ਜੇ ਯਾਰ ਮੇਰੇ ਨਾਲ ਗੁੱਸੇ ਹੈ
Mon 17 Sep, 2018 0ਜੇ ਯਾਰ ਮੇਰੇ ਨਾਲ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ
ਦਿਲਦਾਰ ਮੇਰੇ ਨਾਲ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ
ਜਿਸ ਦੇ ਸਿਰ ਤੋਂ ਉਡਦਾ ਸੀ ਉਹ ਨਾਲ ਮੇਰੇ ਅੱਜ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ
ਰੁਕਣਾ ਸੀ ਜਿੱਥੇ ਰੁਕਿਆ ਨਹੀਂ ਝੁਕਣਾ ਸੀ ਜਿੱਥੇ ਝੁਕਿਆ ਨਹੀਂ
ਜੇ ਸਮੇਂ ਦੀ ਚਾਲ ਨੂੰ ਤੱਕਿਆ ਨਹੀਂ ਜੋ ਬਣਨਾ ਸੀ ਬਣ ਸਕਿਆ ਨਹੀਂ
ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ
ਕਿਸੇ ਦਿਲ ਵਿੱਚ ਫੇਰਾ ਪਾਇਆ ਨਹੀਂ ਜੇ ਕਿਸੇ ਨੇ ਮੈਨੂੰ ਚਾਹਿਆ ਨਹੀਂ
ਮੁੱਖ ਕਿੰਨੇ ਸੋਹਣੇ ਹੋਰ ਸੋਹਣੇ ਨਾਮ ਕਿਸੇ ਤੇ ਮੇਰਾ ਆਈਆ ਨਹੀਂ
ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ।
ਗ਼ੈਰਾਂ ਦੇ ਰੂਪ ਨੂੰ ਸੇਕਦੀਆਂ ਹੋਰਾਂ ਨੂੰ ਮੱਥਾ ਟੇਕਦੀਆਂ
ਦੋ ਅੱਖਾਂ ਬਹੁਤ ਪਸੰਦ ਮੈਨੂੰ ਜੋ ਮੇਰੇ ਵੱਲ ਨਾ ਤੱਕਦੀਆਂ
ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ
ਕਈਆਂ ਤੋਂ ਝੂਠਾ ਪੈ ਗਿਆ ਮੈਂ ਕਈਆਂ ਦੇ ਮਨ ਤੋਂ ਲਹਿ ਗਿਆ ਮੈਂ
ਮੇਰੇ ਨਾਲ ਦੇ ਅੱਗੇ ਲੰਘ ਗਏ ਜੇ ਇਕੱਲਾ ਪਿੱਛੇ ਰਹਿ ਗਿਆ ਮੈਂ
ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ
ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ………
Comments (0)
Facebook Comments (0)