
‘ ਚੋਹਲਾ ਸਾਹਿਬ ਹਾਕੀ ਮਹਾਕੁੰਭ ` ਫਸਵੇਂ ਮੁਕਾਬਲਿਆਂ ਵਿੱਚ ਖਿਡਾਰੀਆਂ ਅੱਜ ਦੂਸਰੇ ਦਿਨ ਵੀ ਵਿਖਾਏ ਜੌਹਰ।
Sat 20 Nov, 2021 0
ਚੋਹਲਾ ਸਾਹਿਬ 20 ਨਵੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)ਸਥਾਨਕ ਗੁਰੂ ਅਰਜਨ ਦੇਵ ਅੰਤਰਰਾਸ਼ਟਰੀ ਖੇਡ ਸਟੇਡੀਅਮ ਵਿਖੇ ਸ੍ਰੀ ਗੁਰੂ ਅਰਜਨ ਦੇਵ ਸਪੋਰਟਸ ਐਂਡ ਕਲਚਰਲ ਕਲੱਬ ਚੋਹਲਾ ਸਾਹਿਬ ਵੱਲੋਂ ਪਹਿਲਾ ਪਿੰਡ ਪੱਧਰ ਹਾਕੀ ਟੂਰਨਾਂਮੈਂਟ 19-20 ਅਤੇ 21 ਨਵੰਬਰ 2021 ਨੂੰ ਕਰਵਾਇਆ ਜਾ ਰਹੇ ਹਨ।ਜਿਸਦੇ ਚੱਲਦੇ ਅੱਜ ਦੂਸਰੇ ਦਿਨ ਉੱਚ ਕੋਟੀ ਦੀਆਂ ਹਾਕੀ ਟੀਮਾਂ ਵੱਲੋਂ ਗਰਾਊਂਡ ਵਿੱਚ ਆਪਣੀ ਆਪਣੀ ਕਲਾ ਦੇ ਜੋਹਰ ਦਿਖਾਕੇ ਦਰਸ਼ਕਾਂ ਦਾ ਮਨ ਮੋਹ ਲਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਗਤਾਰ ਸਿੰਘ ਜੱਗਾ ਨੇ ਦੱਸਿਆ ਕਿ ਅੱਜ ਦੇ ਦਿਨ ਮੁੱਖ ਮਹਿਮਾਨ ਵਜੋਂ ਅਜੀਤ ਸਿੰਘ ਰੰਧਾਵਾ ਸਾਬਕਾ ਕੋਚ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਚੋਹਲਾ ਸਾਹਿਬ,ਮਹਾਨ ਉਲੰਪੀਅਨ ਵਰਿੰਦਰ ਸਿੰਘ ਜਿੰਨਾਂ ਨੇ 1972 ਉਲੰਪਿੰਕ ਮਿਊਨਿਖ ਜਰਮਨ ਬਰਾਊਜ਼ ਮੈਡਮ,1976 ਉਲੰਪਿੰਕ ਮਾਟਰੀਅਨ ਕਨੇਡਾ,1973 ਵਰਲਡ ਕੱਪ ਸਿਲਵਰ ਐਮਨਤਰਨ ਹਾਲੈਂਡ,1978 ਵਰਡਲ ਕੱਪ ਬਿਊਨਿਸ ਅਰਜਨਟਾਈਨਾ,1974 ਏਸ਼ੀਅਨ ਗੇਮ ਬੈਗਕੌਕ ਥਾਈਲੈਂਡ ਸਿਲਵਰ ਮੈਡਲ ਜੇਤੂ ਅਤੇ ਜਿਲ੍ਹਾ ਖੇਡ ਅਫ਼ਸਰ ਮੈਡਮ ਜਸਮੀਤ ਕੌਰ ਅਤੇ ਬਲਾਕ ਇੰਚਾਰਜ ਮੈਡਮ ਕੁਲਵਿੰਦਰ ਕੌਰ ਨੇ ਸਿ਼ਰਕਤ ਕੀਤੀੇ।ਅੱਗੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਵੱਖ ਵੱਖ ਹਾਕੀ ਟੀਮਾਂ ਵਿਚਕਾਰ ਫਸਵੇ ਮੁਕਾਬਲੇ ਕਰਵਾਏ ਗਏ ਜਿੰਨਾਂ ਮੁਕਾਬਲਿਆਂ ਵਿੱਚ ਟੀਮ ਨੇ ਪਹਿਲਾਂ ,ਟੀਮ ਨੇ ਦੂਸਰਾ ਅਤੇ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ।ਉਹਨਾਂ ਕਿਹਾ ਕਿ ਕੱਲ੍ਹ ਆਖਰੀ ਮੈਚ ਹੋਣਗੇ ਅਤੇ ਜੇਤੂ ਟੀਮਾਂ ਨੂੰ ਕਰਮਵਾਰ 31 ਹਜ਼ਾਰ ਰੁਪੈ,25 ਹਜ਼ਾਰ ਰੁਪੈ, 51 ਸੌ ਅਤੇ 25 ਸੌ ਰੁਪੈ ਅਤੇ ਸਨਮਾਨਚਿੰਨ ਦਿੱਤੇ ਜਾਣਗੇ।ਇਸ ਸਮੇਂ ਗੁਲਵਿੰਦਰ ਸਿੰਘ ਸਟੇਟ ਸਕੱਤਰ,ਗੁਰਦਿਆਲ ਸਿੰਘ ਜਰਮਨ ਮੋਹਨਪੁਰ,ਸਰਪੰਚ ਲਖਬੀਰ ਸਿੰਘ ਚੋਹਲਾ ਸਾਹਿਬ,ਪ੍ਰਵੀਨ ਕੁਮਾਰ ਕੁੰਦਰਾ ਮੈਂਬਰ,ਗੁਰਪ੍ਰਤਾਪ ਸਿੰਘ ਮੋਹਨਪੁਰ,ਬਲਬੀਰ ਸਿੰਘ,ਅਜਮੇਰ ਸਿੰਘ ਇੰਸਪੈਕਟਰ,ਸੂਬੇਦਾਰ ਪ੍ਰੀਤਮ ਸਿੰਘ,ਲਖਵਿੰਦਰ ਸਿੰਘ ਬੱਬੂ ਸਰਹਾਲੀ,ਬਲਜਿੰਦਰ ਸਿੰਘ ਫੀਲੋ ਟੈਂਟ ਹਾਊਸ ਸਰਹਾਲੀ ਵਾਲੇ,ਅਮਰਜੀਤ ਸਿੰਘ ਢੋਟੀਆਂ,ਕਮਲ ਕੁਮਾਰ ਚੋਹਲਾ
ਸਾਹਿਬ,ਹਰਦੀਪ ਸਿੰਘ ਪਟਵਾਰੀ,ਰਣਦੀਪ ਸਿੰਘ ਹੌਲਦਾਰ,ਏ.ਐਸ.ਆਈ.ਹਰਦੇਵ ਸਿੰਘ,ਗੁਰਸਾਹਿਬ ਸਿੰਘ ਸਾਬੀ,ਰਵੀਪਾਲ ਸਿੰਘ ਰਵੀ,ਭੁਪਿੰਦਰ ਸਿੰਘ ਮੋਹਨਪੁਰ,ਫਤਿਹ ਸਿੰਘ ਵੜਿੰਗ ਪ੍ਰਧਾਨ ,ਜਸਵਿੰਦਰ ਸਿੰਘ ਰੋਮੀ,ਮੇਜਰ ਸਿੰਘ ਪੀ.ਟੀ.ਆਈ.ਵਰਿਆਂ,ਕੁਲਵੰਤ ਸਿੰਘ ਮੋਹਨਪੁਰ,ਇੰਸਪੈਕਟਰ ਅਮਰੀਕ ਸਿੰਘ ਬਾਜਵਾ,ਇੰਸਪੈਕਟਰ ਰਣਜੀਤ ਸਿੰਘ ਭੋਲਾ,ਸਬ ਇੰਸਪੈਕਟਰ ਮਨਮੋਹਨ ਸਿੰਘ,ਸੁਖਵਿੰਦਰ ਸਿੰਘ ਜੋਹਲ ਸੀਨੀਅਰ ਅਕਾਲੀ ਆਗੂ,ਸਤਿੰਦਰ ਸਿੰਘ ਕਾਨੂੰਗੋ ਗੋਇੰਦਵਾਲ ਸਾਹਿਬ,ਬਲਵਿੰਦਰ ਸਿੰਘ ਚੰਬਾ,ਰੁਪਿੰਦਰ ਸਿੰਘ ਰੂਪਾ ਭਰੋਵਾਲ,ਬਲਬੀਰ ਸਿੰਘ ਚੋਹਲਾ ਸਾਹਿਬ,ਸਵਿੰਦਰ ਸਿੰਘ ਸਰਹਾਲੀ ਰਾਣਾ ਹਾਂਗਕਾਗ,ਤਰਸੇਮ ਸਿੰਘ ਮੈਂਬਰ,ਜਸਬੀਰ ਸਿੰਘ ਸਰਹਾਲੀ,ਹਰਪਾਲ ਸਿੰਘ ਏ.ਐਸ.ਆਈ.ਖਾਰਾ,ਗੁਰਦਿਆਲ ਸਿੰਘ ਜਰਮਨ ਮੋਹਨਪੁਰ,ਗੁਰਪ੍ਰਤਾਪ ਸਿੰਘ ਮੋਹਨਪੁਰ,ਬਲਬੀਰ ਸਿੰਘ,ਸੂਬੇਦਾਰ ਪ੍ਰੀਤਮ ਸਿੰਘ,ਲਖਵਿੰਦਰ ਸਿੰਘ ਬੱਬੂ ਸਰਹਾਲੀ,ਅਮਰਜੀਤ ਸਿੰਘ ਢੋਟੀਆਂ ਆਦਿ ਹਾਜ਼ਰ ਸਨ।ਸਟੇਜ਼ ਸੈਕਟਰੀ ਦੀ ਭੂਮਿਕਾ ਨੌਜਵਾਨ ਹਾਕੀ ਖਿਡਾਰੀ ਰਜਿੰਦਰ ਕੁਮਾਰ ਹੰਸ ਚੋਹਲਾ ਸਾਹਿਬ ਨੇ ਬਾਖੂਬੀ ਨਿਭਾਈ।
Comments (0)
Facebook Comments (0)