
ਕੋਰ ਕਮੇਟੀ ਮੈਂਬਰ ਮਨਜੀਤ ਸਿੰਘ ਮੰਨਾ ਦਾ ਸਨਮਾਨ
Tue 26 Mar, 2019 0
ਗੋਇੰਦਵਾਲ ਸਾਹਿਬ 26 ਮਾਰਚ
ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ ਮਨਜੀਤ ਸਿੰਘ ਮੰਨਾ ਸਾਬਕਾ ਮੁੱਖ ਸੰਸਦੀ ਸਕੱਤਰ ਨੇ ਪਾਰਟੀ ਦੀ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਹੋਣ ਉਪਰੰਤ ਆਪਣੇ ਸਮਰਥਕਾਂ ਨਾਲ ਇਤਿਹਾਸਿਕ ਗੁਰਦੁਆਰਾ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਗੁ ਸਾਹਿਬ ਦੇ ਮੈਨੇਜਰ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਗੁ ਸਾਹਿਬ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਲੀਡਰਸ਼ਿਪ ਦੇ ਧੰਨਵਾਦੀ ਹਨ। ਉਹ ਪਾਰਟੀ ਦੀ ਮਜ਼ਬੂਤੀ ਲਈ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਪਹਿਲਾਂ ਵਾਂਗ ਮਿਹਨਤ ਕਰਨਗੇ ਅਤੇ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਵਰਕਰਾਂ ਨੂੰ ਲਾਮਬੰਦ ਕਰਨਗੇ। ਇਸ ਮੌਕੇ ਜਥੇਬੰਧਕ ਸੱਕਤਰ ਕੁਲਦੀਪ ਸਿੰਘ ਔਲਖ, ਬਾਵਾ ਸੁਜਿੰਦਰ ਸਿੰਘ ਲਾਲੀ, ਦਲਬੀਰ ਸਿੰਘ ਜਹਾਂਗੀਰ, ਗੁਲਜ਼ਾਰ ਸਿੰਘ ਜਹਾਂਗੀਰ, ਹਰਜੀਤ ਸਿੰਘ ਮੀਆਂਵਿੰਡ, ਬਖਸ਼ੀਸ਼ ਸਿੰਘ ਡਿਆਲ, ਜੈਮਲ ਸਿੰਘ ਜਾਮਾਰਾਏ, ਹਰਦੀਪ ਸਿੰਘ, ਸਾਹਿਬ ਸਿੰਘ ਭਗਤ ਤੇ ਹੋਰ ਹਾਜ਼ਰ ਸਨ।
Comments (0)
Facebook Comments (0)