾਰੇ ਭਰਪੂਰ ਜਾਣਕਾਰੀ ਦਿੱਤੀ। ਕੇਂਦਰ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਯੋਜਨਾਵਾਂ ਤੋਂ ਵੀ ਕੈਂਡੀਡੇਟ ਨੂੰ ਜਾਣੂ ਕਰਵਾਇਆ।ਮੇਰਾ ਬੈਂਕ ਮੇਰੀ ਜੇਬ ਵਿੱਚ ਅਤੇ ਰਕਸ਼ਕ ਜੋ ਖਾਸਕਰ ਸੈਨਿਕ ਕਰਮਚਾਰੀਆਂ ਹੈ ਦੇ ਉਪਯੋਗ ਸੰਬੰਧੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਡਿਜਿਟਲ ਬੈਂਕ ਰਾਹੀਂ ਇੱਕ ਤਾਂ ਸਮੇ ਦੀ ਬੱਚਤ ਹੁੰਦੀ ਹੈ ਦੂਸਰਾ ਕਾਲੇ ਧੰਨ ਉਤੇ ਰੋਕ ਲਗਦੀ ਹੈ.ਓਹਨਾ ਨੇ ਇਸ ਸੰਬੰਧੀ ਕੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਬਾਰੇ ਚਰਚਾ ਕੀਤੀ।ਕਮਾਂਡਰ ਲਲਿਤ ਭਾਰਤਵਾਜ ਨੇ ਉਕਤ ਬੈਂਕ ਅਧਿਕਾਰੀਆਂ ਨੂੰ ਜੀ ਆਇਆ ਕਿਹਾ ਅਤੇ ਐਪ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ।ਇਸ ਸਮੇ ਚੀਫ਼ ਅਫਸਰ ਯਸ਼ਪਾਲ ਸ਼ਰਮਾ,ਸੰਜੀਵ ਦੱਤਾ ,ਸੰਦੀਪ ਟੰਡਨ,ਬਲਬੀਰ ਸਿੰਘ,ਗਿਰਧਾਰੀ ਲਾਲ,ਅੰਕੁਰ ਪਠਾਨੀਆ,ਜਸਬੀਰ ਸਿੰਘ,ਰਾਕੇਸ਼ ਸਿੰਘ,ਐਸ ਵੀ ਸਿੰਘ,ਅਜੈ ਕੁਮਾਰ,ਹੀਰਾ ਸੰਧੂ ,ਵਰਿੰਦਰ ਕੁਮਾਰ,ਪਰਮਾਰ ਅਤੇ ਰਿਬੂ ਹਾਜ਼ਰ ਸਨ.
Comments (0)
Facebook Comments (0)