ਸੀ.ਐਚ.ਸੀ.ਸਰਹਾਲੀ ਵਿਖੇ ਬਲਾਕ ਪੱਧਰੀ ਹੈਲਥ ਮੇਲਾ ਲਗਾਇਆ ਗਿਆ :

ਸੀ.ਐਚ.ਸੀ.ਸਰਹਾਲੀ ਵਿਖੇ ਬਲਾਕ ਪੱਧਰੀ ਹੈਲਥ ਮੇਲਾ ਲਗਾਇਆ ਗਿਆ :

ਚੋਹਲਾ ਸਾਹਿਬ 19 ਅਪ੍ਰੈਲ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਸਿਵਲ ਸਰਜਨ ਤਰਨ ਤਾਰਨ ਡਾ: ਰੇਨੂੰ ਭਾਟੀਆ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅੱਜ ਕੰਮਿਊਨਿਟੀ ਹੈਲਥ ਸੈਂਟਰ ਸਰਹਾਲੀ ਕਲਾਂ ਵਿਖੇ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਯੋਗ ਅਗਵਾਈ ਹੇਠ ਬਲਾਕ ਪੱਧਰੀ ਹੈਲਥ ਮੇਲਾ ਮਨਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਸਰਜਨ ਤਰਨ ਤਾਰਨ ਡਾ: ਰੇਨੂੰ ਭਾਟੀਆ ਨੇ ਦੱਸਿਆ ਕਿ ਅੱਜ ਸਰਹਾਲੀ ਵਿਖੇ ਬਲਾਕ ਪੱਧਰੀ ਹੈਲਥ ਮੇਲਾ ਲਗਾਇਆ ਗਿਆ ਹੈ ਜਿਸ ਦੌਰਾਨ ਲਗਪਗ 350 ਮਰੀਜਾਂ ਦੀ ਜਾਂਚ ਕਰਨ ਤੋਂ ਬਾਅਦ ਉਹਨਾਂ ਦੇ ਲੋੜੀਂਦੇ ਟੈਸਟ ਵੀ ਕੀਤੇ ਗਏ ਹਨ ਅਤੇ ਉਹਨਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਹਨ।ਉਹਨਾਂ ਕਿਹਾ ਕਿ ਇਹਨਾਂ ਮਰੀਜਾਂ ਦੇ ਜਰੂਰਤ ਅਨੁਸਾਰ ਦੁਬਾਰਾ ਟੈਸਟ ਕੀਤੇ ਜਾਣਗੇ।ਇਸ

ਸਮੇਂ ਡਾ: ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਇਸ ਸਿਹਤ ਮੇਲੇ ਦੌਰਾਨ ਔਰਤਾਂ ਦੇ ਰੋਗਾਂ ਦਾ ਇਲਾਜ ਕੀਤਾ ਗਿਆ,ਮੈਡੀਕਲ ਕੈਂਪ ਦੌਰਾਨ ਡਾਕਟਰਾਂ ਦੀਆਂ ਟੀਮਾਂ ਦੁਆਰਾ ਚੈੱਕਅੱਪ ਕੀਤਾ ਗਿਆ,ਇਸ ਸਮੇਂ ਆਯੂਰਵੈਦਿਕ ਟੀਮ,ਹੋਮਿਓਪੈਥਿਕ ਟੀਮ ਦੁਆਰਾ ਵੀ ਮਰੀਜਾਂ ਦੇ ਲੋੜੀਂਦੇ ਚੈੱਕਅੱਪ ਕੀਤੇ ਗਏ ਅਤੇ ਜਰੂਰਤ ਅਨੁਸਾਰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ: ਦੇਸ ਰਾਜ ਨੇ ਕਿਹਾ ਕਿ ਮੇਲੇ ਵਿੱਚ ਪਹੁੰਚਣ ਵਾਲੇ ਵਿਅਕਤੀਆਂ ਦੇ ਸਰਬੱਤ ਸਿਹਤ ਬੀਮਾਂ ਯੋਜਨਾ ਤਹਿਤ 5 ਲੱਖ ਰੁਪੈ ਦੇ ਇਲਾਜ ਵਾਲੇ ਕਾਰਡ ਬਣਾਏ ਗਏ।ਇਸ ਸਮੇਂ ਆਰ.ਬੀ.ਐਸ.ਕੇ ਤਹਿਤ ਛੋਟੇ ਬੱਚਿਆਂ ਦਾ ਚੈੱਕਅੱਪ ਕੀਤੇ ਗਿਆ,ਟੀ.ਬੀ.ਮਰੀਜਾਂ ਦੇ ਟੈਸਟ ਅਤੇ ਡਿਜੀਟਲ ਹੈਲਥ ਕਾਰਡ ਬਣਾਏ ਗਏ।ਇਸ ਸਮੇਂ ਹਰਦੀਪ ਸਿੰਘ ਸੰਧੂ ਬੀ.ਈ.ਈ.ਨੇ ਦੱਸਿਆ ਕਿ ਸਿਹਤ ਮੇਲੇ ਵਿੱਚ ਸਾਰਾ ਦਿਨ ਮਰੀਜ ਆਪਣਾ ਇਲਾਜ ਕਰਵਾਉਣ ਲਈ ਪਹੁੰਚਦੇ ਰਹੇ ਜਿੰਨਾਂ ਦੇ ਲੋੜ ਅਨੁਸਾਰ ਟੈਸਟ ਕਰਨ ਉਪਰੰਤ ਦਵਾਈਆਂ ਦਿੱਤੀਆਂ ਗਈਆਂ।ਇਸ ਸਮੇਂ ਡਾ: ਦਿਲਬਾਗ ਸਿੰਘ,ਡਾ:ਨਵਦੀਪ ਕੌਰ ਬੁੱਟਰ,ਡਾ:ਸੰਦੀਪ ਕੌਰ,ਡਾ: ਵਿਵੇਕ ਸ਼ਰਮਾਂ,ਡਾ: ਕਰਨਵੀਰ ਸਿੰਘ,ਜਸਵਿੰਦਰ ਸਿੰਘ ਅਪਥਾਲਮਿਕ ਅਫਸਰ,ਪਰਮਜੀਤ ਕੌਰ ਅਪਥਾਲਮਿਕ ਅਫਸਰ,ਜਤਿੰਦਰ ਕੌਰ ਐਲ.ਟੀ,ਸਰਬਜੀਤ ਕੌਰ ਐਸ.ਟੀ.ਐਸ,ਮਨਦੀਪ ਸਿੰਘ ਆਈ.ਏ,ਵਿਸ਼ਾਲ ਕੁਮਾਰ ਬੀ.ਐਸ.ਏ,ਰਮਨਦੀਪ ਕੌਰ,ਸੁਪ੍ਰੀਤ ਕੌਰ,ਸੂਰਜ ਦੇਵਗਨ,ਕਵਲਪ੍ਰੀਤ ਕੌਰ,ਅਮਨਦੀਪ ਕੌਰ,ਕਰਨਜੀਤ ਸਿੰਘ ਹੋਮਿਓਪੈਥਿਕ ਡਿਸਪੈਂਸਰ,ਕਵਲਜੀਤ ਕੌਰ,ਸਰਬਜੀਤ ਸਿੰਘ ਐਸ.ਆਈ,ਬਿਹਾਰੀ ਲਾਲ ਐਸ.ਆਈ,ਮਨਜੀਤ ਸਿੰਘ ਐਸ.ਆਈ.,ਜ਼ਸਪਿੰਦਰ ਸਿੰਘ ਹਾਂਡਾ,ਸਤਨਾਮ ਸਿੰਘ ਮੁੰਡਾ ਪਿੰਡ,ਬਲਰਾਜ ੰਿਸੰਘ ਗਿੱਲ,ਰਜਿੰਦਰ ਸਿੰਘ ਫਤਿਹਗੜ੍ਹ ਚੂੜੀਆਂ,ਸੰਦੀਪ ਸਿੰਘ,ਅਮਨਦੀਪ ਸਿੰਘ ਆਦਿ ਹਾਜ਼ਰ ਸਨ।