
ਲੋੜਵੰਦਾਂ ਦੀ ਮਦਦ ਲਈ ਬਾਬਾ ਪ੍ਰਗਟ ਸਿੰਘ ਨੂੰ ਘਰੇਲੂ ਵਰਤੋਂ ਵਾਲਾ ਸਮਾਨ ਕੀਤਾ ਭੇਂਟ।
Sun 26 Jan, 2020 0
ਜ਼ਰੂਰਤਮੰਦ ਦੀ ਮਦਦ ਕਰਨ ਨਾਲ ਪ੍ਰਮਾਤਮਾ ਵੀ ਖੁ਼ਸ਼ ਹੁੰਦਾ ਹੈ : ਬਾਬਾ ਪ੍ਰਗਟ ਸਿੰਘ
ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 25 ਜਨਵਰੀ 2020
ਜਿਕਰਯੋਗ ਹੈ ਕਿ ਬਾਬਾ ਪ੍ਰਗਟ ਸਿੰਘ ਸੇਵਾਦਾਰ ਗੁਰਦੁਆਰਾ ਬਾਬਾ ਲੂੰਆਂ ਸਾਹਿਬ ਜੋ ਸਮੇਂ ਸਮੇਂ ਤੇ ਲੋੜਵੰਦਾਂ ਦੀ ਮਦਦ ਲਈ ਤਤਪਰ ਰਹਿੰਦੇ ਹਨ ਅਤੇ ਜਿਸ ਵੀ ਜਰੂਰਤਮੰਦ ਨੂੰ ਕਿਸੇ ਵੀ ਕਿਸਮ ਦੀ ਮਦਦ ਦੀ ਜਰੂਰਤ ਹੁੰਦੀ ਹੈ ਤਾਂ ਬਾਬਾ ਪ੍ਰਗਟ ਸਿੰਘ ਮੋਕੇ ਤੇ ਪਹੁੰਚਕੇ ਉਸਦੀ ਲੋੜ ਪੂਰੀ ਕਰਦੇ ਹਨ।ਇਥੇ ਇਹ ਵੀ ਦੱਸਣਯੋਗ ਹੈ ਕਿ ਬਾਬਾ ਪ੍ਰਗਟ ਸਿੰਘ ਜੋ ਗਰੀਬ ਘਰਾਂ ਵਿੱਚ ਖੁਸ਼ੀ ਅਤੇ ਗਮੀਂ ਸਮੇਂ ਮੁਫ਼ਤ ਵਿੱਚ ਕੀਰਤਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਅਤੇ ਕਿਸੇ ਵੀ ਗਰੀਬ ਤੋਂ ਕੀਰਤਨ ਕਰਨ ਦੇ ਪੈਸੇ ਨਹੀਂ ਲੈਂਦੇ।ਅੱਜ ਮਾਤਾ ਗੁਜਰੀ ਜੀ ਸੇਵਾ ਵੈਲਫੇਅਰ ਸੁਸਾਇਟੀ ,ਬਨਵਾਲੀਪੁਰ ਜਿਲ੍ਹਾ ਤਰਨ ਤਾਰਨ ਵੱਲੋਂ ਬਾਬਾ ਪ੍ਰਗਟ ਸਿੰਘ ਨੂੰ ਲੋੜਵੰਦਾਂ ਦੀ ਮਦਦ ਲਈ ਚੋਲਾਂ ਦੀਆਂ ਬੋਰੀਆਂ,ਘਿਓ ਦੇ ਟੀਨ,ਖੰਡ,ਪੱਤੀ ਅਤੇ ਦਾਲਾਂ ਆਦਿ ਭੇਂਟ ਕੀਤੀਆਂ ਗਈਆਂ ਹਨ।ਇਸ ਸਮੇਂ ਜਾਣਕਾਰੀ ਦਿੰਦੇ ਹੋਏ ਬਾਬਾ ਪ੍ਰਗਟ ਸਿੰਘ ਨੇ ਦੱਸਿਆ ਕਿ ਇਹ ਸੇਵਾ ਜ਼ੋ ਸੁਸਾਇਟੀ ਵੱਲੋਂ ਮੈਨੂੰ ਸੋਂਪੀ ਗਈ ਹੈ ਮੈਂ ਇਸ ਸੇਵਾ ਨੂੰ ਤਨ ਅਤੇ ਮਨ ਨਾਲ ਨਿਭਾਵਾਂਗਾ ਅਤੇ ਲੋੜਵੰਦ ਨੂੰ ਜਰੂਰਤ ਅਨੁਸਾਰ ਖਾਣ-ਪੀਣ ਦਾ ਸਮਾਨ ਦਿੱਤਾ ਜਾਵੇਗਾ।ਇਸ ਸਮੇਂ ਹਰਜੀਤ ਕੋਰ ਖਾਲਸਾ,ਰਵਿੰਦਰਪਾਲ ਸਿੰਘ ਖਾਲਸਾ ,ਲੁਧਿਆਣਾ ਬਰਾਗਰਾਂ ਵਾਲੇ,ਨਿਰਮਲ ਸਿੰਘ ਸੰਗਤਪੁਰ ਆਦਿ ਹਾਜ਼ਰ ਸਨ।
Comments (0)
Facebook Comments (0)