ਹਰ ਇੰਨਸਾਨ ਨੂੰ ਅਪੰਗ ਵਿਆਕਤੀਆਂ ਦੀ ਮਦਦ ਕਰਨੀ ਚਾਹੀਦੀ ਹੈ : ਜੀ.ਓ.ਜੀ

ਹਰ ਇੰਨਸਾਨ ਨੂੰ ਅਪੰਗ ਵਿਆਕਤੀਆਂ ਦੀ ਮਦਦ ਕਰਨੀ ਚਾਹੀਦੀ ਹੈ : ਜੀ.ਓ.ਜੀ

ਚੋਹਲਾ ਸਾਹਿਬ 30 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਡਿਪਟੀ ਕਮਿਸ਼ਨਰ ਤਰਨ ਤਾਰਨ ਕੁਲਵੰਤ ਸਿੰਘ ਅਤੇ ਸਿਵਲ ਸਰਜਨ ਤਰਨ ਤਾਰਨ ਡਾ: ਰੋਹਿਤ ਮਹਿਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੇੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਰਹਿਨੁਮਾਈ ਹੇਠ  ਸ੍ਰੀ ਗੁਰੂ ਅਰਜਨ ਦੇਵ ਅੰਤਰਰਾਸ਼ਟਰੀ ਖੇਡ ਸਟੇਡੀਅਮ ਚੋਹਲਾ ਸਹਿਬ ਵਿਖੇ ਯੂ.ਡੀ.ਆਈ.ਡੀ.ਕੈਂਪ ਦਾ ਆਯੋਜਨ ਕੀਤਾ ਗਿਆ ਸੀ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜੀ.ਓ.ਜੀ.ਤਰਨ ਤਾਰਨ ਕੈਪਟਨ ਮੇਵਾ ਸਿੰਘ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ।ਉਹਨਾਂ ਦੱਸਿਆ ਕਿ ਇਹ ਕੈਂਪ ਲਗਾਉਣ ਦਾ ਮਕਸਦ ਉਹਨਾਂ ਲੋੜਵੰਦ ਵਿਕਲਾਂਗ ਵਿਆਕਤੀਆਂ ਦੀ ਸਹਾਇਤਾ ਕਰਨਾ ਹੈ ਜ਼ੋ ਸਰੀਰਕ ਤੌਰ ਤੇ ਅਪੰਗ ਹੋਣ ਦੇ ਬਾਵਜੂਦ ਵੀ ਆਪਣਾ ਅਪੰਗ ਸਰਟੀਫਿਕੇਟ ਅਜੇ ਤੱਕ ਨਹੀਂ ਬਣਵਾ ਸਕੇ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂ ਵਾਂਝੇ ਹਨ।ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ,ਆਂਗਣਵਾੜੀ ਵਰਕਰ ਅਤੇ ਜੀ.ਓ.ਜੀ. ਵੱਲੋਂ ਪਿੰਡ ਪੱਧਰ ਤੱਕ ਇਸ ਲਗਾਏ ਜਾ ਰਹੇ ਕੈਂਪ ਬਾਰੇ ਜਾਗਰੂਕ ਕੀਤਾ ਗਿਆ ਸੀ ਅਤੇ ਇਸ ਕੈਂਪ ਦੌਰਾਨ 500 ਤੋਂ ਵੱਧ ਅਪੰਗ ਵਿਆਕਤੀਆਂ ਵੱਲੋਂ ਆਪਣੇ ਨਾਵਾਂ ਦੀ ਰਜਿਸਟ੍ਰੇਸ਼ਨ ਕਰਵਾਈ ਗਈ ਸੀ।ਉਹਨਾਂ ਕਿਹਾ ਕਿ ਹਰ ਇੰਨਸਾਨ ਨੂੰ ਅਪੰਗ ਵਿਆਕਤੀਆਂ ਦੀ ਮਦਦ ਕਰਨੀ ਚਾਹੀਦੀ ਹੈ।ਇਸ ਸਮੇਂ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ,ਡਾ:ਸਰਬਜੀਤ ਸਿੰਘ ਈ.ਐਨ.ਟੀ.ਸਪੈਸ਼ਲਿਸ਼ਟ ਤਰਨ ਤਾਰਨ,ਪ੍ਰਧਾਨ ਅਵਤਾਰ ਸਿੰਘ ਸਰਹਾਲੀ,ਅਪਥਾਲਮਿਕ ਅਫਸਰ ਜਸਵਿੰਦਰ ਸਿੰਘ,ਕੈਪਟਨ ਪ੍ਰਤਾਪ ਸਿੰਘ,ਸੂਬੇਦਾਰ ਹਰਦੀਪ ਸਿੰਘ ਚੋਹਲਾ ਸਾਹਿਬ,ਸੂਬੇਦਾਰ ਕਸ਼ਮੀਰ ਸਿੰਘ ਰਾਣੀਵਲਾਹ,ਸੂਬੇਦਾਰ ਸੁਖਬੀਰ ਸਿੰਘ ਧੁੰਨ ਢਾਏ ਵਾਲਾ,ਸੂਬੇਦਾਰ ਕੁਲਵੰਤ ਸਿੰਘ ਘੜਕਾ,ਹੌਲਦਾਰ ਅਮਰੀਕ ਸਿੰਘ ਚੋਹਲਾ ਖੁਰਦ,ਹੌਲਦਾਰ ਦਲਯੋਧ ਸਿੰਘ ਮੋਹਨਪੁਰ,ਹੌਲਦਾਰ ਜਗਰੂਪ ਸਿੰਘ ਚੰਬਾ,ਹੌਲਰਦਾਰ ਹਰਭਜਨ ਸਿੰਘ ਵਰਿਆਂ,ਹੌਲਦਾਰ ਨਿਰਵੈਰ ਸਿੰਘ ਵਰਿਆਂ ਆਦਿ ਹਾਜ਼ਰ ਸਨ।