ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ‘ਤੇ 108 ਮੁਲਾਜਮਾਂ ਨੂੰ ਕੀਤਾ ਸਨਮਾਨਿਤ

ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ‘ਤੇ 108 ਮੁਲਾਜਮਾਂ ਨੂੰ ਕੀਤਾ ਸਨਮਾਨਿਤ

ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ‘ਤੇ 108 ਮੁਲਾਜਮਾਂ ਨੂੰ ਕੀਤਾ ਸਨਮਾਨਿਤ
ਜਗਮੀਤ ਸਿੰਘ, ਭਿੱਖੀਵਿੰਡ ਕੋਰੋਨਾ ਮਹਾਂਮਾਰੀ ਦੌਰਾਨ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ‘ਤੇ ਗੁਰਮੁਖ ਸਿੰਘ ਘੁੱਲਾ ਸਿਆਸੀ ਸਕੱਤਰ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ 108 ਐਬੂਲ਼ੈਂਸ ਮੁਲਾਜਮਾਂ ਗੁਰਵਿੰਦਰ ਸਿੰਘ ਸਦਿਉੜਾ, ਵਰਿੰਦਰ ਸਿੰਘ ਵਲਟੋਹਾ, ਪਰਮਿੰਦਰ ਸਿੰਘ, ਮੋਹਿਤ ਸ਼ਰਮਾ, ਹਰਜੀਤ ਸਿੰਘ ਢਿਲੋਂ, ਜੈਦੀਪ ਸਿੰਘ, ਅਮਰਜੀਤ ਸਿੰਘ, ਹੀਰਾ ਸਿੰਘ, ਪਲਵਿੰਦਰ ਸਿੰਘ, ਰਵਿੰਦਰ ਸਿੰਘ ਆਦਿ ਨੂੰ ਸਨਮਾਨ ਚਿੰਨ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਗੁਰਮੁਖ ਸਿੰਘ ਘੁੱਲਾ ਨੇ 108 ਐਂਬੂਲੈਂਸ ਮੁਲਾਜਮਾਂ ਦੀ ਹੌਸਲਾਂ ਅਫਜਾਈ ਕਰਦਿਆਂ ਕਿਹਾ ਕਿ 24 ਘੰਟੇ ਐਮਰਜੈਂਸੀ ਡਿਊਟੀ ਦੇ ਨਾਲ-ਨਾਲ ਇਹਨਾਂ ਮੁਲਾਜਮਾਂ ਨੇ ਫਰੰਟ ਲਾਈਨ ‘ਤੇ ਕੋਵਿਡ-19 ਦੀ ਡਿਊਟੀ ਕਰਦਿਆਂ ਕੋੋੋਰੋਨਾ ਪਾਜੀਟਿਵ ਵਿਅਕਤੀਆਂ ਨੂੰ ਹਸਪਤਾਲ ਪਹੰੁਚਾਉਣ ਤੇ ਠੀਕ ਹੋਏ ਵਿਅਕਤੀਆਂ ਨੂੰ ਵਾਪਸ ਘਰਾਂ ਤੱਕ ਪਹੰੁਚ ਕੇ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਇਆ ਹੈ। ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 108 ਮੁਲਾਜਮਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇ ਤਾਂ ਜੋ ਮੁਲਾਜਮਾਂ ਦਾ ਮਨੋਬਲ ਉੱਚਾ ਹੋ ਸਕੇ। ਇਸ ਮੌਕੇ ਬਾਬਾ ਦੀਪ ਸਿੰਘ ਖੂਨਦਾਨ ਐਂਡ ਵੈਲਫੈਅਰ ਕਲੱਬ ਦੇ ਸੇਵਾਦਾਰ ਗੁਰਲਾਲ ਸਿੰਘ, ਜਗਮੀਤ ਸਿੰਘ, ਸਾਜਨ ਸ਼ਰਮਾ, ਜਸਮੀਤ ਸਿੰਘ, ਜਰਮਨਜੀਤ ਸਿੰਘ, ਡਾ.ਮਨਜੋਤ ਸਿੰਘ, ਹੈਪੀ ਲਹੋਰੀਆ, ਅੰਗਰੇਜ ਸਿੰਘ ਦਾਸੂਵਾਲ, ਸ਼ਰਨਜੀਤ ਸਿੰਘ ਸਾਂਧਰਾ ਆਦਿ ਵੱਲੋਂ ਵੀ 108 ਮੁਲਾਜਮਾਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ। 108 ਮੁਲਾਜਮਾਂ ਨੂੰ ਪੱਕਾ ਕਰਕੇ ਬਣਦਾ ਮਾਣ-ਸਨਮਾਨ ਦੇਵੇ ਪੰਜਾਬ ਸਰਕਾਰ : ਜਿਲ੍ਹਾ ਪ੍ਰਧਾਨ ਰਾਜਨਬੀਰ ਸਿੰਘ 108 ਮੁਲਾਜਮ ਯੂਨੀਅਨ ਦੇ ਜਿਲ੍ਹਾ ਤਰਨ ਤਾਰਨ ਪ੍ਰਧਾਨ ਰਾਜਨਬੀਰ ਸਿੰਘ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਪੂਰੇ ਜਿਲ੍ਹਾ ਤਰਨ ਤਾਰਨ ਵਿਚੋਂ ਸਭ ਤੋਂ ਜਿਆਦਾ ਕੋਰੋਨਾ ਪਾਜੀਟਿਵ ਮਰੀਜਾਂ ਨੂੰ 108 ਐਬੂਲੈਂਸਾਂ ਰਾਂਹੀ ਹਸਪਤਾਲ ਪਹੰੁਚਾਇਆ ਗਿਆ। ਉਹਨਾਂ ਕਿਹਾ ਕਿ 108 ਐਬੂਲੈਂਸ ਮੁਲਾਜਮ ਲੋਕਾਂ ਦੀ ਸਹੂਲਤ ਲਈ ਦਿਨ-ਰਾਤ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਅ ਰਹੇ ਹਨ। ਜਿਲ੍ਹਾ ਪ੍ਰਧਾਨ ਰਾਜਨਬੀਰ ਸਿੰਘ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਪੁਰਜੋਰ ਮੰਗ ਕੀਤੀ ਕਿ 108 ਐਬੂਲੈਂਸ਼ ਮੁਲਾਜਮਾਂ ਨੂੰ ਤੁਰੰਤ ਪੱਕਾ ਕਰਕੇ ਬਣਦਾ ਮਾਣ-ਸਨਮਾਨ ਦਿੱਤਾ ਜਾਵੇ, ਉਥੇ 108 ਮੁਲਾਜਮਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇ।

ਫੋਟੋ ਕੈਪਸ਼ਨ : ਭਿੱਖੀਵਿੰਡ ਵਿਖੇ 108 ਮੁਲਾਜਮਾਂ ਨੂੰ ਸਨਮਾਨਿਤ ਕਰਦੇ ਗੁਰਮੁਖ ਸਿੰਘ ਘੁੱਲਾ। ਯੂਨੀਅਨ ਦੇ ਜਿਲ੍ਹਾ ਪ੍ਰਧਾਨ ਰਾਜਨਬੀਰ ਸਿੰਘ।