ਭਖਦੀਆਂ ਮੰਗਾਂ ਨੂੰ ਲੈਕੇ ਕਰਮਚਾਰੀਆਂ ਵੱਲੋਂ ਬਿਜਲੀ ਬੋਰਡ ਮੈਨੇਜਮੈਂਟ ਦਾ ਪਿੱਟ ਸਿਆਪਾ ਕੀਤਾ : ਪ੍ਰਧਾਨ ਸਤੀਸ਼ ਕੁਮਾਰ
Sat 20 Nov, 2021 0ਚੋਹਲਾ ਸਾਹਿਬ 20 ਨਵੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਯੂਨੀਅਨ ਦੇ ਪ੍ਰਧਾਨ ਸਤੀਸ਼ ਕੁਮਾਰ ਦੀ ਯੋਗ ਰਹਿਨੁਮਾਈ ਹੇਠ ਬਿਜਲੀ ਬੋਰਡ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਸਰਹਾਲੀ ਕਲਾਂ ਦਫ਼ਤਰ ਦੇ ਬਾਹਰ ਬਿਜਲੀ ਬੋਰਡ ਦੀ ਮੈਨੇਜਮੈਂਟ ਦਾ ਪਿੱਟ ਸਿਆਪਾ ਕੀਤਾ ਗਿਆ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸਤੀਸ਼ ਕੁਮਾਰ ਨੇ ਦੱਸਿਆ ਕਿ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਬਿਜਲੀ ਮੁਲਾਜ਼ਮਾਂ ਨੂੰ 10 ਸਾਲਾਂ ਤੋਂ ਪੈਂਡਿੰਗ ਪੇਅ ਬੈਡ ਦੀ ਮੰਗ ਮੰਨੇ ਜਾਣ ਦੇ ਬਾਵਜੂਦ ਲਾਗੂ ਨਾ ਕਰਨ ਅਤੇ ਮਿਤੀ 1.1.2016 ਤੋਂ ਡਿਊ ਪੇਅ ਡਿਵੀਜ਼ਨ ਪੰਜਾਬ ਸਰਕਾਰ ਦੇ ਮੁਲਾਜਾਮਾਂ ਨਾਲੋਂ ਫਰਕ ਕਾਇਮ ਰੱਖਦੇ ਹੋਏ ਵੇਜ਼ ਫਾਰਮੂਲੇਸ਼ ਕਮੇਟੀ ਰਾਹੀਂ ਬਣਾਉਣ ਤੋ ਇੰਨਕਾਰੀ ਦੇਖੀ ਅਤੇ ਇਸ ਮਾਮਲੇ ਉੱਪਰ ਮੈਨੇਜਮੈਂਟ ਦੇ ਨਾਂਹ ਪੱਖੀ ਰਵਈਏ ਕਾਰਨ ਅਤੇ ਜੁਆਇੰਟ ਫੋਰਮ ਵੱਲੋਂ ਰੱਖੀਆਂ ਹੋਰ ਵਾਜਿਬ ਮੰਗਾਂ ਤੋਂ ਬਣੀਆਂ ਸਹਿਮਤੀਆਂ ਨੂੰ ਲਾਗੂ ਨਾ ਕਰਨ ਦੇ ਰੋਸ ਵਜੋਂ ਅੱਜ ਉਹਨਾਂ ਦੀ ਯੂਨੀਅਨ ਨੇ ਬਿਜਲੀ ਬੋਰਡ ਦਫਤਰ ਸਰਹਾਲੀ ਦੇ ਬਾਹਰ ਰੋਜ ਮੁਜਹਰਾ ਕਰਦੇ ਹੋਏ ਬਿਜਲੀ ਬੋਰਡ ਦੀ ਮੈਨੇਜਮੈਂਟ ਦਾ ਪਿੱਟ ਸਿਆਪਾ ਕੀਤਾ।ਉਹਨਾਂ ਕਿਹਾ ਕਿ ਯੂਨੀਅਨ ਦੇ ਵੱਖ ਵੱਖ ਆਗੂ ਨੇ ਬੋਰਡ ਨੂੰ ਚਿਤਾਵਨੀ ਦਿੱਤੀ ਕਿ ਮੁਲਾਜ਼ਮਾਂ ਦੀਆਂ ਮੰਗੀਆਂ ਹੋਈਆਂ ਮੰਗਾਂ 11,12 ਤੋਂ ਪੇਅ ਬੈਡ,ਸੋਧੀ ਹੋਈ ਤਨਖਾਹ 125 ਪ੍ਰਤੀਸ਼ਤ, 9 ਡੀ.ਏ.20 ਪ੍ਰੀਤਸ਼ਤ ਵਾਧੇ ਸਮੇਤ ਲਾਗੂ ਕੀਤਾ ਜਾਵੇ ਨਹੀਂ ਤਾਂ ਸਘੰਰਸ਼ ਵੱਡੇ ਪੱਧਰ ਤੇ ਕੀਤਾ ਜਾਵੇਗਾ।ਇਸ ਸਮੇਂ ਜੋਗਿੰਦਰਪਾਲ,ਕੁਲਬੀਰ ਸਿੰਘ,ਜਤਿੰਦਰ ਕੁਮਾਰ,ਤਰਸੇਮ ਸਿੰਘ,ਚਰਨਜੀਤ ਸ਼ਰਮਾਂ,ਰਮਨਦੀਪ ਸਿੰਘ,ਪਾਲ ਸਿੰਘ,ਸਤਨਾਮ ਸਿੰਘ,ਸਿੰ਼ਦਾ ਸਿੰਘ ਜੇ.ਈ.,ਹਰਜੀਤ ਸਿੰਘ ਜੇ.ਈ.,ਬਲਵਿੰਦਰ ਸਿੰਘ ਜੇ.ਈ,ਰਜਿੰਦਰ ਕੁਮਾਰ,ਜੋਗਿੰਦਰ ਸਿੰਘ,ਰਣਜੀਤ ਸਿੰਘ,ਨਿਰਮਲ ਸਿੰਘ,ਸੇਵਕ ਸਿੰਘ,ਬਲਕਾਰ ਸਿੰਘ,ਮੰਗਲ ਸਿੰਘ,ਮੁਖਤਾਰ ਸਿੰਘ,ਸੁਿਰੰਦਰ ਸਿੰਘ ਕੈਰੋਂ,ਦਵਿੰਦਰ ਸਿੰਘ,ਹਰਪਾਲ ੰਿਸੰਘ,ਸੁਖਦੇਵ ਸਿੰਘ,ਨਿਰਮਲ ਸਿੰਘ,ਜੋਗਿੰਦਰ ਸਿੰਘ,ਜਸਬੀਰ ਸਿੰਘ,ਸਵਰਨ ਸਿੰਘ,ਭਗਵਾਨ ਸਿੰਘ,ਸਰਬਜੀਤ ਸਿੰਘ,ਬਚਨ ਸਿੰਘ,ਹਰੀਸ਼ ਕੁਮਾਰ,ਬਿਕਰਮਜੀਤ ਸਿੰਘ,ਮਨਬੀਰ ਸਿੰਘ,ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)