ਚੋਹਲਾ ਸਾਹਿਬ ਵਿਖੇ 11 ਕਿਸਾਨ ਭੁੱਖ ਹੜ੍ਹਤਾਲ ਤੇ ਬੈਠੇ : ਪ੍ਰਗਟ ਸਿੰਘ ਚੰਬਾ
Sat 30 Jan, 2021 0ਚੋਹਲਾ ਸਾਹਿਬ 30 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਦਿੱਲੀ ਦੇ ਸਿੰਘੂ ਬਾਰਡਰ ਤੇ ਕਿਸਾਨ ਸੰਯੁਕਤ ਮੋਰਚੇ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵੱਲੋਂ ਸਥਾਨਕ ਖੇਡ ਸਟੇਡੀਅਮ ਵਿਖੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਦਿੱਲੀ ਜਾਣ ਦੀ ਰਣਨੀਤੀ ਬਣਾਈ ਗਈ ਅਤੇ ਅੰਦੋਲਨ ਦੇ ਹੱਕ ਵਿੱਚ 11 ਕਿਸਾਨਾਂ ਵੱਲੋਂ 9 ਵਜੇ ਤੋਂ ਸ਼ੰਾਮ 5 ਵਜੇ ਤੱਕ ਇੱਕ ਦਿਨਾ ਭੁੱਖ ਹੜ੍ਹਤਾਲ ਰੰਖੀ ਗਈ।ਇਸ ਸਮੇਂ ਜਾਣਕਾਰੀ ਦਿੰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਨੇ ਦੱਸਿਆ ਕਿ ਅੱਜ 11 ਕਿਸਾਨਾਂ ਜਿੰਨਾਂ ਵਿੱਚ ਪ੍ਰਗਟ ਸਿੰਘ ਚੰਬਾ,ਜਸਵਿੰਦਰ ਸਿੰਘ ਚੰਬਾ,ਬਲਦੇਵ ਸਿੰਘ ਗੰਡੀਵਿੰਡ,ਤੀਰਥ ਸਿੰਘ ਗੰਡੀਵਿੰਡ,ਸੁਖਦੇਵ ਸਿੰਘ ਗੰਡੀਵਿੰਡ,ਤਜਿੰਦਰ ਸਿੰਘ ਤੇਜਾ ਖਾਰਾ,ਗੁਰਜੀਤ ਕੌਰ ਖਾਰਾ,ਸਰਬਸ਼ਕਤੀ ਸਿੰਘ,ਜਗਬੀਰ ਸਿੰਘ,ਦਲਜੀਤ ਸਿੰਘ ਚੋਧਰੀ ਵਾਲਾ ਨੇ ਸ੍ਰੀ ਗੁਰੂ ਅਰਜਨ ਦੇਵ ਅੰਤਰਰਾਸ਼ਟਰੀ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ 9 ਤੋਂ 5 ਵਜੇ ਤੱਕ ਭੁੱਖ ਹੜ੍ਹਤਾਲ ਰੱਖੀ।ਇਸ ਸਮੇਂ ਪਰਗਟ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸਾਨਾ ਅੰਦੋਲਨ ਨੂੰ ਫੇਲ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਜਿੰਨੇ ਮਰਜੀ ਹੀਲੇ ਵਰਤ ਲਵੇ ਅਸੀਂ ਇਹ ਸੰਘਰਸ਼ ਜਾਰੀ ਰੱਖਾਂਗੇ ਅਤੇ ਦਿੱਲੀ ਵਿਖੇ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਮਜਦੂਰ ਪਹੁੰਚ ਰਹੇ ਹਨ ਜੋ ਕੇਂਦਰ ਸਰਕਾਰ ਦੀਆਂ ਜੜ੍ਹਾ ਹਿਲਾਕੇ ਰੱਖ ਦੇਣਗੇ।ਇਸ ਸਮੇਂ ਗੁਰਨਾਮ ਸਿੰਘ,ਲਖਬੀਰ ਸਿੰਘ,ਜਗਤਾਰ ਸਿੰਘ,ਜ਼ਸਵੰਤ ਸਿੰਘ ਚੰਬਾ,ਲਖਵਿੰਦਰ ਸਿੰਘ ਗੰਡੀਵਿੰਡ,ਗੁਰਭਾਗ ਸਿੰਘ,ਗੁਰਿੰਦਰ ਸਿੰਘ,ਗੁਰਸੇਵਕ ਸਿੰਘ,ਗੁਰਮੇਲ ਸਿੰਘ,ਦਿਲਰਾਜ ਸਿੰਘ ਖਾਰਾ,ਗੁਰਦੇਵ ਸਿੰਘ ਖਾਰਾ,ਸਵਿੰਦਰ ਸਿੰਘ,ਜਗਜੀਤ ਸਿਘੰ ਬਿੱਲਿਆਂ ਵਾਲਾ ਆਦਿ ਹਾਜ਼ਰ ਸਨ।
Comments (0)
Facebook Comments (0)