
ਲੁੱੱਚੇ ਲੰਡੇ
Tue 19 Feb, 2019 0
ਕਿੰਨਾ ਸੋਹਣਾ ਸੀ ਸਾਡਾ ਪੰਜਾਬ ਹੁੰਦਾ, ਦਿਨ ਕਿਹੋ ਜਿਹੇ ਨੇ ਅੱਜ ਆਏ ਇਥੇ।
ਸੱਭ ਤਰ੍ਹਾਂ ਦੇ ਜ਼ਹਿਰੀਲੇ ਹੋਏ ਖਾਣੇ, ਬੰਦਾ ਸੋਚਦਾ ਖਾਏ ਤਾਂ ਕੀ ਖਾਏ ਇਥੇ।
ਘਟੀਆ ਕਿਸਮ ਦੀ ਹੋਈ ਕਲਾਕਾਰੀ, ਜਾਂਦੇ ਗੰਦੇ ਗੀਤ ਟੀ.ਵੀ. ਤੇ ਗਾਏ ਇਥੇ।
ਲੁੱਟਾਂ ਖੋਹਾਂ ਦੀਆਂ ਵਧੀਆਂ ਵਾਰਦਾਤਾਂ, ਬਣੇ ਰਹਿੰਦੇ ਨੇ ਡਰ ਦੇ ਸਾਏ ਇਥੇ।
ਅੰਕਲ-ਆਂਟੀ ਨੇ ਦਸੇ ਸੱਭ ਰਿਸ਼ਤੇ, ਕੋਈ ਜਾਣੇ ਨਾ ਹੁੰਦੇ ਕੀ ਚਾਚੇ ਤਾਏ ਇਥੇ।
ਸ਼ਰੀਫ਼ ਬੰਦੇ ਨੂੰ ਨਾ ਰਾਜੇ ਕੋਈ ਪੁੱਛੇ, ਲੁੱਚੇ ਲੰਡੇ ਨੇ ਜੋ ਫਿਰਦੇ ਛਾਏ ਇਥੇ।
Comments (0)
Facebook Comments (0)