ਪਾਂਡੇ ਨੇ ਇਕ ਨਕਲੀ ਬੰਦੂਕ ਦਾ ਇਸਤੇਮਾਲ ਕਰ ਕੇ ਮਹਾਤਮਾ ਗਾਂਧੀ ਦੀ ਫੋਟੋ ਨੂੰ ਗੋਲੀ ਮਾਰੀ
Thu 31 Jan, 2019 030 ਜਨਵਰੀ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਵਰ੍ਹੇਗੰਢ ਉਤੇ ਜਿੱਥੇ ਪੂਰੇ ਦੇਸ਼ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਦਿਤੀ ਜਾ ਰਹੀ ਸੀ, ਉਥੇ ਹੀ ਹਿੰਦੂ ਮਹਾਂਸਭਾ ਨਾਮ ਦੇ ਇਕ ਸੰਗਠਨ ਦੇ ਕਰਮਚਾਰੀਆਂ ਵਲੋਂ ਮਹਾਤਮਾ ਗਾਂਧੀ ਦੀ ਫੋਟੋ ਨੂੰ ਗੋਲੀਆਂ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਨਾਲ ਜੁੜੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਹੈ। ਖ਼ਬਰਾਂ ਦੇ ਮੁਤਾਬਕ ਘਟਨਾ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਸ਼ਹਿਰ ਦੀ ਹੈ।
Hindu Mahasabha
ਸੂਤਰਾਂ ਮੁਤਾਬਕ, ਹਿੰਦੂ ਮਹਾਂਸਭਾ ਦੇ ਕਰਮਚਾਰੀਆਂ ਨੇ ਮਹਾਤਮਾ ਗਾਂਧੀ ਨੂੰ ਨਾਥੂਰਾਮ ਗੋਡਸੇ ਵਲੋਂ ਗੋਲੀ ਮਾਰਨ ਦੇ ਦ੍ਰਿਸ਼ ਨੂੰ ਦਰਸਾਉਂਦੇ ਹੋਏ ਕਤਲ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ। ਹਿੰਦੂ ਮਹਾਂਸਭਾ ਨੇ ਗਾਂਧੀ ਜੀ ਦੀ ਵਰ੍ਹੇਗੰਢ ਨੂੰ ਬਹਾਦਰੀ ਦਿਵਸ ਦੇ ਰੂਪ ਵਿਚ ਮਨਾਇਆ। ਵਾਇਰਲ ਹੋਈ ਵੀਡੀਓ ਵਿਚ ਸੰਗਠਨ ਦੀ ਰਾਸ਼ਟਰੀ ਸਕੱਤਰ ਪੂਜਾ ਸ਼ਕੁਨ ਪਾਂਡੇ ਗਾਂਧੀ ਜੀ ਦੀ ਫੋਟੋ ਨੂੰ ਗੋਲੀ ਮਾਰਦੀ ਹੋਈ ਨਜ਼ਰ ਆ ਰਹੀ ਹੈ।
ਪਾਂਡੇ ਨੇ ਇਕ ਨਕਲੀ ਬੰਦੂਕ ਦਾ ਇਸਤੇਮਾਲ ਕਰ ਕੇ ਮਹਾਤਮਾ ਗਾਂਧੀ ਦੀ ਫੋਟੋ ਨੂੰ ਗੋਲੀ ਮਾਰੀ। ਇਸ ਤੋਂ ਇਲਾਵਾ ਉਨ੍ਹਾਂ ਨੇ ਗਾਂਧੀ ਦੇ ਕਾਤਲ ਗੋਡਸੇ ਨੂੰ ਮਾਲਾ ਪਹਿਨਾਈ ਅਤੇ ਕਰਮਚਾਰੀਆਂ ਵਿਚ ਮਠਿਆਈ ਵੀ ਵੰਡੀ। ਨਾਲ ਹੀ ਕਰਮਚਾਰੀਆਂ ਨੇ ‘ਮਹਾਤਮਾ ਨਾਥੂਰਾਮ ਗੋਡਸੇ ਜ਼ਿੰਦਾਬਾਦ’ ਦੇ ਨਾਅਰੇ ਵੀ ਲਾਏ। ਖ਼ਬਰਾਂ ਦੇ ਮੁਤਾਬਕ, ਹਿੰਦੂ ਮਹਾਂਸਭਾ ਦੇ ਨੇਤਾ ਨੇ ਗਾਂਧੀ ਜੀ ਦੇ ਕਾਤਲ ਨਾਥੂਰਾਮ ਗੋਡਸੇ ਦੀ ਤੁਲਨਾ ਭਗਵਾਨ ਕ੍ਰਿਸ਼ਣ ਨਾਲ ਕੀਤੀ।
Hindu Mahasabha
ਉਨ੍ਹਾਂ ਨੇ ਕਿਹਾ ਕਿ ਜੇਕਰ ਗਾਂਧੀ ਜ਼ਿੰਦਾ ਰਹਿੰਦੇ ਤਾਂ ਦੇਸ਼ ਦੀ ਇਕ ਹੋਰ ਵੰਡ ਹੋਣੀ ਸੀ। ਦੱਸ ਦਈਏ ਕਿ ਪੂਜਾ ਸ਼ਕੁਨ ਪਾਂਡੇ ਪਹਿਲਾਂ ਵੀ ਵਿਵਾਦਾਂ ਵਿਚ ਰਹੀ ਹੈ। ਪਿਛਲੇ ਕੁੱਝ ਸਾਲਾਂ ਦੇ ਦੌਰਾਨ ਉਹ ਕਈ ਵਾਰ ਗੋਡਸੇ ਦੀਆਂ ਫੋਟੋਆਂ ਅਤੇ ਬੁੱਤਾਂ ਉਤੇ ਫੁੱਲ ਚੜਾਉਣ ਦੇ ਨਾਲ ਉਨ੍ਹਾਂ ਦਾ ਗੁਣਗਾਣ ਕਰ ਚੁੱਕੀ ਹੈ। ਪਹਿਲਾਂ ਵੀ ਉਹ ਗਾਂਧੀ ਜੀ ਦੀ ਵਰ੍ਹੇਗੰਢ ਨੂੰ ਬਹਾਦਰੀ ਦਿਵਸ ਦੇ ਰੂਪ ਵਿਚ ਮਨਾਉਂਦੇ ਹੋਏ ਮਠਿਆਈਆਂ ਵੰਡ ਚੁੱਕੀ ਹੈ। ਅਜੇ ਤੱਕ ਅਲੀਗੜ੍ਹ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਮਾਮਲੇ ਵਿਚ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ।
Comments (0)
Facebook Comments (0)