ਪਿੰਡ ਗੰਢੂਆਂ ਕਲਾਂ ਦੇ ਸਰਕਾਰੀ ਹਾਈ ਸਕੂਲ ਵਿਚ ਸਵੇਰੇ ਡਿੱਗੀ ਅਸਮਾਨੀ ਬਿਜਲੀ
Sat 13 Jul, 2019 0ਬਸੀ ਪਠਾਣਾਂ:
ਪਿੰਡ ਗੰਢੂਆਂ ਕਲਾਂ ਦੇ ਸਰਕਾਰੀ ਹਾਈ ਸਕੂਲ ਵਿਚ ਸਵੇਰੇ ਅਸਮਾਨੀ ਬਿਜਲੀ ਡਿੱਗੀ। ਇਸ ਦੌਰਾਨ ਸਕੂਲ ‘ਚ 70 ਵਿਦਿਆਰਥੀ ਮੌਜੂਦ ਸੀ, ਜੋ ਵਾਲ-ਵਾਲ ਬਚ ਗਏ। ਪ੍ਰਿ. ਜਗਦੀਪ ਕੌਰ ਨੇ ਦੱਸਿਆ ਕਿ ਅੱਜ ਸਵੇਰੇ ਜਿਵੇਂ ਕਿ ਬਰਸਾਤ ਸ਼ੁਰੂ ਹੋਈ ਤਾਂ ਲਗਪਗ 9.30 ਵਜੇ ਸਕੂਲ ਵਿਚ ਅਸਮਾਨੀ ਬਿਜਲੀ ਡਿੱਗੀ ਅਤੇ ਇਕ ਜੋਰਦਾਰ ਧਮਾਕਾ ਹੋਇਆ।
ਸਕੂਲ ਵਿਚ ਲੱਗੀ 2 ਐਲਈਡੀ, ਪੱਖੇ, ਕੰਪਿਊਟਰ ਅਤੇ ਹੋਰ ਬਿਜਲੀ ਦਾ ਸਾਮਾਨ ਜਲ ਗਏ ਅਤੇ ਕਮਰਿਆਂ ਵਿਚ ਲਾਇਟਾਂ ਬੰਦ ਹੋਣ ਨਾਲ ਹਨੇਰਾ ਛਾ ਗਿਆ। ਸਾਰੇ ਬੱਚੇ ਬਾਹਰ ਵੱਲ ਭੱਜਣ ਲੱਗੇ। ਸਕੂਲ ਦੇ 6ਵੀ ਕਲਾਸ ਦੇ ਬੱਚੇ ਸਾਹਿਬ ਪ੍ਰੀਤ ਦੇ ਕੰਨ ‘ਤੇ ਵੀ ਕਰੰਟ ਦਾ ਝਟਕਾ ਲੱਗਿਆ ਅਤੇ ਖੂਨ ਨਿਕਲਣ ਲੱਗ ਗਿਆ।
ਇਸ ਤਰ੍ਹਾਂ ਪਿੰਡ ਦੇ ਜੁਝਾਰ ਸਿੰਘ ਦੇ ਘਰ ‘ਤੇ ਵੀ ਅਸਮਾਨੀ ਬਿਜਲੀ ਗਿਰੀ ਜਿਸ ਨਾਲ ਉਸਦੇ ਘਰ ਦਾ ਲੈਂਟਰ ਟੁੱਟ ਗਿਆ। ਪਿੰਡ ਨਿਵਾਸੀਆਂ ਮੇਜਰ ਸਿੰਘ, ਸੁਰਜੀਤ ਸਿੰਘ, ਬਲਜਿੰਦਰ ਸਿੰਘ, ਨੇ ਦੱਸਿਆ ਕਿ ਜਿੰਦਗੀ ਵਿਚ ਇਨ੍ਹੀ ਉੱਚੀ ਆਵਾਜ ਦਾ ਧਮਾਕਾ ਕਦੇ ਵੀ ਨਹੀਂ ਸੁਣਿਆ।
Comments (0)
Facebook Comments (0)