ਯੂਥ ਵਿੰਗ ਦਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵਿੱਚ ਸ਼ਾਮਿਲ : ਲਾਡੀ

ਯੂਥ ਵਿੰਗ ਦਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵਿੱਚ ਸ਼ਾਮਿਲ : ਲਾਡੀ

ਚੋਹਲਾ ਸਾਹਿਬ 23 ਸਤੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਸਾਬਕਾ ਮੈਂਬਰ ਪੰਚਾਇਤ ਅਤੇ ਸੀਨੀਅਰ ਅਕਾਲੀ ਆਗੂ ਬਲਕਾਰ ਸਿੰਘ ਲਾਡੀ ਦੀ ਪ੍ਰੇਰਣਾ ਸਦਕਾ ਐਸ.ਸੀ.ਯੂਥ ਵਿੰਗ ਦਾ ਪ੍ਰਧਾਨ ਹਰਦੀਪ ਸਿੰਘ ਸਾਬੀ, ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਦਿਲਸ਼ੇਰ ਪ੍ਰਤਾਪ ਸਿੰਘ ਕੈਰੋਂ ਦੀ ਯੋਗ ਰਹਿਨੁਮਾਈ ਹੇਠ ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵਿੱਚ ਸ਼ਾਮਿਲ ਹੋਏ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੈਂਬਰ ਪੰਚਾਇਤ ਬਲਕਾਰ ਸਿੰਘ ਲਾਡੀ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ।ਇਸ ਸਮੇਂ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਹਮੇਸ਼ਾਂ ਮਿਹਨਤੀ ਵਰਕਰਾਂ ਦੀ ਕਦਰ ਕਰਦੀ ਹੈ ਅਤੇ ਹਰ ਮੁਸੀਬਤ ਵਿੱਚ ਉਹਨਾਂ ਦਾ ਸਾਥ ਦਿੰਦੀ ਹੈ।ਇਸ ਸਮੇਂ ਪ੍ਰਧਾਨ ਹਰਦੀਪ ਸਿੰਘ ਸਾਬੀ ਨੇ ਕਿਹਾ ਕਿ ਉਹ ਹਮੇਸ਼ਾਂ ਪਾਰਟੀ ਦੀ ਬਿਹਤਰੀ ਲਈ ਸਖਤ ਮਿਹਨਤ ਕਰਨਗੇ ਅਤੇ ਹੋਰਾਂ ਨੂੰ ਵੀ ਪਾਰਟੀ ਨਾਲ ਜੋੜਨਗੇ।ਉਹਨਾਂ ਕਿਹਾ ਕਿ ਜਿਹੜੀ ਜੁੰਮੇਵਾਰੀ ਉਹਨਾਂ ਨੂੰ ਸੌਂਪੀ ਜਾਵੇਗੀ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।ਇਸ ਸਮੇਂ ਸਤਨਾਮ ਸਿੰਘ,ਦਿਦਾਰ ਸਿੰਘ,ਤੇਜਿੰਦਰ ਸਿੰਘ ਲਾਲ,ਹਰਜੀਤ ਸਿੰਘ ਮੈਂਬਰ,ਸਤਵਿੰਦਰ ਸਿੰਘ,ਜ਼ਸਮੀਤ ਸਿੰਘ,ਬਲਵਿੰਦਰ ਸਿੰਘ,ਗੁਰਿੰਦਰ ਸਿੰਘ ਓੀਐਸ.ਡੀ. ਆਦਿ ਹਾਜ਼ਰ ਸਨ।