ਵਿਹਲੀ ਬਿਜ਼ੀ, ਜਨਤਾ-------ਜਸਪ੍ਰੀਤ ਕੌਰ ਮਾਂਗਟ

ਵਿਹਲੀ ਬਿਜ਼ੀ, ਜਨਤਾ-------ਜਸਪ੍ਰੀਤ ਕੌਰ ਮਾਂਗਟ

ਨਾ ਕੋਈ ਕੰਮ ਨਾ ਧੰਦਾ, ਫੇਰ ਵੀ ਹਾਲ ਹੈ ਮੰਦਾ……………।

ਅੱਜ ਦੇ ਸਮੇਂ ਨੂੰ ਦੇਖਦੇ ਹੋਏ, ਵੱਡੇ ਬਜ਼ੁਰਗ ਬੜੇ ਹੈਰਾਨ ਹਨ। ਇਸੇ ਜਨਤਾ ਵਿੱਚੋਂ ਬਹੁਤ ਵਾਰ ਜਸਪ੍ਰੀਤ ਨੂੰ ਲਿਖਣ ਵਾਰੇ ਕਿਹਾ ਗਿਆ। ਦੱਸਣਾ ਚਾਹੁੰਦੀ ਹਾਂ ਕਿ ਮੈਂ ਅਕਸਰ ਲਿਖਦੀ ਆਈ ਹਾਂ, ਅੱਜ ਦੇ ਮਹੌਲ ਤੇ ‘ਸਿਆਣੇ ਕਹਿੰਦੇ ਹਨ, ਏਦੋਂ ਮਾੜਾ ਸਮਾਂ ਹੋਰ ਕੀ ਹੋਣਾ ਭਲਾਂ? ਕਿਤੇ ਵਜ਼ਾ ਬਣਦੀ ਹੈ ਬੇਰੁਜ਼ਗਾਰੀ, ਕਿਤੇ ਨਸ਼ੇ, ਬਾਕੀ ਰਹਿੰਦੀ ਕਸਰ ਕੱਢ ਤੀ ਮੁਬਾਇਲਾਂ ਨੇ। ਏਸੇ ਲਈ ਹੱਸਦੇ ਕਹਿੰਦੇ ਨੇ ਸਭ, ਵਿਹਲੀ ਬਿਜ਼ੀ ਜਨਤਾ। ਜੇ ਸਾਡੇ ਦੇਸ਼ ਦੀ ਹਾਲਤ ਵੀ ਵਿਦੇਸ਼ਾਂ ਨਾਲ ਮੇਲ ਖਾਂਦੀ ਤਾਂ ਕਾਹਨੂੰ ਆਪੇ ਤੇ ਮਜਾਕ ਉੜਾਉਦੇਂ।ਅੱਜ ਦੀ ਨੌਜਵਾਨ ਪੀੜੀ ਨੂੰ ਸਰਕਾਰਾਂ ਤੇ ਆਸ ਰੱਖਣ ਦੀ ਵਜਾਏ ਕੋਈ ਕੰਮ ਧੰਦਾ ਤੋਰ ਲੈਣਾ ਚਾਹੀਦਾ, ਕਿਓਂਕਿ ਹਰ ਵਾਰ ਸਰਕਾਰਾਂ ਤੇ ਆਸਾਂ ਰੱਖਦੇ ਨੇ ਦੇਸ਼ ਵਾਸੀ ਪਰ ਕੁਝ ਵੀ ਪੱਲੇ ਨਹੀਂ ਪੈਂਦਾ। ਸਰਕਾਰਾਂ ਆਉਦੀਆਂ ਜਾਂਦੀਆਂ ਰਹਿੰਦੀਆਂ, ਜਨਤਾਂ ਓਥੇ ਦੀ ਓਥੇ ਹੈ ਰੁਜ਼ਗਾਰ ਵਿੱਚ, ਬਾਕੀ ਸਭ ਗੱਲਾਂ ਵਿੱਚ ਬਹੁਤ ਤੇਜ਼ੀ ਵਰਤੀ ਜਾ ਰਹੀ ਹੈ। ਜਿਵੇਂ ਕਿ ਨੈੱਟਵਰਕ ਦੇ ਆਦਿ ਅਸੀ ਸਾਰਾ ਦਿਨ ਇਸ ਜਾਲ ਵਿੱਚ ਉਲਝੇ ਰਹਿੰਦੇ ਹਾਂ ਭਾਵੇਂ ਵਿਹਲੇ ਵੀ ਹੋਈਏ ਤਾਂ ਵੀ ਬਿਜੀ ਲੱਗਦੇ ਹਾਂ। ਬੜੇ ਬਜ਼ੁਰਗ ਤਰਸਦੇ ਨੇ ਗੱਲਾਂ ਕਰਨੇ ਨੂੰ ਕਿ ਜਦੋਂ ਪਰਾਂ ਹੋ ਕੇ ਸਾਡੇ ਨਾਲ ਗੱਲ ਕਰਨਗੇ। ਕਿਹੋ ਜਿਹਾ ਮਹੌਲ ਬਣ ਗਿਆ ਹੈ, ਸਾਡੇ ਚਾਰ-ਚੁਫੇਰੇ ਏਸ ਤੋਂ ਮਾੜਾ ਕੀ ਹੋਜੂ। ਗਲੀਆਂ ਦੀ ਰੌਣਕ ਤੇ ਲੋਕਾਂ ਦਾ ਮਿਲਵਰਤਣ ਦਿਨੋਂ-ਦਿਨ ਖਤਮ ਹੁੰਦਾ ਜਾ ਰਿਹਾ।
ਸੜਕਾਂ ਤੇ ਤੁਰਦੇ-ਫਿਰਦੇ ਜਾਂ ਸਫਰ ਕਰਦੇ ਹੋਏ, ਮੁਬਾਇਲਾਂ ਤੇ ਲੱਗੇ ਹੈੱਡਫੋਨ ਹਾਦਸਿਆਂ ਦਾ ਕਾਰਨ ਬਣਦੇ ਹਨ। ਫੇਰ ਵੀ ਸਮਝਣ ਦੀ ਵਜਾਏ, ਜਨਤਾ ਅੰਨੇ-ਵਾਹ ਚੱਲਦੀ ਜਾਂਦੀ ਆ। ਹਰ ਸਮੇਂ ਕਿਸੇ ਤਲਾਸ਼ ਵਿੱਚ ਭੱਜੇ ਫਿਰਦੇ ਰਹਿੰਦੇ ਹਾਂ ਅਸੀਂ, ਜਿਵੇਂ ਬਹੁਤ ਬਿਜ਼ੀ ਹੋਈਏ। ਸਮਝ ਨਹੀਂ ਆਉਂਦੀ ਕੀ ਭਾਲਦੇ ਹਾਂ, ਉਲਝੇ ਰਹਿੰਦੇ ਹਾਂ, ਮਨ ਦਾ ਚੈਨ ਖੋ ਕੇ …..। ਅੱਜ ਰਿਸ਼ਤੇਦਾਰੀਆਂ ਵਿੱਚ ਜਾਣ ਤੋਂ ਪਹਿਲਾਂ ਫੋਨ ਕਰ ਕੇ ਦੱਸਣਾ ਪੈਂਦਾ, ਓਹ ਵੀ ਦਿਨ ਹੁੰਦੇ ਸੀ ਜਦੋਂ ਬਨੇਰੇ ਕਾਂ ਬੋਲਦਾ ਸੁਣ ਕੇ ਉਡੀਕਦੇ ਸੀ ਕਿ ਕਿਹੜਾ ਰਿਸ਼ਤੇਦਾਰ ਆਵੇਗਾ?? ਬੜਾ ਚਾਅ ਮੰਨਿਆ ਜਾਂਦਾ ਸੀ। ਅੰਤਾਂ ਦੇ ਕੰਮ ਧੰਦਿਆਂ ਚੋਂ ਨਿਕਲ ਕੇ ਵੀ ਇੱਕ ਦੂਜੇ ਦੀ ਸਾਰ ਲੈਂਦੇ ਸੀ ਤੇ ਅੱਜ ਵਿਹਲੇ ਵੀ ਬਿਜੀ ਰਹਿੰਦੇ ਹਾਂ। ਸੱਚ ਹੀ ਕਿਹਾ ਗੁਰਦਾਸ ਮਾਨ ਜੀ ਨੇ ਸੱਚੇ ਪਾਤਸ਼ਾ ਵਾਹਿਗੁਰੂ ਜਾਣੇ, ਕੀ ਬਣੂ ਦੁਨੀਆਂ ਦਾ…………….

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)
9914348246