2 ਪੱਤਰਕਾਰਾਂ ਨਾਲ ਬੇਰਹਮੀ ਨਾਲ ਕੁੱਟਣ ਦਾ ਮਾਮਲਾ ਆਇਆ ਸਾਹਮਣੇ

 2 ਪੱਤਰਕਾਰਾਂ ਨਾਲ ਬੇਰਹਮੀ ਨਾਲ ਕੁੱਟਣ ਦਾ ਮਾਮਲਾ ਆਇਆ ਸਾਹਮਣੇ

ਜਲੰਧਰ :

ਆਏ ਦਿਨ ਜਲੰਧਰ ਪੁਲਿਸ ਦੀ ਗੁੰਡਾਗਰਦੀ ਦੇਖਣ ਨੂੰ ਮਿਲ ਰਹੀ ਹੈ। ਤਾਜ਼ਾ ਮਾਮਲਾ ਪੁਲਿਸ ਵੱਲੋਂ 2 ਪੱਤਰਕਾਰਾਂ ਨਾਲ ਬੇਰਹਮੀ ਨਾਲ ਕੁੱਟਣ ਦਾ ਸਾਹਮਣੇ ਆਇਆ ਹੈ। ਹਸਪਤਾਲ ਵਿਚ ਇਲਾਜ ਅਧੀਨ ਪੱਤਰਕਾਰਾਂ ਨੇ ਦੱਸਿਆ ਕਿ ਦੇਰ ਰਾਤ ਉਹ ਇਕ ਕਤਲ ਦੀ ਖ਼ਬਰ ਕਰਕੇ ਕੁਝ ਪੱਤਰਕਾਰਾਂ ਦੇ ਨਾਲ ਵਾਪਿਸ ਅਪਣੇ ਘਰ ਜਾ ਰਿਹਾ ਸੀ।

ਇਸ ‘ਚ 2 ਏਐਸਆਈ ਬਲਵੀਰ ਸਿੰਘ ਅਤੇ ਏਐਸਆਈ ਰਣਜੀਤ ਸਿੰਘ ਨੇ ਮੋਟਰਸਾਇਕਲ ‘ਤੇ ਜਾ ਰਹੇ 2 ਪੱਤਰਕਾਰਾਂ ਨੂੰ ਰੋਕਿਆ ਅਤੇ ਪੁਛਗਿਛ ਦੌਰਾਨ ਬਹਿਸ ਕਰਦੇ ਹੋਏ ਉਨ੍ਹਾਂ ਨਾਲ ਮਾਰਕੁੱਟ ਕੀਤੀ। ਸਾਹਮਣੇ ਆਈ ਵੀਡੀਓ ‘ਚ ਪੱਤਰਕਾਰ ਖੁਦ ਅਪਣੀ ਪਹਿਚਾਣ ਦੱਸ ਰਹੇ ਹਨ ਪਰ ਦੋਨੋਂ ਪੁਲਿਸ ਵਾਲਿਆਂ ਨੇ ਉਨ੍ਹਾਂ ਦੀ ਨਹੀਂ ਸੁਣੀ। ਜਦੋਂ ਹੋਰ ਪੱਤਰਕਾਰ ਸਾਧੀਆਂ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਨੂੰ ਵੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਉਥੇ ਜਦੋਂ ਇਸ ਸਾਰੀ ਘਟਨਾ ਦੀ ਜਾਣਕਾਰੀ ਦੀ ਗੱਲ ਡੀਐਸਪੀ ਗੁਰਮੀਤ ਸਿੰਘ ਨਾਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਤਹਿ ਤੱਕ ਜਾਂਚ ਕੀਤੀ ਜਾਵੇਗੀ ਅਤੇ ਜਿਸ ਵੀ ਪੁਲਿਸ ਕਰਮਚਾਰੀ ਨੇ ਗਲਤੀ ਕੀਤੀ ਹੈ ਤਾਂ ਉਸ ਵਿਅਕਤੀ ਨੂੰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।