ਬੱਚੇ ਦੀ ਬਿਮਾਰੀ ਤੋਂ ਤੰਗ ਆ ਕੇ ਮਾਂ ਨੇ ਬੱਚੇ ਨੂੰ ਚੌਥੀ ਮੰਜ਼ਲ ਤੋਂ ਸੁੱਟਿਆ

ਬੱਚੇ ਦੀ ਬਿਮਾਰੀ ਤੋਂ ਤੰਗ ਆ ਕੇ ਮਾਂ ਨੇ ਬੱਚੇ ਨੂੰ ਚੌਥੀ ਮੰਜ਼ਲ ਤੋਂ ਸੁੱਟਿਆ

ਲਖਨਊ-

ਟ੍ਰਾਮਾ ਸੈਂਟਰ ਵਿਚ ਬੇਟੇ ਦੀ ਬਿਮਾਰੀ ਦਾ ਗੰਭੀਰ ਇਲਾਜ ਕਰਾ ਰਿਹਾ ਰਾਜਨ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਹੈ। ਬੱਚੇ ਨੂੰ ਦਵਾਈ ਦਵਾਉਣ ਲਈ ਪੈਸੇ ਨਹੀਂ ਸਨ। ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਪੈਸੇ ਲੈ ਕੇ ਕੁੱਝ ਦਿਨ ਬੱਚੇ ਨੂੰ ਦਵਾਈ ਦਿਲਵਾਈ ਪਰ ਫਿਰ ਉਹਨਾਂ ਕੋਲੋਂ ਵੀ ਉਧਾਰ ਮਿਲਣਾ ਬੰਦ ਹੋ ਗਿਆ। ਉਧਾਰ ਨਾ ਮਿਲਣ ਤੇ ਵੀ ਰਾਜਨ ਨੇ ਹਾਰ ਨਹੀਂ ਮੰਨੀ।  

ਟ੍ਰਾਮਾ ਸੈਂਟਰ ਦੇ ਬਾਹਰ ਲੱਗੀਆਂ ਰੇਹੜੀਆਂ ਤੇ ਕੰਮ ਕਰ ਕੇ ਬੱਚੇ ਦੀ ਦਵਾਈ ਅਤੇ ਪਰਵਾਰ ਲਈ ਰੋਟੀ ਬਣਾਉਣ ਲਈ ਪੈਸੇ ਕਮਾਉਣ ਲੱਗਾ। ਰਾਜਨ ਨਾਲ ਉਸ ਦਾ ਭਰਾ ਅਮਰਨਾਥ ਅਤੇ ਉਸ ਦੀ ਪਤਨੀ ਸ਼ਾਤੀ ਵੀ ਰਾਜਨ ਨਾਲ ਕੰਮ ਕਰਨ ਲੱਗੇ। ਬਰਤਨ ਧੋ ਕੇ ਅਤੇ ਖਾਣਾ ਪਰੋਸ ਕੇ ਰਾਜਨ ਦੇ ਪਰਵਾਰ ਨੂੰ ਪੇਟ ਭਰ ਖਾਣਾ ਮਿਲਣ ਲੱਗਾ। ਤਿੰਨ ਮਹੀਨਿਆਂ ਤੋਂ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਹੋਏ ਮੰਗਲਵਾਰ ਸਵੇਰੇ ਜਦੋਂ ਰਾਜਨ ਨੂੰ ਆਪਣੀ ਪਤਨੀ ਦੀ ਕਰਤੂਤ ਦਾ ਪਤਾ ਚੱਲਿਆ ਤਾਂ ਉਹ ਹੈਰਾਨ ਰਹਿ ਗਿਆ।

ਰਾਜਨ ਬੇਟੇ ਦੇ ਜਨਮ ਤੇ ਬਹਤ ਖੁਸ਼ ਹੋਇਆ ਪਰ ਉਸ ਨੂੰ ਕੀ ਪਤਾ ਸੀ ਤਿ ਇਹ ਖੁਸ਼ੀ ਜ਼ਿਆਦਾ ਦੇਰ ਨਹੀਂ ਰਹੇਗੀ। ਦਰਅਸਲ ਰਾਜਨ ਦੀ ਪਤਨੀ ਨੇ ਆਪਣੇ ਬੱਚੇ ਦੀ ਬਿਮਾਰੀ ਤੋਂ ਤੰਗ ਆ ਕੇ ਉਸ ਨੂੰ ਟ੍ਰਾਮਾ ਸੈਂਟਰ ਦੀ ਚੌਥੀ ਮੰਜਲ ਤੋਂ ਹੇਠਾਂ ਸੁੱਟ ਦਿੱਤਾ। ਅਤੇ ਮਾਮਲੇ ਦੀ ਖਬਰ ਪੁਲਿਸ ਕੋਲ ਪਹੁੰਚਣ 'ਤੇ ਪੁਲਿਸ ਨੇ ਰਾਜਨ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ। ਰਾਜਨ ਕਹਿ ਰਿਹਾ ਸੀ ਮੈਂ ਬਰਬਾਦ ਹੋ ਗਿਆ ਬੇਟਾ ਦੁਨੀਆ 'ਚ ਨਹੀਂ ਰਿਹਾ ਅਤੇ ਪਤਨੀ ਜੇਲ੍ਹ ਚਲੀ ਗਈ ਹੁਣ ਮੈਂ ਕਿਸ ਦੇ ਸਹਾਰੇ ਜੀਵਾਂਗਾਂ। ਟ੍ਰਾਮਾ ਸੈਂਟਰ ਦੀ ਚੌਥੀ ਮੰਜਲ ਤੋਂ ਬੱਚੇ ਨੂੰ ਥੱਲੇ ਸੁੱਟਣ ਦੀ ਘਟਨਾ ਨੇ ਸੁਰੱਖਿਆ 'ਤੇ ਸਵਾਲ ਖੜੇ ਕਰ ਦਿੱਤੇ।