'ਬਿੱਗ ਬੌਸ 13 : ਪਾਰਸ ਨੇ ਤੋੜਿਆ ਪ੍ਰੇਮਿਕਾ ਆਕਾਂਕਸ਼ਾ ਪੁਰੀ ਦਾ ਦਿਲ, ਛਿੜੀ ਨਵੀਂ ਚਰਚਾ

'ਬਿੱਗ ਬੌਸ 13 : ਪਾਰਸ ਨੇ ਤੋੜਿਆ ਪ੍ਰੇਮਿਕਾ ਆਕਾਂਕਸ਼ਾ ਪੁਰੀ ਦਾ ਦਿਲ, ਛਿੜੀ ਨਵੀਂ ਚਰਚਾ

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਹੁਣ ਤੱਕ ਪਾਰਸ ਛਾਬੜਾ ਵੀ ਕੁੜੀਆਂ ਨਾਲ ਫਲਰਟ ਕਰ ਰਹੇ ਸਨ, ਉਨ੍ਹਾਂ ਦੀ ਅਸਲ ਪ੍ਰੇਮਿਕਾ ਅਕਾਂਕਸ਼ਾ ਪੁਰੀ ਨੂੰ ਉਨ੍ਹਾਂ 'ਤੇ ਭਰੋਸਾ ਸੀ। ਅਕਾਂਕਸ਼ਾ ਨੂੰ ਲੱਗ ਰਿਹਾ ਸੀ ਕਿ ਇਹ ਸਭ ਕੁਝ ਪਾਰਸ ਛਾਬੜਾ ਦੇ ਗੇਮ ਪਲਾਨ ਦਾ ਹਿੱਸਾ ਹੈ। ਬਿੱਗ ਬੌਸ 'ਚ ਪਾਰਸ ਦੇ ਜਾਣ ਤੋਂ ਬਾਅਦ ਹੁਣ ਤਕ ਅਕਾਂਕਸ਼ਾ ਨੇ ਜਿੰਨੇ ਵੀ ਇੰਟਰਵਿਊ ਦਿੱਤੇ ਸਨ, ਉਨ੍ਹਾਂ ਹਮੇਸ਼ਾ ਪਾਰਸ ਦਾ ਸਾਥ ਦਿੱਤਾ ਪਰ ਪਾਰਸ ਨੇ ਇਸ ਲੜਕੀ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕੀਤੀ। ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਅਕਾਂਕਸ਼ਾ ਪੁਰੀ ਪਹਿਲੀ ਵਾਰ ਕਾਫੀ ਦੁਖੀ ਨਜ਼ਰ ਆਈ।

ਪਾਰਸ ਨੇ ਕਿਹਾ, ਅਕਾਂਕਸ਼ਾ ਨੇ ਜ਼ਬਰਦਸਤੀ ਬਣਵਾਇਆ ਟੈਟੂ
ਅਸਲ 'ਚ ਪਾਰਸ ਛਾਬੜਾ ਨੇ ਬਿੱਗ ਬੌਸ ਦੇ ਘਰ 'ਚ ਕਿਹਾ ਹੈ ਕਿ ਅਕਾਂਕਸ਼ਾ ਪੁਰੀ ਨੇ ਜ਼ਬਰਦਸਤੀ ਉਨ੍ਹਾਂ ਦੇ ਹੱਥ 'ਤੇ ਆਪਣੇ ਨਾਂ ਦਾ ਟੈਟੂ (ਪਾਰਸ ਦੇ ਗੁੱਟ 'ਤੇ ਅਕਾਂਕਸ਼ਾ ਦੇ ਨਾਂ ਦਾ ਟੈਟੂ ਹੈ) ਬਣਵਾ ਦਿੱਤਾ ਸੀ। ਅਕਾਂਕਸ਼ਾ ਪੁਰੀ ਦਾ ਕਹਿਣਾ ਹੈ ਕਿ ਪਾਰਸ ਛਾਬੜਾ ਨੇ ਮੈਨੂੰ ਬੁਰੀ ਤਰ੍ਹਾਂ ਹੈਰਾਨ ਕਰ ਦਿੱਤਾ ਹੈ। ਮੈਂ ਕਦੀ ਉਨ੍ਹਾਂ 'ਤੇ ਦਬਾਅ ਨਹੀਂ ਬਣਾਇਆ ਕਿ ਉਹ ਮੇਰੇ ਨਾਂ ਦਾ ਟੈਟੂ ਬਣਵਾਉਣ। ਪਾਰਸ ਨੇ ਖੁਦ ਟੈਟੂ ਬਣਵਾ ਕੇ ਮੈਨੂੰ ਸਰਪ੍ਰਾਈਜ਼ ਦਿੱਤਾ ਸੀ। ਹੁਣ ਬਹੁਤ ਹੋ ਚੁੱਕਾ ਹੈ। ਪਾਰਸ ਛਾਬੜਾ ਨੇ ਸਾਫ-ਸਾਫ ਮੇਰਾ ਅਪਮਾਨ ਕੀਤਾ ਹੈ। ਹੁਣ ਉਨ੍ਹਾਂ ਨੂੰ ਮੇਰੇ ਤੋਂ ਮੁਆਫੀ ਮੰਗਣੀ ਪਵੇਗੀ। ਅਕਾਂਕਸ਼ਾ ਪੁਰੀ ਨੇ ਕਿਹਾ ਕਿ ਉਨ੍ਹਾਂ ਨੂੰ ਮੇਰੇ ਨਾਲ ਸਿੱਧੀ ਗੱਲ ਕਰਨੀ ਪਵੇਗੀ। ਮੈਂ ਉਨ੍ਹਾਂ ਤੋਂ ਬਹੁਤ ਕੁਝ ਪੁੱਛਣਾ ਹੈ।

ਸ਼ੈਫਾਲੀ ਨੂੰ ਬੁੱਢੀ ਕਹਿਣਾ ਵੀ ਠੀਕ ਨਹੀਂ ਲੱਗਿਆ
ਅਕਾਂਕਸ਼ਾ ਪੁਰੀ ਨੂੰ ਪਾਰਸ ਦੀਆਂ ਕਈ ਹੋਰ ਗੱਲਾਂ ਵੀ ਠੀਕ ਨਹੀਂ ਲੱਗ ਰਹੀਆਂ ਹਨ। ਉਸ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਪਾਰਸ ਨੇ ਸ਼ੈਫਾਲੀ ਨੂੰ ਬੁੱਢੀ ਕਿਹਾ ਉਹ ਠੀਕ ਨਹੀਂ ਸੀ। ਅਕਾਂਕਸ਼ਾ ਮੁਤਾਬਿਕ ਉਹ ਇਸ ਗੱਲ 'ਤੇ ਪਾਰਸ ਦਾ ਸਾਥ ਨਹੀਂ ਦੇ ਸਕਦੀ। ਉਸ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦਾ ਵਿਵਹਾਰ ਘਰ ਦੀਆਂ ਔਰਤਾਂ ਨਾਲ ਪਾਰਸ ਦਾ ਹੈ, ਮੈਂ ਉਨ੍ਹਾਂ ਨੂੰ ਸਪਰੋਟ ਨਹੀਂ ਕਰ ਸਕਦੀ। ਉੱਥੇ ਹੀ ਜ਼ਾਹਿਰ ਤੌਰ 'ਤੇ ਸ਼ਹਿਨਾਜ਼ ਗਿੱਲ ਨਾਲ ਚੱਲ ਰਿਹਾ ਰੋਮਾਂਸ ਵੀ ਅਕਾਂਕਸ਼ਾ ਨੂੰ ਪਸੰਦ ਨਹੀਂ ਆ ਰਿਹਾ। ਉਸ ਨੇ ਕਿਹਾ ਕਿ ਉਨ੍ਹਾਂ ਨੂੰ ਮਾਹਿਰਾ ਸ਼ਰਮਾ, ਦੇਵੋਲੀਨਾ ਭੱਟਾਚਾਰੀਆ ਤੇ ਸ਼ਹਿਨਾਜ਼ ਕੌਰ ਗਿੱਲ ਨਾਲ ਰੋਮਾਂਸ ਕਰ ਦਿਉ।