ਭਿੱਖੀਵਿੰਡ ਪੁਲੀਸ ਨੇ ਪਿੰਡਾਂ ਵਿੱਚ ਕੀਤਾ ਫਲੈਗ ਮਾਰਚ,

ਭਿੱਖੀਵਿੰਡ ਪੁਲੀਸ ਨੇ ਪਿੰਡਾਂ ਵਿੱਚ ਕੀਤਾ ਫਲੈਗ ਮਾਰਚ,

ਹਰਜਿੰਦਰ ਸਿੰਘ ਗੋਲਣ ਭਿੱਖੀਵਿੰਡ,

ਸੂਬਾ ਪੰਜਾਬ ਵਿੱਚ ਮਨਾਏ ਜਾ ਰਹੇ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਪੁਲੀਸ ਨੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਪੁਲੀਸ ਥਾਣਾ ਭਿੱਖੀਵਿੰਡ ਦੀ ਆਉਂਦੇ ਵੱਖ ਵੱਖ ਪਿੰਡਾਂ ਵਿੱਚ ਕੀਤਾ ਗਿਆ ਫਲੈਗ ਮਾਰਚ ! ਇਹ ਫਲੈਗ ਮਾਰਚ ਦੀ ਅਗਵਾਈ ਪੁਲਿਸ ਥਾਣਾ ਭਿੱਖੀਵਿੰਡ ਦੇ ਮੁਖੀ ਸੁਖਚੈਨ ਸਿੰਘ ਵੱਲੋਂ ਕੀਤੀ ਗਈ ,ਫਲੈਗ ਮਾਰਚ ਦੌਰਾਨ ਵੱਖ ਵੱਖ ਪੁਲਿਸ ਥਾਣਿਆਂ ਦੇ ਪੁਲਿਸ ਕਰਮਚਾਰੀ ਵੀ ਮੌਜੂਦ ਸਨ !ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਸੁਖਚੈਨ ਸਿੰਘ ਨੇ ਕਿਹਾ ਕੇ ਆਜ਼ਾਦੀ ਦਿਹਾੜੇ ਨੂੰ ਸੁੱਖਸ਼ਾਂਤੀ ਨਾਲ ਮਨਾਉਣ ਲਈ ਪੰਜਾਬ ਪੁਲੀਸ ਦੇ ਡਾੲਿਰੈਕਟਰ ਜਨਰਲ ਦਿਨਕਰ ਗੁਪਤਾ ਜ਼ਿਲ੍ਹਾ ਤਰਨਤਾਰਨ ਮੁਖੀ ਧਰੁਵ ਦੀਆ ਡੀ ਐੱਸ ਪੀ ਸੁਲੱਖਣ ਸਿੰਘ ਮਾਨ,ਦੇ ਦਿਸ਼ਾ ਨਿਰਦੇਸ਼ ਤੇ ਫਲੈਗ ਮਾਰਚ ਕੱਢਿਆ ਗਿਆ ਤਾਂ ਜੋ ਇਸ ਦਿਹਾੜੇ ਨੂੰ ਅਮਨ ਸ਼ਾਂਤੀ ਸਦਭਾਵਨਾ ਨਾਲ ਮਨਾਇਆ ਜਾ ਸਕੇ ! ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਦਿਹਾੜੇ ਮੌਕੇ ਪੰਜਾਬ ਪੁਲਿਸ ਨੂੰ ਪੂਰਨ ਰੂਪ ਚ ਸਹਿਯੋਗ ਦੇਣ ਤਾਂ ਜੋ ਆਜ਼ਾਦੀ ਦਿਹਾੜਾ ਬੜੇ ਸੁੱਚਜੇ ਢੰਗ ਨਾਲ ਮਨਾਇਆ ਜਾ ਸਕੇ ! ਇਸ ਮੌਕੇ ਏ ਐੱਸ ਆਈ ਸਲਵਿੰਦਰ ਸਿੰਘ ਮੁਨਸ਼ੀ ਗੁਰਭੇਜ ਸਿੰਘ ,ਸਹਾਇਕ ਮੁਨਸ਼ੀ ਅਰਸ਼ਦੀਪ ਸਿੰਘ, ਗੁਰਵਿੰਦਰ ਸਿੰਘ,ਸਮੇਤ ਆਦਿ ਪੁਲਸ ਕਰਮਚਾਰੀ ਮੌਜੂਦ ਸਨ !