ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜ਼ੋੜੇ ਰੱਖਣਾ ਸਮੇਂ ਦੀ ਮੁੱਖ ਲੋੜ : ਪ੍ਰਿੰਸੀਪਲ ਸੁਮੀ ਅਰੋੜਾ
Sun 19 Apr, 2020 0ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 19 ਅਪ੍ਰੈਲ 2020
ਇਲਾਕੇ ਦੀ ਮਹਾਨ ਵਿੱਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਕਲਾਂ ਜ਼ੋ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਸੰਪ੍ਰਦਾਇ ਕਾਰ ਸੇਵਾ ਸਰਹਾਲੀ ਕਲਾਂ ਦੀ ਯੋਗ ਰਹਿਨੁਮਾਈ ਹੇਠ ਚਲਾਈ ਜਾ ਰਹੀ ਹੈ ਇਸ ਵਿੱਦਿਅਕ ਸੰਸਥਾ ਤੋਂ ਇਲਾਕੇ ਦੇ ਸੈਂਕੜੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਵੱਖ ਵੱਖ ਸਰਕਾਰੀ ਅਤੇ ਪ੍ਰਾਈਵੇਟ ਮਹਿਕਮਿਆਂ ਵਿੱਚ ਉੱਚ ਅਹੁਦਿਆਂ ਤੇ ਡਿਊਟੀ ਨਿਭਾ ਰਹੇ ਹਨ।ਕਰੋਨਾ ਵਾਇਰਸ ਮਹਾਂਮਾਰੀ ਦੌਰਾਨ ਲਗਾਏ ਲਾਕਡਾਊਨ ਦੇ ਚੱਲਦਿਆਂ ਸਾਰੀਆਂ ਵਿੱਦਿਅਕ ਸੰਸਥਾਵਾਂ ਬੰਦ ਪਈਆਂ ਹਨ ਇਸ ਦੌਰਾਨ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਕਲਾਂ ਦੇ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਕੇ ਹੀ ਪੜ੍ਹਾਈ ਨਾਲ ਜ਼ੋੜੇ ਰੱਖਣ ਲਈ ਸ਼ੋਸ਼ਲ ਮੀਡੀਆ ਦੀ ਸਹੀ ਵਰਤੋਂ ਕੀਤੀ ਜਾ ਰਹੀ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋ ਕਾਲਜ ਪ੍ਰਿੰਸੀਪਲ ਮੈਡਮ ਸੁਮੀ ਅਰੋੜਾ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਕਾਲਜ ਦੇ ਪ੍ਰੋਫੈਸਰ ਵੱਖ ਵੱਖ ਕਲਾਸਾਂ ਦੇ ਵਿਦਿਆਰਥੀਆਂ ਨੂੰ ਵੱਟਸਆਪ,ਈ-ਮੇਲ ਆਦਿ ਰਾਹੀਂ ਵੀਡੀਓ ਕਾਲਿੰਗ ਕਰਕੇ ਪੜ੍ਹਾਈ ਕਰਵਾ ਰਹੇ ਹਨ ਅਤੇ ਜਿੰਨਾਂ ਦਾ ਕਰਵਾਇਆ ਕੰਮ ਸ਼ਾਮ ਨੂੰ ਉਹਨਾਂ ਵੱਲੋਂ ਚੈੱਕ ਕੀਤਾ ਜਾ ਰਿਹਾ ਹੈ।ਕਾਲਜ ਕੋਆਰਡੀਨੇਟਰ ਪ੍ਰੋ:ਜਤਿੰਦਰ ਕੁਮਾਰ ਨੇ ਦੱਸਿਆ ਵਿਦਿਆਰਥੀਆਂ ਕਾਲਜ ਦੀ ਦਸਵੀਂ ਅਤੇ ਬਾਰਵੀਂ ਕਲਾਸ ਦੀ ਆਨਲਾਇਨ ਰਜਿਸ਼ਟ੍ਰੇਸ਼ਨ ਕਾਲਜ ਦੇ ਲਿੰਕ ਤੇ ਜਾਕੇ ਕਰ ਸਕਦੇ ਹਨ।ਕਾਲਜ ਦੇ ਡਾਇਰੈਕਟਰ ਰਣਜੀਤ ਸਿੰਘ ਨੇ ਕਾਲਜ ਦੇ ਪ੍ਰੋਫੈਸਰ ਸਾਹਿਬਾਨ ਨੂੰ ਕਿਹਾ ਕਿ ਉਹ ਘਰਾਂ ਅੰਦਰ ਰਹਿਕੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਨ ਵਿੱਚ ਪੂਰਨ ਸਹਿਯੋਗ ਦੇਣ ਤਾਂ ਜ਼ੋ ਵਿਦਿਆਰਥੀਆਂ ਨੂੰ ਲਾਕਡਾਊਨ ਦੋਰਾਨ ਵੀ ਸਿੱਖਿਆ ਨਾਲ ਜ਼ੋੜੇ ਰੱਖਿਆ ਜਾਵੇ।ਕਾਲਜ ਪ੍ਰਿੰਸੀਪਲ ਨੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਜੋ ਇਸ ਮੁਸ਼ਕਲ ਘੜੀ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾ ਰਹੇ ਹਨ ਅਤੇ ਉਹਨਾਂ ਕਿਹਾ ਕਿ ਇਸ ਸਮੇਂ ਵਿਦਿਅਰਥੀਆਂ ਨੂੰ ਪੜਾਈ ਨਾਲ ਜ਼ੋੜੇ ਰੱਖਣਾ ਸਮੇਂ ਦੀ ਮੁੱਖ ਮੰਗ ਹੈ।ਇਸ ਸਮੇਂ ਕਾਲਜ ਦਾ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਹਾਜਰ ਸੀ।
Comments (0)
Facebook Comments (0)