130 ਪਰਿਵਾਰਾਂ ਨੂੰ ਬਣਾ ਕੇ ਦਿੱਤੀਆਂ ਜਾ ਰਹੀਆਂ ਨੇ ਲੈਟਰੀਨਾਂ - ਸਰਪੰਚ ਦੀਪ ਖਹਿਰਾ

 130 ਪਰਿਵਾਰਾਂ ਨੂੰ ਬਣਾ ਕੇ ਦਿੱਤੀਆਂ ਜਾ ਰਹੀਆਂ ਨੇ ਲੈਟਰੀਨਾਂ - ਸਰਪੰਚ ਦੀਪ ਖਹਿਰਾ

ਭਿੱਖੀਵਿੰਡ 20 ਜਨਵਰੀ (ਹਰਜਿੰਦਰ ਸਿੰਘ ਗੋਲ੍ਹਣ)-ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ
ਯੋਗ ਅਗਵਾਈ ਹੇਠ ਪਿੰਡ ਮਾਣਕਪੁਰਾ ਦਾ ਸਰਵਪੱਖੀ ਵਿਕਾਸ ਕਰਵਾ ਕੇ ਲੋਕਾਂ ਦੀਆਂ ਆਸਾਂ
ਤੇ ਉਮੀਦਾਂ ਨੂੰ ਪੂਰਾ ਕੀਤਾ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਮਾਣਕਪੁਰਾ
ਵਿਖੇ ਗਰੀਬ ਪਰਿਵਾਰਾਂ ਲਈ 50 ਦੇ ਕਰੀਬ ਨਵੀਆਂ ਲੈਟਰੀਨਾਂ ਦਾ ਕੰਮ ਸ਼ੁਰੂ ਕਰਵਾਉਣ
ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਰਪੰਚ ਧਰਮਿੰਦਰ ਸਿੰਘ ਦੀਪ ਖਹਿਰਾ ਨੇ ਕੀਤਾ ਤੇ
ਆਖਿਆ ਕਿ ਪਹਿਲਾਂ ਵੀ ਪਿੰਡ ਦੇ 80 ਗਰੀਬ ਤੇ ਲੋੜਵੰਦ ਪਰਿਵਾਰਾਂ ਦੇ ਘਰਾਂ ‘ਚ
ਲੈਟਰੀਨਾਂ ਬਣਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਹੁਣ ਦੁਬਾਰਾ ਹੋਰ 50 ਪਰਿਵਾਰਾਂ ਦੇ
ਘਰਾਂ ‘ਚ ਲੈਟਰੀਨਾਂ ਬਣਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਸਰਪੰਚ ਦੀਪ ਖਹਿਰਾ
ਨੇ ਆਖਿਆ ਕਿ ਪਿੰਡ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ‘ਤੇ ਕਰਵਾਉਣ ਦੇ ਨਾਲ-ਨਾਲ
ਲੋਕਾਂ ਨੂੰ ਪੈਨਸ਼ਨ, ਆਟਾ-ਦਾਲ ਸਕੀਮ, ਗਰੀਬਾਂ ਲਈ ਪੱਕੇ ਮਕਾਨ, ਲੈਟਰੀਨਾਂ ਆਦਿ
ਸਹੂਲਤਾਂ ਦਾ ਲਾਭ ਵੀ ਨਿਰਵਿਘਨ ਤੇ ਬਗੈਰ ਕਿਸੇ ਪੱਖਪਾਤ ਤੋਂ ਦਿੱਤਾ ਜਾਵੇਗਾ। ਇਸ
ਮੌਕੇ ਪੰਚ ਗੁਰਮੀਤ ਸਿੰਘ, ਬਗੀਚਾ ਸਿੰਘ, ਨਰਿੰਦਰ ਕੌਰ, ਪਰਮਜੀਤ ਕੌਰ, ਅਰਜਨ ਸਿੰਘ,
ਮਿਲਖਾ ਸਿੰਘ, ਨੰਬਰਦਾਰ ਚਰਨ ਸਿੰਘ, ਨੰਬਰਦਾਰ ਭੁਪਿੰਦਰ ਸਿੰਘ, ਨੰਬਰਦਾਰ ਸੁਖਵੰਤ
ਸਿੰਘ, ਸਾਬਕਾ ਸਰਪੰਚ ਜਰਨੈਲ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ,ਜਸਵਿੰਦਰ ਸਿੰਘ,
ਸੁਖਵੰਤ ਸਿੰਘ ਪਟਵਾਰੀ, ਭਲਵਾਨ ਸਿੰਘ ਫੋਜੀ, ਇੰਦਰਜੀਤ ਸਿੰਘ ਫੋਜੀ, ਨਿਰਮਲ ਸਿੰਘ,
ਜਰਮਲ ਸਿੰਘ, ਬਲਬੀਰ ਸਿੰਘ ਮਿਸਤਰੀ, ਭੁਪਿੰਦਰ ਸਿੰਘ ਮਿਸਤਰੀ, ਗੁਰਮੇਜ ਸਿੰਘ ਫੋਜੀ,
ਗੁਰਜੰਟ ਸਿੰਘ ਡਾਕੀਆ, ਗੁਰਜੰਟ ਸਿੰਘ, ਜਥੇਦਾਰ ਬਖਸੀਸ ਸਿੰਘ, ਤਰਸੇਮ ਸਿੰਘ, ਦਿਲਬਾਗ
ਸਿੰਘ, ਰੇਸ਼ਮ ਸਿੰਘ, ਸਾਹਿਬ ਸਿੰਘ ਆਦਿ ਵੱਡੀ ਤਾਦਾਤ ‘ਚ ਪਿੰਡ ਵਾਸੀ ਹਾਜਰ ਸਨ।