ਗੁਰੂਦੁਆਰਾ ਬਾਬਾ ਦੀਪ ਸਿੰਘ ਪਹੂਵਿੰਡ ਵਿਖੇ ਚੁਪਹਿਰਾ ਜਪ-ਤਪ ਸਮਾਗਮ ਕਰਵਾਇਆਂ ਗਿਆਂ।

ਗੁਰੂਦੁਆਰਾ ਬਾਬਾ ਦੀਪ ਸਿੰਘ ਪਹੂਵਿੰਡ ਵਿਖੇ ਚੁਪਹਿਰਾ ਜਪ-ਤਪ ਸਮਾਗਮ ਕਰਵਾਇਆਂ ਗਿਆਂ।

ਭਿੱਖੀਵਿੰਡ 24 ਜੂਨ (ਹਰਜਿੰਦਰ ਸਿੰਘ ਗੋਲ੍ਹਣ)-ਇਤਿਹਾਸਕ ਗੁਰੂਦੁਆਰਾ ਬਾਬਾ ਦੀਪ ਸਿੰਘ
ਪਹੂਵਿੰਡ ਵਿਖੇ ਚੁਪਹਿਰਾਂ ਜਪ-ਤਪ ਸਮਾਗਮ ਬੀਬੀ ਕੌਲਾ ਭਲਾਈ ਕੇਂਦਰ ਟਰੱਸਟ ਅੰਮ੍ਰਿਤਸਰ
ਵਲੋਂ ਕਰਵਾਇਆਂ ਗਿਆਂ। ਇਸ ਸਮਾਗਮ ਦੌਰਾਨ  ਸ੍ਰੀ ਸੁਖਮਨੀ ਸਾਹਿਬ ਦੀ ਪਵਿੱਤਰ ਬਾਣੀ ਦੇ
ਭੋਗ ਪਾਏ ਗਏ, ਰਾਗੀ ਜਥਾ ਭਾਈ ਨਰਿੰਦਰ ਸਿੰਘ, ਭਾਈ ਜਸਕਰਨ ਸਿੰਘ, ਭਾਈ ਪਰਮਿੰਦਰ
ਸਿੰਘ, ਬੀਬੀ ਪਰਮਜੀਤ ਕੌਰ ਲੁਧਿਆਣਾ ਆਦਿ ਜਥਿਆਂ ਵਲੋਂ ਰੱਬੀ ਬਾਣੀ ਦਾ ਸ਼ਬਦ ਗਾਇਨ
ਕੀਤਾ ਗਿਆਂ। ਉਪਰੰਤ ਸ਼੍ਰੋਮਣੀ ਕਮੇਟੀ ਪ੍ਰਚਾਰਕ ਭਾਈ ਸੁਖਵੰਤ ਸਿੰਘ ਵਲੋਂ ਗੁਰਮਤਿ
ਵਿਚਾਰਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆਂ। ਇਸ ਮੌਕੇ ਚੁਪਹਿਰਾ ਜਪ-ਤਪ ਸਮਾਗਮ ਦੇ
ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਕੌਲਾ ਭਲਾਈ ਕੇਂਦਰ ਟਰੱਸਟ ਅੰਮ੍ਰਿਤਸਰ ਦੇ ਸੇਵਾਦਾਰ
ਬਾਬਾ ਹਰਮਿੰਦਰ ਸਿੰਘ ਜੀ ਨੇ ਆਖਿਆਂ ਕਿ  ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਨੇ ਅੰਮ੍ਰਿਤ ਛਕ ਕੇ ਜਿਥੇ ਸਾਨੂੰ ਖਾਲਸਾ ਪੰਥ ਦੇ ਸੰਤ ਸਿਪਾਹੀ ਬਣਨ ਦਾ ਸ਼ੰਦੇਸ਼ ਦਿੱਤਾ
, ਉੱਥੇ ਮਨੁੱਖਤਾ ਦੀ ਭਲਾਈ ਕਰਨ ਦਾ ਸ਼ੰਦੇਸ਼ ਦਿੱਤਾ ਸੀ, ਜਿਸ ਤੇ ਸਾਨੂੰ ਚੱਲ ਕੇ ਗੁਰੂ
ਸਾਹਿਬ ਦੇ ਸ਼ੰਦੇਸ਼ ਨੂੰ ਘਰ-ਘਰ ਪਹੁੰਚਾਉਣਾ ਚਾਹੀਦਾ ਹੈ ਤਾਂ ਜੋ ਮਨੁੱਖਤਾ ਦਾ ਭਲਾ ਹੋ
ਸਕੇ। ਇਸ ਮੌਕੇ ਬੀਬੀ ਕੌਲਾ ਭਲਾਈ ਕੇਂਦਰ ਟਰਸਟ ਦੇ ਪੰਜ ਪਿਆਰੇ ਸਾਹਿਬਾਨ ਵਲੋਂ
ਅੰਮ੍ਰਿਤ ਅਭਿਲਾਖੀਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਵਾ ਕੇ ਬਾਣੀ ਤੇ ਬਾਣੇ
ਨਾਲ ਜੋੜਿਆ ਗਿਆਂ। ਪੰਜ ਪਿਆਰੇ ਸਹਿਬਾਨ ਨੂੰ  ਭਾਈ ਹਰਮਿੰਦਰ ਸਿੰਘ ਵਲੋਂ ਸਿਰਪਾਉ ਦੇ
ਕੇ ਸਨਮਾਨਿਤ ਕੀਤਾ ਗਿਆਂ।ਇਸ ਮੌਕੇ ਗੁਰਦੁਆਰਾ ਦੇ ਮੈਨੇਜਰ ਕੈਪਟਨ ਬਲਵੰਤ ਸਿੰਘ, ਬਾਬਾ
ਦਲਜੀਤ ਸਿੰਘ, ਪ੍ਰਕਾਸ਼ ਸਿੰਘ, ਭਾਈ ਪਰਮਿੰਦਰ ਸਿੰਘ, ਬਲਵਿੰਦਰ ਸਿੰਘ, ਸਰਪੰਚ ਅਮਰਜੀਤ
ਸਿੰਘ, ਬਾਬਾ ਕੁਲਵੰਤ ਸਿੰਘ, ਰੰਗਾ ਸਿੰਘ ਬਿਜਲੀ ਵਾਲਾ ਸਮੇਤ ਵੱਡੀ ਤਾਦਾਤ ਵਿੱਚ
ਸੰਗਤਾਂ ਹਾਜ਼ਰ ਸਨ।