ਭਾਰਤ ਦੀ ਦੀਪਿਕਾ ਕੁਮਾਰੀ ਨੂੰ ਮਹਿਲਾ ਓਲੰਪਿਕ ਤੀਰਅੰਦਾਜ਼ੀ ‘ਚ ਮਿਲਿਆ ਚਾਂਦੀ ਦਾ ਤਗਮਾ

ਭਾਰਤ ਦੀ ਦੀਪਿਕਾ ਕੁਮਾਰੀ ਨੂੰ ਮਹਿਲਾ ਓਲੰਪਿਕ ਤੀਰਅੰਦਾਜ਼ੀ ‘ਚ ਮਿਲਿਆ ਚਾਂਦੀ ਦਾ ਤਗਮਾ

ਟੋਕੀਓ :

ਭਾਰਤ ਦੀ ਚੋਟੀ ਦੀ ਰੈਂਕਿੰਗ ਦੀ ਮਹਿਲਾ ਤੀਰਅੰਦਾਜ਼ ਦੀਪਿਕਾ ਕੁਮਾਰੀ ਨੂੰ ਬੁੱਧਵਾਰ ਨੂੰ ਇੱਥੇ ਕੋਰੀਆ ਦੀ 18 ਸਾਲਾ ਆਨ ਸ਼ਾਨ ਵਿਰੁੱਧ ਸਿੱਧੇ ਸੈੱਟਾਂ ਵਿਚ ਹਾਰ ਦੇ ਨਾਲ 2020 ਟੋਕੀਏ ਓਲੰਪਿਕ ਖੇਡਾਂ ਦੀ ਟੈਸਟ ਪ੍ਰਤੀਯੋਗਤਾ ਵਿਚ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਕੁਆਲੀਫਾਇੰਗ ਦੌਰ ‘ਚ ਚੌਥੇ ਸਥਾਨ ‘ਤੇ ਰਹੀ ਦੀਪਿਕਾ ਨੂੰ ਦੂਜੇ ਦਰਜਾ ਪ੍ਰਾਪਤ ਖਿਡਾਰਨ ਵਿਰੁੱਧ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਨੇ 6-0 ਨਾਲ ਸੌਖੀ ਜਿੱਤ ਦਰਜ ਕੀਤੀ।

ਬਰਲਿਨ ‘ਚ ਹਾਲ ਹੀ ਵਿਚ ਖ਼ਤਮ ਹੋਏ ਵਿਸ਼ਵ ਕੱਪ ਦੇ ਚੌਥੇ ਪੜਾਅ ਵਿਚ ਦੋ ਸੋਨ ਸਗਮੇ ਜਿੱਤਣ ਵਾਲੀ ਆਨ-ਸ਼ਾਨ ਨੇ ਪਹਿਲੇ ਸੈ4ਟ ਵਿਚ ਖਿਡਾਰੀ ਨੂੰ ਸਿਰਫ਼ ਇਕ ਅੰਕ ਨਾਲ ਪਛਾੜਿਆ। ਕੋਰੀਆਈ ਖਿਡਾਰਨ ਨੇ ਦੂਜਾ ਸੈੱਟ 29-25 ਨਾਲ ਜਿੱਤਿਆ ਅਤੇ ਫਇਰ ਅੰਤਿਮ ਸੈੱਟ ਵਿਚ ਤਿੰਨ ਪਰਫੈਕਟ 10 ਦੇ ਨਾਲ ਸੋਨ ਸਗਮਾ ਅਪਣੀ ਝੋਲੀ ਵਿਚ ਪਾਇਆ। ਦੀਪਿਕਾ ਨੇ ਫਾਈਨਲ ਵਿਚ ਹਾਰ ਤੋਂ ਬਾਅਦ ਕਿਹਾ, ਮੈਂ  ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਸੀ ਪਰ ਫਾਈਨਲ ਵਿਚ ਮੇਰਾ ਨਿਸ਼ਾਨਾ ਖੁੰਝ ਰਿਹਾ ਸੀ।

ਉਨ੍ਹਾਂ ਕਿਹਾ ਹਾਲ ਹੀ ਵਿਚ ਮੈਂ ਅਪਣੀ ਤਕਨੀਕ ਵਿਚ ਬਦਲਾਅ ਕੀਤਾ ਹੈ। ਮੈਂ ਇਸ ਵਿਚ ਤਾਲਮੇਲ ਬਿਠਾ ਰਹੀ ਹਾਂ। ਤੀਪਿਕਾ ਨੇ ਕਿਹਾ, ਮੈਂ ਇੱਥੋਂ ਕਾਫ਼ੀ ਕੁਝ ਸਿੱਖਿਆ ਹੈ। ਮੈਂ ਸੁਧਾਰ ਕਰਾਂਗੀ। ਜਦੋਂ ਮੈਂ ਮੁਕਾਬਲਾ ਹਾਰਦੀ ਹਾਂ ਤਾਂ ਮੈਂ ਆਪਣੇ ਨਿਸ਼ਾਨਾਂ ਨੂੰ ਪੂਰੀ ਤਰ੍ਹਾਂ ਭੁੱਲ ਜਾਂਦੀ ਹਾਂ। ਮੈਨੂੰ ਇਸ ਉਤ ਕੰਮ ਕਰਨਾ ਹੋਵੇਗਾ।