
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਰੈਲੀ ਲਈ ਸਮੁੱਚੇ ਜਿਲ੍ਹੇ ਦੇ ਵਰਕਰਾਂ `ਚ ਭਾਰੀ ਉਤਸ਼ਾਹ
Wed 5 Feb, 2020 0
ਪਿੰਡ ਕਰਮੂੰਵਾਲਾ ਅਤੇ ਰੱਤੋਕੇ ਵਿੱਚ ਕੀਤੀਆਂ ਗਈਆਂ ਮੀਟਿੰਗਾਂ
ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ,5 ਫਰਵਰੀ 2020
ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਬਹਿਬਲ ਕਲਾਂ, ਬਰਗਾੜੀ, ਕੋਟਕਪੂਰਾ ਗੋਲੀਕਾਂਡ ਵਰਗੇ ਮੁਦਿਆਂ ਨੂੰ ਲੈ ਕੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਨਾ ਕਬੂਲਨ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਬਾਦਲ ਪਰਿਵਾਰ ਦਾ ਗਲਬਾ ਹਟਾਉਣ ਵਰਗੀਆਂ ਮੰਗਾਂ ਨੂੰ ਲੈਕੇ ਹੋਂਦ ਵਿੱਚ ਆਏ ਸ੍ਰੋਮਣੀ ਅਕਾਲੀ ਦਲ ਟਕਸਾਲੀ ਵਲੋਂ 21 ਫਰਵਰੀ ਨੂੰ ਠੱਠੀਆਂ ਮਹੰਤਾਂ ਦੇ ਸਤਿਕਾਰ ਪੈਲੇਸ ਵਿੱਚ ਕੀਤੀ ਜਾ ਰਹੀ ਵਿਸ਼ਾਲ ਰੈਲੀ ਨੂੰ ਸਫਲ ਬਣਾਉਣ ਲਈ ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਅਤੇ ਸਾਬਕਾ ਵਿਧਾਇਕ ਸ.ਰਵਿੰਦਰ ਸਿੰਘ ਬ੍ਰਹਮਪੁਰਾ ਵਲੋਂ ਪਿੰਡ ਪਿੰਡ ਜਾ ਕੇ ਵਰਕਰਾਂ ਨੂੰ ਲਾਮਬੰਦ ਕਰਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।ਇਸੇ ਸਿਲਸਿਲੇ ਤਹਿਤ ਅੱਜ ਪਿੰਡ ਕਰਮੂੰਵਾਲਾ ਵਿਖੇ ਸਤਨਾਮ ਸਿੰਘ ਕਰਮੂੰਵਾਲਾ ਅਤੇ ਰੱਤੋਕੇ ਵਿਖੇ ਬਾਵਾ ਸਿੰਘ ਸਾਬਕਾ ਸਰਪੰਚ ਰੱਤੋਕੇ ਦੇ ਗ੍ਰਹਿ ਵਿਖੇ ਮੀਟਿੰਗਾਂ ਕਰਕੇ ਭਰਵੇਂ ਇਕੱਠ ਕੀਤੇ ਗਏ।ਇਸ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਸ.ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਸਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ ।ਹੁਣ ਇਸ ਪਾਰਟੀ ਉੱਪਰ ਸਿਰਫ ਬਾਦਲ ਪਰਿਵਾਰ ਅਤੇ ਮਜੀਠੀਆ ਪਰਿਵਾਰ ਨੇ ਆਪਣਾ ਅਧਿਕਾਰ ਸਥਾਪਿਤ ਕੀਤਾ ਹੋਇਆ ਹੈ।ਸ.ਬ੍ਰਹਮਪੁਰਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ 21 ਫਰਵਰੀ ਨੂੰ ਕੀਤੀ ਜਾ ਰਹੀ ਰੈਲੀ ਸੰਬੰਧੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।ਇਸ ਮੌਕੇ ਜਥੇਦਾਰ ਸਤਨਾਮ ਸਿੰਘ ਸੱਤਾ ਬਲਾਕ ਸੰਮਤੀ ਮੈਂਬਰ ਚੋਹਲਾ ਸਾਹਿਬ,ਮਨਜਿੰਦਰ ਸਿੰਘ ਲਾਟੀ ਪ੍ਰਧਾਨ ਬੀ.ਸੀ.ਸੈੱਲ,ਡਾ: ਜਤਿੰਦਰ ਸਿੰਘ ਮੈਡੀਕਲ ਸਟੋਰ ਵਾਲੇ,ਹਰਜਿੰਦਰ ਸਿੰਘ ਆੜ੍ਹਤੀਆ,ਸੁਖਚੈਨ ਸਿੰਘ,ਕਾਰਜ ਸਿੰਘ,ਸੁਖਦੇਵ ਸਿੰਘ ਨੰਬਰਦਾਰ,ਗੁਰਚਰਨ ਸਿੰਘ,ਪ੍ਰਤਾਪ ਸਿੰਘ,ਗੁਰਦਿਆਲ ਸਿੰਘ,ਕੁਲਦੀਪ ਸਿੰਘ ਫੌਜੀ,ਮਲਕੀਤ ਸਿੰਘ,ਅਮਰੀਕ ਸਿੰਘ,ਸਤਨਾਮ ਸਿੰਘ,ਸੁਰਿੰਦਰ ਸਿੰਘ,ਗੁਰਪਾਲਸਿੰਘ,ਹਰਦੇਵ ਸਿੰਘ,ਜ਼ਸਬੀਰ ਸਿੰਘ,ਹਰਦੀਪ ਸਿੰਘ ਸਾਰੇ ਪਿੰਡ ਕਰਮੂੰਵਾਲਾ,ਇਸਤੋਂ ਇਲਾਵਾ ਬਾਵਾ ਸਿੰਘ,ਨਿੰਦਰ ਸਿੰਘ,ਗੁਰਸਾਹਿਬ ਸਿੰਘ,ਸੁਖਦੇਵ ਸਿੰਘ,ਭਾਨ ਸਿੰਘ,ਕੁਲਦੀਪ ਸਿੰਘ,ਦਰਸ਼ਨ ਸਿੰਘ,ਪ੍ਰਮਜੀਤ ਸਿੰਘ,ਗੁਰਮੀਤ ਸਿੰਘ ਮੈਨੇਜਰ,ਨਿਰਮਲ ਸਿੰਘ,ਜ਼ਸਵੰਤ ਸਿੰਘ,ਸੱਮਾ ਸਿੰਘ,ਸ਼ੀਤਲ ਸਿੰਘ,ਸੁਖਦੇਵ ਸਿੰਘ,ਤਰਸੇਮ ਸਿੰਘ,ਹੀਰਾ ਸਿੰਘ,ਚਰਨ ਸਿੰਘ ਸਾਰੇ ਪਿੰਡ ਰੱਤੋਕੇ ਆਦਿ ਹਾਜ਼ਰ ਸਨ।
Comments (0)
Facebook Comments (0)