ਕੁੱਤਿਆ ਦਾ ਸ਼ਿਕਾਰ ਹੁੰਦੇ ਮਾਸੂਮ / ਬਲਤੇਜ ਸੰਧੂ

ਕੁੱਤਿਆ ਦਾ ਸ਼ਿਕਾਰ ਹੁੰਦੇ ਮਾਸੂਮ / ਬਲਤੇਜ ਸੰਧੂ

ਹਰ ਦੂਸਰੇ ਤੀਸਰੇ ਦਿਨ ਸਾਨੂੰ ਅਕਸਰ ਅਖਬਾਰ ਜਾ ਆਸ ਪਾਸ ਤੋ ਖਬਰ ਸੁਣਨ ਨੂੰ ਮਿਲਦੀ ਹੈ।ਕਿਸੇ ਨਾ ਕਿਸੇ ਗਲੀ ਮੁਹੱਲੇ ਸ਼ਹਿਰ ਪਿੰਡ ਆਦਿ ਚ ਅਵਾਰਾ ਖੂੰਖਾਰ ਕੁੱਤਿਆ ਦੇ ਝੂੰਡ ਨੇ ਕਿਸੇ ਗਲੀ ਚ ਖੇਡ ਰਹੇ ਮਾਸੂਮ ਨੂੰ ਦਬੋਚ ਲਿਆ।ਅਤੇ ਉਸ ਨੂੰ ਘਸੀਟ ਦੂਰ ਸੁੰਨਸਾਨ ਜਗ੍ਹਾ ਤੇ ਲਿਜਾ ਕੇ ਜਿਉਦੇ ਨੂੰ ਨੋਚ ਨੋਚ ਕੇ ਖਾਧਾ।ਜਿਹੜੇ ਧੀ ਪੁੱਤ ਨੂੰ ਮਾਪੇ ਖਰੋਚ ਤੱਕ ਨਹੀ ਆਉਣ ਦਿੰਦੇ ਮਾੜੀ ਜਿਹੀ ਸੱਟ ਲੱਗਣ ਤੇ ਮਾਂ-ਬਾਪ ਘਬਰਾ ਜਾਂਦੇ ਹਨ।ਤਾ ਜਿਨ੍ਹਾ ਬੱਚਿਆ ਨੂੰ ਏਸ ਤਰਾ ਹੈਵਾਨ ਕੁੱਤਿਆ ਦੇ ਝੂੰਡ ਨੇ ਤੜਫਾ ਤੜਫਾ ਮਾਰ ਕੇ ਖਾਧਾ ਹੋਣਾ ਏ।ਉਸ ਪਰਿਵਾਰ ਸਕੇ ਸੰਬੰਧੀ ਆਦਿ ਤੇ ਕੀ ਬੀਤਦੀ ਹੋਵੇਗੀ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੈ।ਕੁੱਝ ਸਮਾ ਪਹਿਲਾ ਸਰਕਾਰਾ ਦੇ ਨੁਮਾਇੰਦੇ ਪਿੰਡਾ ਵਿੱਚ ਆਉਦੇ ਸਨ ।ਤੇ ਐਹੋ ਜਿਹੇ ਅਵਾਰਾ ਖਤਰਨਾਕ ਕੁੱਤਿਆ ਤੇ ਨਕੇਲ ਕੱਸਦੇ ਸਨ।ਫਿਰ ਸਮੇ ਅਨੁਸਾਰ ਸਰਕਾਰਾ ਬਦਲੀਆ ਕਾਨੂੰਨ ਬਦਲੇ।ਸਰਕਾਰਾ ਦੇ ਨੀਤੀ ਘਾੜਿਆ ਨੇ ਸਰਕਾਰੀ ਅਤੇ ਸੁਰੱਖਿਅਤ ਫਲੈਟਾ ਚ ਬੈਠ ਕੇ ਮਨ ਆਏ ਕਾਨੂੰਨ ਲਾਗੂ ਕਰ ਦਿੱਤੇ।ਜਿੰਨਾ ਨੇ ਕਦੇ ਪਿੰਡਾ ਚ ਜਿੰਦਗੀ ਦੀ ਇੱਕ ਰਾਤ ਨਾ ਗੁਜਾਰੀ ਹੋਵੇ।ਉਹਨਾ ਨੂੰ ਜਿੰਦਗੀ ਦੇ ਐਹੋ ਜਿਹੇ ਪੜਾਵਾ ਬਾਰੇ ਕੁੱਝ ਵੀ ਜਾਣਕਾਰੀ ਨਹੀ ਅਵਾਰਾ ਕੁੱਤਿਆ ਅਤੇ ਅਵਾਰਾ ਪਸੂਆ ਨੇ ਆਮ ਲੋਕਾ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਏ।ਹਰ ਤੀਜੇ ਦਿਨ ਰਾਤ ਦੇ ਹਨੇਰੇ ਵਿੱਚ ਸੜਕ ਤੇ ਫਿਰਦੇ ਅਵਾਰਾ ਪਸੂਆ ਨਾਲ ਕਿਸੇ ਨਾ ਕਿਸੇ ਵਹੀਕਲ ਦਾ ਟਕਰਾਅ ਹੋ ਜਾਂਦਾ ਹੈ।ਏਸ ਐਕਸੀਡੈਂਟ ਵਿੱਚ ਜਾ ਤਾ ਇਨਸਾਨ ਨੂੰ ਆਪਣੀ ਜਾਨ ਤੋ ਹੱਥ ਧੋਣਾ ਪੈਦਾ ਹੈ।ਜਾ ਉਹ ਆਪਣੇ ਸਰੀਰ ਦੇ ਕਿਸੇ ਅੰਗ ਤੋ ਆਹਰਾ ਹੋ ਜਾਦਾ ਹੈ।ਘਰ ਦਾ ਇੱਕੋ ਇੱਕ ਕਮਾਊ ਜੀਅ ਜਦ ਮੰਜੇ ਤੇ ਬੈਠ ਜਾਵੇ ਤਾ ਉਸ ਪਰਿਵਾਰ ਦੀ ਆਰਥਿਕ ਹਾਲਤ ਕੀ ਹੋਵੇਗੀ।ਬਿਆਨ ਵੀ ਨਹੀ ਕੀਤੀ ਜਾ ਸਕਦੀ।ਇਸ ਦੀ ਇੱਕ ਉਦਾਹਰਣ ਮੇਰੇ ਆਪਣੇ ਪਿੰਡ ਵਿੱਚੋ ਮਿਲ ਸਕਦੀ ਹੈ।ਛੇ ਧੀਆ ਦਾ ਬਾਪ ਕੁੱਝ ਸਾਲ ਪਹਿਲਾ ਰਾਤ ਨੂੰ ਮੋਟਰਸਾਇਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਰਾਸਤੇ ਚ ਸੜਕ ਦੇ ਵਿਚਕਾਰ ਅਵਾਰਾ ਪਸ਼ੂ ਖੜ੍ਹੇ ਸਨ।ਮੂਹਰੇ ਤੋ ਲਾਇਟਾ ਪੈਣ ਕਾਰਨ ਉਸ ਨੂੰ ਕੁੱਝ ਦਿਖਾਈ ਨਾ ਦਿੱਤਾ ਤੇ ਉਹ ਅਵਾਰਾ ਪਸੂਆ ਨਾਲ ਜਾ ਟਕਰਾਇਆ।ਉਸ ਦੀ ਜਾਨ ਤਾ ਬਚ ਗਈ ਪਰ ਸਿਰ ਚ ਅੰਦਰੂਨੀ ਗੰਭੀਰ ਸੱਟਾ ਲੱਗ ਗਈਆ।ਘਰੋ ਗਰੀਬ ਹੋਣ ਕਰਕੇ ਉਹ ਆਪਣਾ ਪੂਰਾ ਇਲਾਜ ਨਾ ਕਰਵਾ ਸਕਿਆ।ਹੁਣ ਉਹ ਵਿਚਾਰਾ ਪਰਿਵਾਰ ਦਾ ਇੱਕੋ ਇੱਕ ਕਮਾਊ ਜੀ ਮੰਜੇ ਤੇ ਪਿਆ ਹੈ।ਘਰ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ।

ਪਿੰਡ ਚ ਹੁਣ ਤੱਕ ਇੱਕ ਦਰਜਨ ਦੇ ਕਰੀਬ ਲੋਕਾ ਨੂੰ ਅਵਾਰਾ ਕੁੱਤਿਆ ਨੇ ਹਨੇਰੇ ਸਵੇਰੇ ਆਪਣਾ ਸ਼ਿਕਾਰ ਬਣਾ ਕੇ ਜਖਮੀ ਕਰ ਸੁੱਟਿਆ ਏ।ਬਾਰ-ਬਾਰ ਉੱਚ ਅਧਿਕਾਰੀਆ ਨੂੰ ਕਹਿਣ ਅਖਬਾਰਾ ਵਿੱਚ ਖਬਰਾ ਲਗਵਾਉਣ ਤੇ ਵੀ ਪ੍ਰਸ਼ਾਸਨ ਦੇ ਕੰਨ ਤੇ ਜੂੰ ਤੱਕ ਨਹੀ ਰੜਕੀ।ਵੇਖਿਆ ਜਾਵੇ ਤਾ ਲੀਡਰਾ ਨੂੰ ਆਪਸੀ ਕਾਟੋ ਕਲੇਸ਼ ਤੋ ਹੀ ਵੇਹਲ ਨਹੀ।ਹਮੇਸ਼ਾ ਇੱਕ ਦੂਜੇ ਨੂੰ ਹੇਠਾ ਸੁੱਟਣ ਉਸ ਉੱਤੇ ਚਿੱਕੜ ਉਛਾਲਣ ਲਈ ਮੌਕਾ ਭਾਲਦੇ ਰਹਿੰਦੇ ਹਨ।ਜੇਕਰ ਜਨਤਾ ਦੇ ਚੁਣੇ ਹੋਏ ਨੁਮਾਇੰਦਿਆ ਨੂੰ ਏਸ ਪਾਸਿਓ ਵੇਹਲ ਮਿਲੇਗੀ।ਤਾ ਹੀ ਉਹ ਆਮ ਜਨਤਾ ਦੇ ਮਸਲਿਆ ਦਾ ਹੱਲ ਕਰਨਗੇ।ਲੋਕਾ ਵੱਲੋ ਵਾਰ ਵਾਰ ਇਹੀ ਕਿਹਾ ਜਾਂਦਾ ਹੈ।ਕਿ ਅਵਾਰਾ ਕੁੱਤਿਆ ਪ੍ਰਤੀ ਬਣਾਇਆ ਕਾਨੂੰਨ ਜਾ ਤਾ ਵਾਪਿਸ ਲਿਆ ਜਾਵੇ।ਜਾ ਇਹੋ ਜਿਹੇ ਖੂੰਖਾਰ ਜਾਨਵਰਾ ਤੋ ਆਮ ਜਨਤਾ ਨੂੰ ਰਾਹਤ ਲਈ ਠੋਸ ਉਪਰਾਲੇ ਕੀਤੇ ਜਾਣ ਕਿਉਂਕਿ ਜਾਨਵਰਾ ਦੀ ਜਾਨ ਬਚਾਉਣ ਦੇ ਨਾਲ ਨਾਲ ਮਨੁੱਖ ਦੀ ਬਹੁਮੁੱਲੀ ਜਾਨ ਵੀ ਬਚਾਈ ਜਾ ਸਕੇ ।ਮਨੁੱਖ ਦੀ ਜਾਨ ਬਚਾਉਣ ਤੋ ਉੱਪਰ ਕੋਈ ਕਾਨੂੰਨ ਤਾ ਨਹੀ।ਤਾ ਜੋ ਹਰ ਦਿਨ ਮਾਸੂਮਾ ਅਤੇ ਆਮ ਲੋਕਾਂ ਨਾਲ ਵਾਪਰ ਰਹੀਆ ਘਟਨਾਵਾ ਰੋਕੀਆ ਜਾ ਸਕਣ।


ਬਲਤੇਜ ਸੰਧੂ
ਬੁਰਜ ਲੱਧਾ ਬਠਿੰਡਾ
9465818158