ਅਪੰਗ ਵਿਆਕਤੀਆਂ ਦੀ ਸਹਾਇਤਾ ਲਈ ਜਿਲ੍ਹੇ ਵਿੱਚ ਲਗਾਏ ਜਾ ਰਹੇ ਯੂ.ਡੀ.ਆਈ.ਡੀ.ਕੈਂਪ ; ਡਿਪਟੀ ਕਮਿਸ਼ਨਰ ਤਰਨ ਤਾਰਨ।

ਅਪੰਗ ਵਿਆਕਤੀਆਂ ਦੀ ਸਹਾਇਤਾ ਲਈ ਜਿਲ੍ਹੇ ਵਿੱਚ ਲਗਾਏ ਜਾ ਰਹੇ ਯੂ.ਡੀ.ਆਈ.ਡੀ.ਕੈਂਪ ; ਡਿਪਟੀ ਕਮਿਸ਼ਨਰ ਤਰਨ ਤਾਰਨ।

ਸਿਹਤ ਵਿਭਾਗ ਵੱਲੋਂ ਚੋਹਲਾ ਸਾਹਿਬ ਵਿਖੇ ਲਗਾਇਆ ਕੈਂਪ 
500 ਤੋਂ ਵੱਧ ਵਿਕਲਾਂਗ ਵਿਆਕਤੀਆਂ ਨੇ ਕਰਵਾਈ ਰਜਿਸਟ੍ਰੇਸ਼ਨ
ਚੋਹਲਾ ਸਾਹਿਬ 29 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਡਿਪਟੀ ਕਮਿਸ਼ਨਰ ਤਰਨ ਤਾਰਨ ਕੁਲਵੰਤ ਸਿੰਘ ਅਤੇ ਸਿਵਲ ਸਰਜਨ ਤਰਨ ਤਾਰਨ ਡਾ: ਰੋਹਿਤ ਮਹਿਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੇੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਰਹਿਨੁਮਾਈ ਹੇਠ ਅੱਜ ਸ੍ਰੀ ਗੁਰੂ ਅਰਜਨ ਦੇਵ ਅੰਤਰਰਾਸ਼ਟਰੀ ਖੇਡ ਸਟੇਡੀਅਮ ਚੋਹਲਾ ਸਹਿਬ ਵਿਖੇ ਯੂ.ਡੀ.ਆਈ.ਡੀ.ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਇਲਾਕੇ ਦੇ 500 ਤੋਂ ਵੱਧ ਲੋੜਵੰਦ ਵਿਕਲਾਂਗ ਵਿਆਕਤੀਆਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਗਈ।ਇਸ ਮੌਕੇ ਉਚੇਚੇ ਤੌਰ ਤੇ ਪੁੱਜੇ ਜਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜਿਲ੍ਹੇ ਵਿੱਚ ਲਗਾਇਆ ਜਾ ਰਿਹਾ ਇਹ ਸੱਤਵਾਂ ਕੈਂਪ ਹੈ ਜ਼ੋ ਸਫਲਤਾਪੂਰਵਕ ਚੱਲ ਰਿਹਾ ਹੈ।ਇਸਤੋਂ ਪਹਿਲਾਂ ਵੀ ਸਿਹਤ ਵਿਭਾਗ ਦੀ ਟੀਮ ਦੇ ਸਹਿਯੋਗ ਨਾਲ ਜਿਲ੍ਹੇ ਦੇ ਵੱਖ ਵੱਖ ਸ਼ਹਿਰਾ ਕਸਬਿਆਂ ਵਿੱਚ ਅਜਿਹੇ ਕੈਂਪ ਲਗਾਏ ਜਾ ਚੁੱਕੇ ਹਨ।ਉਹਨਾਂ ਦੱਸਿਆ ਕਿ ਇਹ ਕੈਂਪ ਲਗਾਉਣ ਦਾ ਮਕਸਦ ਉਹਨਾਂ ਲੋੜਵੰਦ ਵਿਕਲਾਂਗ ਵਿਆਕਤੀਆਂ ਦੀ ਸਹਾਇਤਾ ਕਰਨਾ ਹੈ ਜ਼ੋ ਸਰੀਰਕ ਤੌਰ ਤੇ ਅਪੰਗ ਹੋਣ ਦੇ ਬਾਵਜੂਦ ਵੀ ਆਪਣਾ ਅਪੰਗ ਸਰਟੀਫਿਕੇਟ ਅਜੇ ਤੱਕ ਨਹੀਂ ਬਣਵਾ ਸਕੇ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂ ਵਾਂਝੇ ਹਨ।ਰਜਨੀਸ਼ ਚਾਵਲਾ ਐਸ.ਡੀ.ਐਮ.ਤਰਨ ਤਾਰਨ ਨੇ ਵੀ ਸਿਹਤ ਵਿਭਾਗ ਵੱਲੋ ਲਗਾਏ ਜਾ ਰਹੇ ਇਹਨਾਂ ਕੈਂਪਾਂ ਦੀ ਸਰਾਹਣਾ ਕਰਦੇ ਹੋਏ ਦੱਸਿਆ ਕਿ ਵਿਕਲਾਂਗ ਸਰਟੀਫਿਕੇਟ ਬਣਾਉਣ ਵਿੱਚ ਸਾਡਾ ਤਰਨ ਤਾਰਨ ਜਿਲ੍ਹਾ ਸਮੁੱਚੇ ਪੰਜਾਬ ਵਿੱਚੋਂ 20ਵੇਂ ਸਥਾਨ ਤੇ ਸੀ ਪਰ ਡਿਪਟੀ ਕਮਿਸ਼ਨਰ ਤਰਨ ਤਾਰਨ ਦੀਆਂ ਹਦਾਇਤਾਂ ਦੇ ਸਿਹਤ ਵਿਭਾਗ ਵੱਲੋਂ ਜਿਸ ਤਰ੍ਹਾਂ ਇਹ ਸਫਲਤਾ ਪੂਰਵਕ ਕੈਂਪ ਲਗਾਕੇ ਅਪੰਗ ਵਿਆਕਤੀਆਂ ਤੱਕ ਸਰਟੀਫਿਕੇਟ ਪਹੁੰਚਾਉਣ ਦਾ ਜੁੰਮਾ ਸੰਭਾਲਿਆ ਹੈ ਇਸਤੇ ਚੱਲਦਿਆਂ ਹੁਣ ਸਾਡਾ ਜਿਲ੍ਹਾ ਪੰਜਵੇਂ ਨੰਬਰ ਤੇ ਆ ਗਿਆ ਹੈ।ਉਹਨਾਂ ਦੱਸਿਆ ਕਿ ਇਸ ਕੈਂਪ ਤੋਂ ਬਾਅਦ ਪਿੰਡ ਸਭਰਾ ਤੇ ਕੋਟਬੁੱਢਾ ਵਿਖੇ ਵੀ ਬਹੁਤ ਜਲਦ ਹੀ ਅਜਿਹੇ ਕੈਂਪ ਲਗਾਏ ਜਾਣਗੇ।ਇਸ ਸਮੇਂ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਨੇ ਦੱਸਿਆ ਕਿ ਉਹਨਾਂ ਦੇ ਵਿਭਾਗ ਵੱਲੋਂ ਆਸ਼ਾ ਵਰਕਰਾਂ ਦੀ ਸਹਾਇਤਾ ਨਾਲ ਪਿੰਡ ਪੱਧਰ ਤੱਕ ਇਸ ਲਗਾਏ ਜਾ ਰਹੇ ਕੈਂਪ ਬਾਰੇ ਜਾਗਰੂਕ ਕੀਤਾ ਗਿਆ ਸੀ ਅਤੇ ਅੱਜ ਵੱਡੀ ਤਾਦਾਦ ਵਿੱਚ ਇਲਾਕੇ ਦੇ ਲੋੜਵੰਦ ਅਪੰਗ ਵਿਆਕਤੀ ਇਸ ਕੈਂਪ ਵਿੱਚੋਂ ਲਾਭ ਲੈ ਰਹੇ ਹਨ।ਉਹਨਾਂ ਦੱਸਿਆ ਕਿ ਅੱਜ ਇਸ ਕੈਂਪ ਦੌਰਾਨ 500 ਤੋਂ ਵੱਧ ਅਪੰਗ ਵਿਆਕਤੀਆਂ ਵੱਲੋਂ ਆਪਣੇ ਨਾਵਾਂ ਦੀ ਰਜਿਸਟ੍ਰੇਸ਼ਨ ਕਰਵਾਈ ਗਈ ਹੈ ਜਿੰਨਾਂ ਵਿੱਚੋਂ 300 ਤੋਂ ਵੱਧ ਅਪੰਗ ਵਿਆਕਤੀਆਂ ਨੂੰ ਮੌਕੇ ਤੇ ਹੀ ਸਰਟੀਫਿਕੇਟ ਜਾਰੀ ਕਰ ਦਿੱਤੇ ਗਏ ਹਨ ਅਤੇ ਬਾਕੀ ਰਹਿੰਦੇ ਸਰਟੀਫਿਕੇਟ ਬਾਕੀ ਸਰਟੀਫਿਕੇਟ ਲਾਭਪਾਤਰੀਆਂ ਤੱਕ ਪੁੱਜਦੇ ਕਰ ਦਿੱਤੇ ਜਾਣਗੇ।ਇਸ ਸਮੇਂ ਜਿਲ੍ਹਾ ਖੇਡ ਅਫ਼ਸਰ ਗੁਰਲਾਲ ਸਿੰਘ,ਬਲਾਕ ਖੇਡ ਅਫਸਰ ਕੁਲਵਿੰਦਰ ਕੌਰ,ਬਲਾਕ ਐਜੂਕੇਟਰ ਹਰਦੀਪ ਸਿੰਘ ਸੰਧੂ,ਡਾ:ਸਰਬਜੀਤ ਸਿੰਘ ਈ.ਐਨ.ਟੀ.,ਨੋਡਲ ਅਫਸਰ ਮਨਦੀਪ ਸਿੰਘ,ਮੈਡਮ ਬਲਜੀਤ ਕੌਰ ਤਰਨ ਤਾਰਨ,ਕੋਆਰਡੀਨੇਟਰ ਅਮਨਪ੍ਰੀਤ ਕੌਰ,ਮੁੱਖ ਅਧਿਆਪਕ ਸਾਂਈ ਸ਼ਰਨ,ਗਰਾਊਂਡ ਸੁਪਰਵਾਈਜ਼ਰ ਨਛੱਤਰ ਸਿੰਘ ਮਾਹਲਾ,ਐਸ.ਆਈ.ਮਨਮੋਹਨ ਸਿੰਘ,ਹਰਦੀਪ ਸਿੰਘ ਜੀ.ਓ.ਜੀ,ਲਖਵਿੰਦਰ ਸਿੰਘ ਸਰਹਾਲੀ,ਬਲਵਿੰਦਰ ਸਿੰਘ ਲੱਡੂ,ਗੁਰਵਿੰਦਰ ਸਿੰਘ,ਨਰਿੰਦਰ ਸਿੰਘ,ਪਰਮਜੀਤ ਸਿੰਘ ਫਾਰਮੇਸੀ ਅਫ਼ਸਰ,ਹੈਲਥ ਇੰਸਪੈਕਟਰ ਮਨਜੀਤ ਸਿੰਘ,ਹੈਲਥ ਇੰਸਪੈਕਟਰ ਬਰਿੰਦਰ ਸਿੰਘ ਖਾਲਸਾ,ਪ੍ਰਧਾਨ ਪਰਮਿੰਦਰ ਢਿਲੋਂ,ਪ੍ਰਦੀਪ ਸਿੰਘ,ਦਲਜੀਤ ਸਿੰਘ,ਗੁਰਦਿਆਲ ਸਿੰਘ,ਕੁਲਵੰਤ ਸਿੰਘ ਪੱਟੀ,ਮਨਦੀਪ ਸਿੰਘ,ਵਿਸ਼ਾਲ ਕੁਮਾਰ ਆਦਿ ਹਾਜ਼ਰ ਸਨ।