ਡਾ: ਜਤਿੰਦਰ ਸਿੰਘ ਗਿੱਲ ਨੂੰ ਸਹਾਇਕ ਸਿਵਲ ਸਰਜਨ ਵਜੋਂ ਅਹੁਦਾ ਸੰਭਾਲਣ *ਤੇ ਕੀਤਾ ਸਨਮਾਨਿਤ
Mon 9 Sep, 2024 0ਚੋਹਲਾ ਸਾਹਿਬ 9 ਸਤੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸੀਨੀਅਰ ਮੈਡੀਕਲ ਅਫ਼ਸਰ ਸਰਹਾਲੀ ਡਾਕਟਰ ਜਤਿੰਦਰ ਸਿੰਘ ਗਿੱਲ ਦੇ ਸਹਾਇਕ ਸਿਵਲ ਸਰਜਨ (ਕਾਰਜਕਾਰੀ) ਵਜੋਂ ਅਹੁਦਾ ਸੰਭਾਲਣ *ਤੇ ਸੀHਐਚHਸੀH ਸਰਹਾਲੀ ਦੇ ਸਟਾਫ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾਕਟਰ ਜਤਿੰਦਰ ਸਿੰਘ ਗਿੱਲ ਨੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਸਾਰੇ ਸਟਾਫ ਨੂੰ ਦਫਤਰ ਵਿਚ ਕੰਮਕਾਜ ਇਮਾਨਦਾਰੀ ਅਤੇ ਲਗਨ ਨਾਲ ਕਰਨ ਲਈ ਕਿਹਾ। ਇਸ ਮੌਕੇ ਉਨ੍ਹਾਂ ਹਾਜ਼ਰ ਸਟਾਫ ਨੂੰ ਕਿਹਾ ਕਿ ਸਿਹਤ ਸਹੂਲਤਾਂ ਨੂੰ ਘਰ^ਘਰ ਪਹੁੰਚਾਉਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਜਾਵੇ, ਤਾਂ ਜ਼ੋ ਹਰੇਕ ਲਾਭਪਾਤਰੀ ਤੱਕ ਸਰਕਾਰੀ ਸਹੂਲਤਾਂ ਦਾ ਲਾਭ ਪਹੁੰਚ ਸਕੇ।ਇਸ ਮੌਕੇ ਪਰਮਜੀਤ ਸਿੰਘ ਸੇਵਾ ਮੁਕਤ ਫਾਰਮੇਸੀ ਅਫ਼ਸਰ, ਜ਼ਸਕੀਰਤ ਸਿੰਘ ਫਾਰਮੇਸੀ ਅਫ਼ਸਰ, ਪ੍ਰਭਜੋਤ ਕੌਰ ਫਾਰਮੇਸੀ ਅਫ਼ਸਰ, ਜਸਵਿੰਦਰ ਕੌਰ ਕੰਪਿਊਟਰ ਆਪ੍ਰੇਟਰ,, ਤਰਜੀਤ ਕੌਰ ਨਰਸਿੰਗ ਸਿਸਟਰ, ਗੁਰਜੀਤ ਸਿੰਘ ਓHਟੀH ਅਸਿਸਟੈਂਟ, ਹਰੀ ਪ੍ਰਸ਼ਾਦ ਲੈਬ ਟੈਕਨੀਸ਼ੀਅਨ, ਬਿਹਾਰੀ ਲਾਲ ਸੇਵਾ ਮੁਕਤ ਐਸHਆਈH, ਰਜਿੰਦਰ ਸਿੰਘ ਐਮHਪੀHਐਚH ਡਬਲਯੂH, ਪਰਦੀਪ ਸਿੰਘ ਐਮHਪੀHਐਚHਡਬਲਯੂ ਅਤੇ ਗੁਰਜੀਤ ਸਿੰਘ ਵੱਲੋਂ ਸਹਾਇਕ ਸਿਵਲ ਸਰਜਨ ਡਾਕਟਰ ਜਤਿੰਦਰ ਸਿੰਘ ਗਿੱਲ ਨੂੰ ਅਹੁਦਾ ਸੰਭਾਲਣ *ਤੇ ਸ਼ੁੱਭਕਾਮਨਾਵਾਂ ਦਿੱਤੀਆਂ।
Comments (0)
Facebook Comments (0)