
ਮੋਦੀ ਘਰੇਲੂ ਗੈਸ ਦੀ ਕੀਮਤ ਵਧਾ ਕੇ ਲੋਕਾਂ ਦੇ ਚੁੱਲੇ ਬੰਦ ਕਰਨ ਲੱਗਾ: ਦਦੇਹਰ
Fri 20 Aug, 2021 0
ਚੋਹਲਾ ਸਾਹਿਬ 20 ਅਗਸਤ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਦੇ ਵਾਧੇ ਦੇ ਵਿਰੋਧ ਵਿਚ ਅੱਜ ਸੀਪੀਆਈ ਦੇ ਜ਼ਿਲ੍ਹਾ ਐਗਜ਼ੈਕਟਿਵ ਮੈਂਬਰ ਕਾਮਰੇਡ ਬਲਵਿੰਦਰ ਸਿੰਘ ਦੁਧਾਲਾ ਦੀ ਅਗਵਾਈ ਹੇਠ ਗੁਰੂ ਅਰਜਨ ਦੇਵ ਜੀ ਦੀ ਧਰਤੀ ਚੋਹਲਾ ਸਾਹਿਬ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਬਲਵਿੰਦਰ ਸਿੰਘ ਨੇ ਕਿਹਾ ਕਿ ਮੋਦੀ ਦੀ ਸਰਕਾਰ ਵੇਖਣ ਨੂੰ ਹੋਰ ਹੈ ਅਤੇ ਅੰਦਰੋਂ ਕੁਝ ਕੁਝ ਹੋਰ ਹੈ ।ਜਦੋਂ ਕੋਈ ਉਨ੍ਹਾਂ ਦਾ ਆਗੂ ਜਾਂ ਮੋਦੀ ਟੈਲੀਵਿਜ਼ਨ ਤੇ ਭਾਸ਼ਣ ਦਿੰਦਾ ਹੈ ਤੇ ਮਹਿੰਗਾਈ ਦੇ ਵਿਰੁੱਧ ਬੋਲਦਾ ਹੈ । ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਕਰਦਾ ਹੈ ਪਰ ਪਿਛਲੇ ਲਗਾਤਾਰ ਦੋ ਟਰਮਾਂ ਤੋਂ ਮੋਦੀ ਦੀ ਸਰਕਾਰ ਦੀ ਕੌਮੀ ਪੱਧਰ ਤੇ ਹੈ ਤੇ ਨਾ ਮਹਿੰਗਾਈ ਘਟੀ ਹੈ ਤੇ ਨਾ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ। ਹੁਣ ਪੰਜਾਬ ਛੱਡ ਕੇ ਸਾਰੇ ਦੇਸ਼ ਦੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਧਰਨੇ ਮੁਜ਼ਾਹਰੇ ਅਤੇ ਰੈਲੀਆਂ ਕਰ ਰਹੇ ਹਨ ਤੇ ਹੁਣ ਕਿਸਾਨਾਂ ਨੂੰ ਉਜਾੜਨ ਵਾਸਤੇ ਕਿਸਾਨ ਵਿਰੋਧੀ ਕਾਨੂੰਨ ਬਣਾ ਦਿੱਤੇ ਹਨ । ਜਿੰਨਾ ਚਿਰ ਤਾਈਂ ਮੋਦੀ ਦੀ ਸਰਕਾਰ ਨੇ ਕਿਸਾਨ ਵਿਰੋਧੀ ਕਾਨੂੰਨ ਅਤੇ ਜਿਹੜਾ ਘਰੇਲੂ ਗੈਸ ਦੇ ਸਿਲੰਡਰਾਂ ਵਿੱਚ 25 ਰੁਪਏ ਦਾ ਵਾਧਾ ਕੀਤਾ ਹੈ ਜੇ ਉਹ ਵਾਪਸ ਨਹੀਂ ਲੈਂਦੀ ਤਾਂ ਦੇਸ਼ ਭਰ ਵਿੱਚ ਵੱਡੇ ਪੱਧਰ ਤੇ ਲੋਕ ਸੰਘਰਸ਼ ਸ਼ੁਰੂ ਹੋਵੇਗਾ। ਇਸ ਮੌਕੇ ਤੇ ਕਾਮਰੇਡ ਬੂਟਾ ਸਿੰਘ ਢੋਟੀਆਂ, ਬਲਵੰਤ ਸਿੰਘ, ਹਰਜਿੰਦਰ ਸਿੰਘ, ਟੋਟੇਨਾਮ, ਬਲਵਿੰਦਰ ਸਿੰਘ, ਮਿਲਖਾ ਸਿੰਘ ਬੱਲਿਆਂਵਾਲਾ, ਪਰਮਜੀਤ ਸਿੰਘ, ਪਰਸਨ ਸਿੰਘ, ਕੁਲਦੀਪ ਸਿੰਘ ਮਠਾੜੂ, ਰਜਿੰਦਰ ਸਿੰਘ ,ਹਰਨਾਮ ਸਿੰਘ, ਲਖਬੀਰ ਸਿੰਘ ਕੋਟਦਾਤਾ, ਕੁਲਦੀਪ ਸਿੰਘ ,ਸੁਖਵਿੰਦਰ ਸਿੰਘ ਪਿੰਡ ਖਾਰਾ, ਬੀਰਾ ਸਿੰਘ, ਬਲਰਾਜ ਸਿੰਘ ਪੱਖੋਪੁਰ ਆਦਿ ਹਾਜ਼ਰ ਸਨ।
Comments (0)
Facebook Comments (0)