ਅੰਮ੍ਰਿਤਸਰ ਹਵਾਈ ਅੱਡੇ ਤੋਂ NSG ਦੇ ਜਾਅਲੀ ਪਹਿਚਾਣ ਪੱਤਰ ਤੇ 17 ਲੱਖ ਦੀ ਰਾਸ਼ੀ ਸਮੇਤ ਸ਼ੱਕੀ ਕਾਬੂ
Sat 30 Mar, 2019 0ਅੰਮ੍ਰਿਤਸਰ :
ਅੰਮ੍ਰਿਤਸਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ ਵਲੋਂ ਨੈਸ਼ਨਲ ਸਿਕੁਰਿਟੀ ਗਾਰਡ ਦਾ ਇੱਕ ਜਾਅਲੀ ਪਹਿਚਾਣ ਪੱਤਰ ਅਤੇ 17 ਲੱਖ ਰੁਪਏ ਕੈਸ਼ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਅੰਮ੍ਰਿਤਸਰ ਤੋਂ ਦਿੱਲੀ ਜਾਣ ਲਈ ਤਿਆਰ ਹੀ ਸੀ ਕਿ ਸ਼ੱਕ ਹੋਣ ‘ਤੇ ਬਿਲਕੁਲ ਮੌਕੇ ਉੱਤੇ ਸੀਆਈਐਸਐਫ ਦੇ ਹੱਥੇ ਚੜ੍ਹ ਗਿਆ। ਇੱਕ ਤਾਂ ਗਤੀਵਿਧੀਆਂ ਸ਼ੱਕੀ ਅਤੇ ਉੱਤੋਂ ਚੋਣ ਜ਼ਾਬਤਾ ਦੇ ਵਿੱਚ ਇੰਨੀ ਵੱਡੀ ਮਾਤਰਾ ਵਿੱਚ ਪੈਸਾ ਲੈ ਕੇ ਜਾਣਾ ਕਿੰਨੀ ਵੱਡੀ ਗੱਲ ਹੈ। ਫੜੇ ਗਏ ਇਸ ਵਿਅਕਤੀ ਦਾ ਨਾਮ ਸਰਬਜੀਤ ਸਿੰਘ ਦੱਸਿਆ ਜਾ ਰਿਹਾ ਹੈ, ਜੋ ਸਵੇਰੇ 7 ਵਜੇ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਉਡਾਨ 6ਈ 2525 ਤੋਂ ਦਿੱਲੀ ਜਾਣ ਲਈ ਇੱਥੇ ਹਵਾਈ ਅੱਡੇ ਉੱਤੇ ਆਇਆ ਸੀ। ਇਹ ਉਡਾਨ 7 ਵੱਜ ਕੇ 50 ਮਿੰਟ ‘ਤੇ ਦਿੱਲੀ ਪਹੁੰਚ ਜਾਂਦੀ ਹੈ। ਸੀਆਈਐਸਐਫ ਦੇ ਜਵਾਨਾਂ ਨੂੰ ਸਰਬਜੀਤ ਦੀਆਂ ਗਤੀਵਿਧੀਆਂ ਕੁੱਝ ਸ਼ੱਕੀ ਲੱਗੀ ਤਾਂ ਉਸਨੂੰ ਤੁਰੰਤ ਹਿਰਾਸਤ ਵਿੱਚ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਫੜੇ ਗਏ ਇਸ ਵਿਅਕਤੀ ਕੋਲੋਂ ਨੈਸ਼ਨਲ ਸਿਕੁਰਿਟੀ ਗਾਰਡ ਦਾ ਇੱਕ ਜਾਅਲੀ ਪਹਿਚਾਣ ਪੱਤਰ ਅਤੇ 17 ਲੱਖ ਰੁਪਏ ਦੀ ਕੈਸ਼ ਰਾਸ਼ੀ ਮਿਲੀ ਹੈ। ਇਸਦੇ ਬਾਰੇ ਠੋਸ ਜਵਾਬ ਨਾ ਦੇਣ ‘ਤੇ ਫਿਲਹਾਲ ਪੁੱਛਗਿਛ ਦਾ ਕੰਮ ਜਾਰੀ ਹੈ।
Comments (0)
Facebook Comments (0)