ਜਦੋਂ ਦੇਵੇ ਨਾ ਕਿਸਮਤ ਵੀ ਸਾਥ ਤੇ, ਲਿਖਣਾ ਪੈਂਦਾ ਏ!

ਜਦੋਂ ਦੇਵੇ ਨਾ ਕਿਸਮਤ ਵੀ ਸਾਥ ਤੇ, ਲਿਖਣਾ ਪੈਂਦਾ ਏ!

ਜਦੋਂ ਦੇਵੇ ਨਾ ਕਿਸਮਤ ਵੀ ਸਾਥ ਤੇ,
ਲਿਖਣਾ ਪੈਂਦਾ ਏ!
ਜਦੋਂ ਰੱਬ ਵੀ ਨਾ ਸੁਣੇ ਫ਼ਰਿਆਦ ਤੇ
ਲਿਖਣਾ ਪੈਂਦਾ ਏ!

ਜਦੋਂ ਸੱਜਣ ਵੀ ਛੱਡ ਜਾਣ ਸਾਥ ਤੇ,
ਲਿਖਣਾ ਪੈਂਦਾ ਏ!
ਜਦੋਂ ਆਏ ਕੋਈ ਵਿੱਛੜਿਆਂ ਯਾਦ ਤੇ
ਲਿਖਣਾ ਪੈਂਦਾ ਏ!

ਜਦੋਂ ਨੈਣਾਂ ਚੋਂ ਨਾ ਰੁਕੇ ਐ ਬਰਸਾਤ ਤੇ,
ਲਿਖਣਾ ਪੈਂਦਾ ਏ!
ਜਦੋਂ ਟੁੱਟੇ ਦਿਲ,ਜਦੋਂ ਟੁੱਟਣ"ਖਾਬ ਤੇ,
ਲਿਖਣਾ ਪੈਂਦਾ ਏ!

ਜਦੋਂ ਨਾ ਮੁੱਕੇ ਗਮ ਦੀ ਕਾਲੀ ਰਾਤ ਤੇ,
ਲਿਖਣਾ ਪੈਂਦਾ ਏ!
ਜਦੋਂ ਦਿਲ ਧਰਦਾ ਨਹੀ ਧਰਵਾਸ ਤੇ,
ਲਿਖਣਾ ਪੈਂਦਾ ਏ!

ਜਦੋਂ ਦਿਲ ਚ ਉਠੇ ਗਮ ਦਾ ਤੂਫਾਨ ਤੇ
ਲਿਖਣਾ ਪੈਂਦਾ ਏ!
ਜਦੋਂ ਯਾਰ ਹੋ ਜਾਣ ਯਾਰਾਂ ਤੋ ਗਦਾਰ ਤੇ,
ਲਿਖਣਾ ਪੈਂਦਾ ਏ!

ਜਦੋਂ ਦਰਦਾਂ ਦੀ ਨਾ ਮਿਲੇ ਕੋਈ ਦਵਾ ਤੇ
ਲਿਖਣਾ ਪੈਂਦਾ ਏ
ਜਦੋਂ ਕੀਤੀ ਕਰਾਈ ਪੈ ਜਾਏ ਖੂਹ ਗਰਾਂ ਤੇ
ਲਿਖਣਾ ਪੈਂਦਾ ਏ

ਜਦੋਂ ਦੇਖਾਂ ਸੱਚ ਸੂਲੀ,ਝੂਠ ਦੇ ਸਿਰ ਤਾਜ,ਤੇ
ਲਿਖਣਾ ਪੈਂਦਾ ਏ
ਜਦੋਂ ਜ਼ਾਲਿਮ"ਹੋ ਜਾਵੇ ਹਾਕਿਮ ਤੇ ਸਰਕਾਰ
ਲਿਖਣਾ ਪੈਂਦਾ ਏ

ਜਦੋਂ ਡੋਬੇ ਬੇੜੀ ਮਲਾਹ ਆ ਨੇੜੇ ਕੰਡੇ ਦੇ,ਤੇ
ਲਿਖਣਾ ਪੈਂਦਾ ਏ
ਜਦੋਂ ਸੁਣਾ ਪੀੜਾਂ ਦੇ ਸੁਲਤਾਨ ਸ਼ਿਵ ਨੂੰ ਤੇ,
ਲਿਖਣਾ ਪੈਂਦਾ ਏ!

Dk Rana