ਪੰਜਾਬੀ ਭਵਨ, ਲੁਧਿਆਣਾ ਵਿਖੇ ਨਵ-ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਮਿੰਨੀ ਕਹਾਣੀ ਦਰਬਾਰ ਕਰਵਾਇਆ ਜਾ ਰਿਹਾ 3 ਦਸੰਬਰ ਨੂੰ

ਪੰਜਾਬੀ ਭਵਨ, ਲੁਧਿਆਣਾ ਵਿਖੇ ਨਵ-ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਮਿੰਨੀ ਕਹਾਣੀ ਦਰਬਾਰ ਕਰਵਾਇਆ ਜਾ ਰਿਹਾ 3 ਦਸੰਬਰ ਨੂੰ

ਰਣਬੀਰ ਲੁਧਿਆਣਵੀ 

ਲੁਧਿਆਣਾ 09 ਅਗਸਤ 2018:

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ 03 ਸਤੰਬਰ 2018, ਦਿਨ ਸੋਮਵਾਰ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਨਵ-ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਮਿੰਨੀ ਕਹਾਣੀ
ਦਰਬਾਰ ਕਰਵਾਇਆ ਜਾ ਰਿਹਾ ਹੈ। ਕੋਈ ਵੀ ਨਵ-ਲੇਖਕ ਜਿਸ ਦੀ ਕਿਤਾਬ ਨਾ ਛਪੀ ਹੋਵੇ। ਆਪਣੀ ਮਿੰਨੀ ਕਹਾਣੀ ਦੀਆਂ ਦੋ ਪਰਤਾਂ ਡਾਕ ਰਾਹੀਂ ਅਕਾਡਮੀ ਦੇ ਪਤੇ 'ਤੇ ਜਾਂ ਸਤਲੁਜ ਫ਼ੌਂਟ ਵਿਚ ਅਕਾਡਮੀ ਦੀ ਈਮੇਲ panjabibhawanludhiana0gmail.com ਤੇ ਭੇਜ ਸਕਦਾ ਹੈ। ਕਹਾਣੀਆਂ ਭੇਜਣ ਦੀ ਅੰਤਿਮ ਮਿਤੀ 20 ਅਗਸਤ 2018 ਮਿਥੀ ਗਈ ਹੈ। ਉਪਰੋਕਤ ਜਾਣਕਾਰੀ ਦਿੰਦਿਆਂ ਅਕਾਡਮੀ ਦੇ ਸੀਨੀ. ਮੀਤ ਪ੍ਰਧਾਨ/ਕਨਵੀਨਰ ਸ੍ਰੀ ਸੁਰਿੰਦਰ ਕੈਲੇ ਨੇ ਦੱਸਿਆ ਕਿ ਪੜ•ੀਆਂ ਗਈਆਂ ਕਹਾਣੀਆਂ ਨੂੰ 'ਅਣੂ' ਮਿੰਨੀ ਪੱਤ੍ਰਿਕਾ ਦੇ ਵਿਸ਼ੇਸ਼ ਅੰਕ ਵਿਚ ਪ੍ਰਕਾਸ਼ਿਤ ਕੀਤਾ ਜਾਵੇਗਾ।